03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-07-2026

ਬੇਕਰੀ ਦੀ ਦੁਕਾਨ ਨੂੰ ਅੱਗ ਲੱਗਣ ਕਾਰਨ ਲੱਖਾਂ ਦਾ ਨੁਕਸਾਨ

ਅਜੀਤ ਡੈਸਕ 07-07-2026

ਭੀਖੀ, 6 ਜੁਲਾਈ (ਬਲਕਾਰ ਸਿੰਘ ਸਹੋਤਾ)- ਬੀਤੀ ਰਾਤ ਸਥਾਨਕ ਗੁਰਦੁਆਰਾ ਰੋਡ ’ਤੇ ਨਗਰ ਪੰਚਾਇਤ ਦਫ਼ਤਰ ਦੇ ਸਾਹਮਣੇ ਇੱਕ ਬੇਕਰੀ ਦੀ ਦੁਕਾਨ ਨੂੰ ਅੱਗ ਲੱਗਣ ਕਾਰਨ ਲੱਖਾਂ ਦਾ ਨੁਕਸਾਨ ਹੋ ਗਿਆ ਪ੍ਰੰਤੂ ਖ਼ੁਸ਼ਕਿਸਮਤੀ ਇਹ ਰਹੀ ਕਿ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ ਅਤੇ ਅੱਗ ’ਤੇ 2 ਦਮਕਲ ਗੱਡੀਆਂ ਨਾਲ ਕਾਬੂ ਪਾਇਆ ਗਿਆ। ਦੁਕਾਨ ਮਾਲਕ ਕੋਮਲ ਸ਼ਰਮਾ ਨੇ ਦੱਸਿਆ ਕਿ ਰਾਤ 12 ਕੁ ਵਜੇ ਦੇ ਕਰੀਬ ਦੁਕਾਨ ’ਚ ਸ਼ਾਰਟ ਸਰਕਟ ਹੋਣ ਕਾਰਨ ਅੱਗ ਲੱਗ ਗਈ, ਜਿਸ ਨਾਲ ਉਸ ਦਾ ਦੁਕਾਨ ’ਚ ਪਏ ਵੱਡੀ ਮਾਤਰਾ ’ਚ ਕੇਕ, ਪੇਸਟਰੀ ਦੇ ਨਾਲ 3 ਡੀਪ ਫਰੀਜਰ, ਏ.ਸੀ. ਪੱਖੇ, ਮਾਈਕਰੋਵੇਵ ਤੋਂ ਇਲਾਵਾ ਕੇਕ ਬਣਾਉਣ ਲਈ ਵਰਤੀ ਜਾਂਦੀ ਸਮਗਰੀ ਅਤੇ ਮਸ਼ੀਨਾਂ ਸੜ ਕੇ ਸੁਆਹ ਹੋ ਗਈਆਂ। ਉਨ੍ਹਾਂ ਦੱਸਿਆ ਕਿ ