16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਬਾਬਾ ਲੰਗਰ ਸਿੰਘ ਸਪੋਰਟਸ ਕਲੱਬ ਵਲੋਂ ਸਾਹਿਤਕ ਮੇਲੇ ਦਾ ਪੋਸਟਰ ਜਾਰੀ

ਅਜੀਤ ਡੈਸਕ 01-03-2026
ਸ੍ਰੀ ਮੁਕਤਸਰ ਸਾਹਿਬ, 28 ਫ਼ਰਵਰੀ (ਰਣਜੀਤ ਸਿੰਘ ਢਿੱਲੋਂ)-ਬਾਬਾ ਲੰਗਰ ਸਿੰਘ ਸਪੋਰਟਸ ਕਲੱਬ (ਰਜਿ.) ਹਰੀਕੇ ਕਲਾਂ ਵਲੋਂ ਗਿਆਰਵਾਂ ਸਾਹਿਤਕ ਮੇਲਾ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ 4 ਮਾਰਚ ਦਿਨ ਬੁੱਧਵਾਰ ਨੂੰ ਸਵੇਰੇ 10 ਵਜੇ ਤੋਂ ਦਾਣਾ ਮੰਡੀ ਪਿੰਡ ਹਰੀਕੇ ਕਲਾਂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਪ੍ਰੋਗਰਾਮ ਦੀ ਰੂਪਰੇਖਾ ਅਤੇ ਵੱਖ-ਵੱਖ ਸ਼ਖ਼ਸੀਅਤਾਂ ਨੂੰ ਸਨਮਾਨਿਤ ਕਰਨ ਦੇ ਨਾਵਾਂ ਦੀ ਚੋਣ ਕਰਨ ਉਪਰੰਤ ਪੋਸਟਰ ਕਲੱਬ ਦੇ ਅਹੁਦੇਦਾਰਾਂ ਵਲੋਂ ਜਾਰੀ ਕੀਤਾ ਗਿਆ | ਪ੍ਰਧਾਨ ਜਸਪਾਲ ਸਿੰਘ, ਗੁਰਲਾਲ ਸਿੰਘ, ਦਿਲਬਾਗ ਸਿੰਘ, ਜਗਸੀਰ ਸਿੰਘ, ਅੰਗਰੇਜ਼ ਸਿੰਘ, ਜਸਵਿੰਦਰ ਸਿੰਘ, ਫਤਿਹਵੀਰ ਸਿੰਘ ਨੇ ਦੱਸਿਆ ਕਿ ਗਿਆਨ, ਸੰਗੀਤ ਤੇ ਕਲਾ ਦੇ ਗੁਲਦਸਤੇ ਇਸ ਮੇਲੇ ਵਿਚ ਸਾਹਿਬ ਸਿੰਘ ਮਨਾਵਾਂ ਸ਼ਮ੍ਹਾ ਰੌਸ਼ਨ ਕਰਨ ਉਪਰੰਤ ਬਾਣੀ ਸੰਦੇਸ਼ ਦੇਣਗੇ | ਮੁੱਖ ਬੁਲਾਰੇ ਬਲਬੀਰ ਸਿੰਘ ਰਾਜੇਵਾਲ ਅਜੋਕੀ ਕਿਸਾਨੀ ਲਈ ਦਿਸ਼ਾ, ਬੱਬੂ ਤੀਰ ਪਰਿਵਾਰਕ ਮਸਲੇ ਤੇ ਹੱਲ, ਡਾ. ਬਲਜੀਤ ਸਿੰਘ ਵਿਰਕ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਅਤੇ ਸਮਕਾਲੀ ਸਾਰਥਿਕਤਾ, ਰਮਨਜੀਤ ਸਿੰਘ ਸਿੱਧੂ ਵਿਅਕਤੀਗਤ ਪਹਿਚਾਣ ਦਾ ਮਸਲਾ, ਡਾ. ਕੁਲਦੀਪ ਸਿੰਘ ਮਰਖਾਈ ਖੇਤਾਂ ਵਿਚਲੇ ਜ਼ਹਿਰ ਤੋਂ ਮੁਕਤੀ, ਡਾ. ਦਵਿੰਦਰ ਸੈਫ਼ੀ ਸੋਸ਼ਲ ਮੀਡੀਆ ਤੋਂ ਕਿਤਾਬਾਂ ਵੱਲ ਵਿਸ਼ੇ 'ਤੇ ਵਿਚਾਰ ਚਰਚਾ ਕਰਨਗੇ | ਲੇਖਕ ਅਤੇ ਗਾਇਕ ਬੀਰ ਸਿੰਘ ਆਪਣੀ ਕਲਾ ਦਾ ਪ੍ਰਦਰਸ਼ਨ ਕਰਨਗੇ | ਜੀਵਨ ਕੁਮਾਰ ਗੁਪਤਾ ਵੈਟਰਨਰੀ ਅਫ਼ਸਰ ਪਟਿਆਲਾ ਭਾਸ਼ਣ ਦੇਣਗੇ | ਹਾਕਮ ਦੰਦੀਵਾਲ ਸੱਭਿਆਚਾਰਕ ਗਾਇਕੀ ਪੇਸ਼ ਕਰਨਗੇ | ਇਸ ਮੌਕੇ ਮੰਚ ਸੰਚਾਲਨ ਪ੍ਰੋ. ਨਰਿੰਦਰਜੀਤ ਸਿੰਘ ਬਰਾੜ ਫ਼ਰੀਦਕੋਟ ਵਲੋਂ ਕੀਤਾ ਜਾਵੇਗਾ | ਇਸ ਮੌਕੇ ਮੇਘਰਾਜ ਰੱਲਾ ਦੀ ਟੀਮ ਲੋਕ ਕਲਾ ਮੰਚ ਜ਼ੀਰਾ ਵਲੋਂ ਨਾਟਕ ਟੋਆ/ਇਹ ਲਹੂ ਕਿਸ ਦਾ ਹੈ ਅਤੇ ਕੋਰੀਓਗ੍ਰਾਫ਼ੀ ਪੇਸ਼ ਕੀਤੀ ਜਾਵੇਗੀ | ਇਸ ਮੌਕੇ ਇਮਾਨਦਾਰ ਅਫ਼ਸਰ ਸਨਮਾਨ ਦਵਿੰਦਰ ਸਿੰਘ ਭਗਤਾ ਭਾਈਕਾ ਜ਼ਿਲ੍ਹੇਦਾਰ ਨਹਿਰੀ ਵਿਭਾਗ, ਸੁਖਦੇਵ ਸਿੰਘ ਇੰਚਾਰਜ ਟੈ੍ਰਫ਼ਿਕ ਪੁਲਿਸ ਸ੍ਰੀ ਮੁਕਤਸਰ ਸਾਹਿਬ ਅਤੇ ਰਵਿੰਦਰ ਕੌਰ ਬਰਾੜ ਇੰਸਪੈਕਟਰ ਪੰਜਾਬ ਪੁਲਿਸ ਤੇ ਬੇਦਾਗ਼ ਪੱਤਰਕਾਰ ਸਨਮਾਨ ਰਣਜੀਤ ਸਿੰਘ ਢਿੱਲੋਂ ਸਟਾਫ਼ ਰਿਪੋਰਟਰ 'ਅਜੀਤ' ਸ੍ਰੀ ਮੁਕਤਸਰ ਸਾਹਿਬ ਨੂੰ ਦਿੱਤਾ ਜਾਵੇਗਾ | ਇਸ ਤੋਂ ਇਲਾਵਾ ਵਿੱਦਿਆ ਦੇ ਖੇਤਰ ਵਿਚ ਵਿਸ਼ੇਸ਼ ਪ੍ਰਾਪਤੀਆਂ ਵਾਲੇ ਅਧਿਆਪਕਾਂ ਦਾ ਸਨਮਾਨ ਹੋਵੇਗਾ ਅਤੇ ਵਿਦਿਆਰਥੀਆਂ ਨੂੰ ਡਾ. ਨੰਦ ਸਿੰਘ ਸੰਘਾ ਵਲੋਂ ਸਕਾਲਰਸ਼ਿਪ ਸਨਮਾਨ ਦਿੱਤਾ ਜਾਵੇਗਾ |
ਪਿਛਲੀ ਖ਼ਬਰ ਗੁਰਦੁਆਰਾ ਗੁਪਤਸਰ ਸਾਹਿਬ ਛੱਤਿਆਣਾ ਤੋਂ ਨਗਰ ਕੀਰਤਨ ਰਵਾਨਾ ਅਗਲੀ ਖ਼ਬਰ ਭਾਰਤਮਾਲਾ ਐਕਸਪ੍ਰੈੱਸ ਵੇ 'ਤੇ ਦੋ ਟਰੱਕਾਂ ਦੀ ਟੱਕਰ, ਹੈਲਪਰ ਦੀ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।