ਲਤੀਫਪੁਰਾ ਹੋਵੇਗਾ ਪੂਰੀ ਤਰ੍ਹਾਂ ਨਾਲ ਕਬਜ਼ਾ ਮੁੁਕਤ
ਬਿਲਡਿੰਗ ਮਟੀਰੀਅਲ ਵਾਲਿਆਂ ਨੂੰ ਜਾਰੀ ਕੀਤਾ ਨੋਟਿਸ
ਬਚੇ ਕਬਜ਼ੇ ਹਟਾਉਣ ਲਈ ਇੰਪਰੂਵਮੈਂਟ ਟਰੱਸਟ ਹੋਇਆ ਸਖ਼ਤ 5 ਤੱਕ ਸਾਰਾ ਸਾਮਾਨ, ਢਾਂਚਾ ਹਟਾਉਣ ਲਈ ਕਿਹਾ ਜਲੰਧਰ, 2 ਨਵੰਬਰ (ਸ਼ਿਵ)- ਪੰਜਾਬ ਤੇ ਹਰਿਆਣਾ ਹਾਈਕੋਰਟ ਵਲੋਂ ਅਪੀਲ ਖਾਰਜ ਕੀਤੇ ਜਾਣ ਤੋਂ ਬਾਅਦ ਇੰਪਰੂਵਮੈਂਟ ਟਰੱਸਟ ਨੇ ਲਤੀਫਪੁਰਾ ਸਥਿਤ ਬਾਕੀ ਬਚੇ ਹੋਏ ਕਬਜ਼ਿਆਂ ’ਤੇ ਕਾਰਵਾਈ ਕਰਨ ਦੀ ਮੁੁਹਿੰਮ ਤੇਜ ਕਰਦੇ ਹੋਏ, ਉਥੇ ਸਥਿਤ ਬਾਵਾ ਬਿਲਡਿੰਗ ਮਟੀਰੀਅਲਜ਼ ਨੂੰ ਨੋਟਿਸ ਜਾਰੀ ਕਰਕੇ ਤੁਰੰਤ ਜਗ੍ਹਾ ਖਾਲੀ ਕਰਨ ਦੇ ਨਿਰਦੇਸ਼ ਦਿੱਤੇ ਹਨ। ਜਲੰਧਰ ਇੰਪਰੂਵਮੈਂਟ ਟਰੱਸਟ ਨੇ ਲਤੀਫ਼ਪੁਰਾ ਇਲਾਕੇ ’ਚ ਬਚੇ ਹੋਏ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਤੇ ਆਪਣੀ 110 ਏਕੜ ਵਿਕਾਸ ਯੋਜਨਾ ਦੀ ਜ਼ਮੀਨ ਨੂੰ ਪੂਰੀ ਤਰ੍ਹਾਂ ਕਬਜ਼ਾਮੁਕਤ ਕਰਵਾਉਣ ਲਈ ਸਖ਼ਤ ਰੁਖ ਅਖਤਿਆਰ ਕੀਤਾ ਹੈ।
ਬਚੇ ਕਬਜ਼ੇ ਹਟਾਉਣ ਲਈ ਇੰਪਰੂਵਮੈਂਟ ਟਰੱਸਟ ਹੋਇਆ ਸਖ਼ਤ 5 ਤੱਕ ਸਾਰਾ ਸਾਮਾਨ, ਢਾਂਚਾ ਹਟਾਉਣ ਲਈ ਕਿਹਾ ਜਲੰਧਰ, 2 ਨਵੰਬਰ (ਸ਼ਿਵ)- ਪੰਜਾਬ ਤੇ ਹਰਿਆਣਾ ਹਾਈਕੋਰਟ ਵਲੋਂ ਅਪੀਲ ਖਾਰਜ ਕੀਤੇ ਜਾਣ ਤੋਂ ਬਾਅਦ ਇੰਪਰੂਵਮੈਂਟ ਟਰੱਸਟ ਨੇ ਲਤੀਫਪੁਰਾ ਸਥਿਤ ਬਾਕੀ ਬਚੇ ਹੋਏ ਕਬਜ਼ਿਆਂ ’ਤੇ ਕਾਰਵਾਈ ਕਰਨ ਦੀ ਮੁੁਹਿੰਮ ਤੇਜ ਕਰਦੇ ਹੋਏ, ਉਥੇ ਸਥਿਤ ਬਾਵਾ ਬਿਲਡਿੰਗ ਮਟੀਰੀਅਲਜ਼ ਨੂੰ ਨੋਟਿਸ ਜਾਰੀ ਕਰਕੇ ਤੁਰੰਤ ਜਗ੍ਹਾ ਖਾਲੀ ਕਰਨ ਦੇ ਨਿਰਦੇਸ਼ ਦਿੱਤੇ ਹਨ। ਜਲੰਧਰ ਇੰਪਰੂਵਮੈਂਟ ਟਰੱਸਟ ਨੇ ਲਤੀਫ਼ਪੁਰਾ ਇਲਾਕੇ ’ਚ ਬਚੇ ਹੋਏ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਤੇ ਆਪਣੀ 110 ਏਕੜ ਵਿਕਾਸ ਯੋਜਨਾ ਦੀ ਜ਼ਮੀਨ ਨੂੰ ਪੂਰੀ ਤਰ੍ਹਾਂ ਕਬਜ਼ਾਮੁਕਤ ਕਰਵਾਉਣ ਲਈ ਸਖ਼ਤ ਰੁਖ ਅਖਤਿਆਰ ਕੀਤਾ ਹੈ। 