03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-07-2026

ਸਰਵਹਿੱਤਕਾਰੀ ਵਿੱਦਿਆ ਮੰਦਰ ਭੀਖੀ ਵਿਖੇ 5 ਰੋਜ਼ਾ ਰਾਜ ਪੱਧਰੀ ਵਰਕਸ਼ਾਪ ਸਮਾਪਤ

ਅਜੀਤ ਡੈਸਕ 07-07-2026

ਭੀਖੀ, 6 ਜੁਲਾਈ (ਬਲਕਾਰ ਸਿੰਘ ਸਹੋਤਾ)- ਸਰਵਹਿੱਤਕਾਰੀ ਸਿੱਖਿਆ ਸੰਮਤੀ ਜਲੰਧਰ ਵਲੋਂ ਸਰਵਹਿੱਤਕਾਰੀ ਵਿੱਦਿਆ ਮੰਦਰ ਭੀਖੀ (ਸੀ.ਬੀ.ਐਸ.ਈ.) ਵਿਖੇ ਕਰਵਾਈ ਗਈ ਸੂਬਾ ਪੱਧਰੀ ਪ੍ਰਿੰਸੀਪਲ ਪੰਚਪਦੀ ਵਰਕਸ਼ਾਪ ਸੰਪੰਨ ਹੋਈ। ਪੰਜਾਬ ਦੇ ਵਿੱਦਿਆ ਭਾਰਤੀ ਸਕੂਲਾਂ ਦੇ ਪ੍ਰਿੰਸੀਪਲਾਂ ਵਲੋਂ ਇਸ 5 ਰੋਜ਼ਾ ਅਹਿਮ ਬੈਠਕ ’ਚ ਪੰਚਪਦੀ ਅਧਿਆਪਨ ਵਿਧੀ ਨੂੰ ਸਕੂਲਾਂ ’ਚ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ, ਗੁਣਵੱਤਾ ਭਰਪੂਰ ਸਿੱਖਿਆ ਅਤੇ ਮੁੱਲ-ਆਧਾਰਿਤ ਅਧਿਆਪਨ ਸੰਬੰਧੀ ਵਿਸਥਾਰ ਨਾਲ ਚਰਚਾ ਕੀਤੀ ਗਈ। ਇਸ ਦੌਰਾਨ ਰਾਸ਼ਟਰੀ ਮਹਾਂ ਮੰਤਰੀ ਦੇਸ਼ ਰਾਜ, ਸਰਵਹਿੱਤਕਾਰੀ ਸਿੱਖਿਆ ਸਮਿਤੀ ਦੇ ਉਪ ਪ੍ਰਧਾਨ ਡਾ. ਨਵਦੀਪ ਸ਼ੇਖਰ, ਪ੍ਰਾਂਤ ਮਹਾਂ ਮੰਤਰੀ ਸੰਦੀਪ ਧੁੜੀਆ ਅਤੇ ਹੋਰ ਅਧਿਕਾਰੀਆਂ ਨੇ ਪ੍ਰਿੰਸੀਪਲਾਂ ਨੂੰ ਪੰਚਪਦੀ ਅਧਿਆਪਨ ਵਿਧੀ ਦੇ ਵਿਹਾਰਕ ਪੱਖਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਇਸ ਵਿਧੀ ਰਾਹੀਂ ਵਿਦਿਆਰਥੀਆਂ ’ਚ ਰਚਨਾਤਮਿਕਤਾ, ਤਰਕਸ਼ੀਲ ਸੋਚ ਅਤੇ ਸੰਸਕਾਰਾਂ ਦਾ ਵਿਕਾਸ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਵਿੱਦਿਅਕ ਵਿਧੀਆਂ ਨੂੰ ਹੋਰ ਪਰਪੱਕ ਬਣਾਉਣ ਦੀ ਲੋੜ ਹੈ। ਪੰਚ ਕਦਮੀ ਸਿੱਖਣ ਵਿਧੀ ਅਧੀਨ ਹੀ 6ਵੀਂ ਤੋਂ 10ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਵਿਵਹਾਰਿਕ ਤੌਰ ’ਤੇ ਪੜ੍ਹਾਇਆ ਗਿਆ। ਸਕੂਲ ਪ੍ਰਬੰਧਕ ਕਮੇਟੀ ਅਤੇ ਪ੍ਰਿੰਸੀਪਲ ਡਾ. ਗਗਨਦੀਪ ਪਰਾਸ਼ਰ ਵਲੋਂ ਸਮੂਹ ਪ੍ਰਾਂਤ ਅਧਿਕਾਰੀਆਂ ਅਤੇ ਭਾਗ ਲੈ ਰਹੇ ਪ੍ਰਿੰਸੀਪਲਾਂ ਦਾ ਵਰਕਸ਼ਾਪ ’ਚ ਸ਼ਾਮਲ ਹੋਣ ’ਤੇ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਅਜਿਹੇ ਸਿਖਲਾਈ ਸੈਸ਼ਨ ਸਕੂਲ ਮੁਖੀਆਂ ਨੂੰ ਨਵੀਂ ਸਿੱਖਿਆ ਪੱਧਤੀ ਅਤੇ ਪ੍ਰਭਾਵਸ਼ਾਲੀ ਲੀਡਰਸ਼ਿਪ ਨੂੰ ਅਪਣਾਉਣ ਲਈ ਪ੍ਰੇਰਿਤ ਕਰਦੇ ਹਨ। ਵਰਕਸ਼ਾਪ ਦੀ ਸਮਾਪਤੀ ’ਤੇ ਅਧਿਕਾਰੀਆਂ ਅਤੇ ਸਕੂਲ ਪ੍ਰਿੰਸੀਪਲਾਂ ਨੇ ਸਕੂਲ ਕੈਂਪਸ ’ਚ ਬੂਟਾ ਲਗਾ ਕੇ ਜਿੱਥੇ ਵਰਕਸ਼ਾਪ ਨੂੰ ਯਾਦਗਾਰੀ ਬਣਾਇਆ ਉੱਥੇ ਵਾਤਾਵਰਣ ਨੂੰ ਸ਼ੁੱਧ ਰੱਖਣ ਦਾ ਸੰਦੇਸ਼ ਵੀ ਦਿੱਤਾ।

ਪਿਛਲੀ ਖ਼ਬਰ ਬੇਕਰੀ ਦੀ ਦੁਕਾਨ ਨੂੰ ਅੱਗ ਲੱਗਣ ਕਾਰਨ ਲੱਖਾਂ ਦਾ ਨੁਕਸਾਨ ਅਗਲੀ ਖ਼ਬਰ ਸਫ਼ਾਈ ਸੇਵਕ ਯੂਨੀਅਨ ਵਲੋਂ ਨਗਰ ਕੌਂਸਲ ਦਫ਼ਤਰ ਅੱਗੇ ਹੜਤਾਲ 7ਵੇਂ ਦਿਨ ਵੀ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।