2 ਨਵੰਬਰ ਨੂੰ ਜਲੰਧਰ ਇੰਪਰੂੁਵਮੈਂਟ ਵਲੋਂ ਉਕਤ ਬਿਲਡਿੰਗ ਮਟੀਰੀਅਲ ਵਾਲਿਆਂ ਨੂੰ ਜਾਰੀ ਕੀਤੇ ਗਏ ਨੋਟਿਸ ’ਚ ਸਬੰਧਤ ਧਿਰ ਨੂੰ 5 ਨਵੰਬਰ 2026 ਤੱਕ ਲਤੀਫ਼ਪੁਰਾ ਸਥਿਤ ਜ਼ਮੀਨ ਤੋਂ ਆਪਣਾ ਹਰ ਤਰ੍ਹਾਂ ਦਾ ਕਬਜ਼ਾ ਹਟਾਉਣ ਲਈ ਕਿਹਾ ਹੈ। ਟਰੱਸਟ ਪ੍ਰਸ਼ਾਸਨ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਨਿਰਧਾਰਤ ਸਮੇਂ ਤੱਕ ਜਗ੍ਹਾ ਖਾਲੀ ਨਾ ਕੀਤੀ ਗਈ ਤਾਂ 5 ਨਵੰਬਰ ਦਿਨ ਵੀਰਵਾਰ ਨੂੰ ਨਿਯਮਾਂ ਮੁਤਾਬਕ ਕਾਰਵਾਈ ਕੀਤੀ ਜਾਵੇਗੀ। ਲਤੀਫਪੁਰਾ ਵਿਚ ਕਾਫੀ ਸਮਾਂ ਪਹਿਲਾਂ ਪ੍ਰਸ਼ਾਸਨ ਵਲੋਂ ਕਈ ਕਬਜ਼ੇ ਹਟਾਏ ਜਾ ਜਾ ਚੁੱਕੇ ਹਨ। 110 ਏਕੜ ਸਕੀਮ ਨੂੰ ਵਿਕਸਿਤ ਕਰਨ ਲਈ ਇੰਪਰੂਵਮੈਂਟ ਟਰੱਸਟ ਨੇ ਤੇਜ਼ੀ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਮਾਮਲੇ ’ਚ ਦਾਇਰ ਕੀਤੇ ਗਏ ਕੇਸ (ਆਰ. ਐਸ. ਏ. -3736-2017) ਵਿਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਜਸਟਿਸ ਵਿਕਰਮ ਅਗਰਵਾਲ ਨੇ 21 ਜੁਲਾਈ 2026 ਨੂੰ ਫੈਸਲਾ ਸੁਣਾਉਂਦਿਆਂ ਅਪੀਲ ਖਾਰਜ ਕਰ ਦਿੱਤੀ ਸੀ। ਇਸ ਤੋਂ ਪਹਿਲਾਂ ਵੀ ਜਲੰਧਰ ਇੰਪਰੂਵਮੈਂਟ ਟਰੱਸਟ ਵਲੋਂ ਹਾਈਕੋਰਟ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਲਤੀਫ਼ਪੁਰਾ ਇਲਾਕੇ ’ਚੋਂ ਕਰੀਬ ਸਾਰੇ ਹੀ ਨਾਜਾਇਜ਼ ਕਬਜ਼ੇ ਹਟਾਏ ਜਾ ਚੁੱਕੇ ਹਨ ਤੇ ਇਲਾਕੇ ’ਚ ਸੜਕ ਦਾ ਨਿਰਮਾਣ ਵੀ ਕਰਵਾਇਆ ਗਿਆ ਹੈ। ਹੁਣ ਬਾਵਾ ਬਿਲਡਿੰਗ ਮਟੀਰੀਅਲਜ਼ ਨਾਲ ਸਬੰਧਤ ਬਚੇ ਹੋਏ ਹਿੱਸੇ ਨੂੰ ਖਾਲੀ ਕਰਵਾਉਣ ਲਈ ਨੋਟਿਸ ਜਾਰੀ ਹੋਣ ਤੋਂ ਬਾਅਦ ਪੂਰੇ ਇਲਾਕੇ ਨੂੰ ਕਬਜ਼ਾਮੁਕਤ ਕਰਵਾਉਣ ਦੀ ਪ੍ਰਕਿਰਿਆ ਅੰਤਿਮ ਪੜ੍ਹਾਅ ਵੱਲ ਵਧਦੀ ਦਿਖਾਈ ਦੇ ਰਹੀ ਹੈ। ਇਸ ਦੇ ਨਾਲ ਹੀ ਇੰਪਰੂਵਮੈਂਟ ਟਰੱਸਟ ਵਲੋਂ ਇਸ 110 ਏਕੜ ਸਕੀਮ ’ਚ ਜਲਦ ਹੀ ਵਿਕਾਸ ਕਾਰਜ ਸ਼ੁਰੂ ਕੀਤੇ ਜਾਣ ਦੀ ਸੰਭਾਵਨਾ ਹੈ। ਜੇਕਰ ਬਾਕੀ ਰਹਿੰਦੇ ਕਬਜ਼ੇ ਵੀ ਹਟਾ ਦਿੱਤੇ ਜਾਂਦੇ ਹਨ ਤਾਂ ਲਤੀਫ਼ਪੁਰਾ ਇਲਾਕੇ ਨੂੰ ਨਵੇਂ ਸਿਰੇ ਤੋਂ ਵਿਕਸਤ ਕਰਨ ਦਾ ਰਾਹ ਪੂਰੀ ਤਰ੍ਹਾਂ ਸਾਫ਼ ਹੋ ਜਾਵੇਗਾ।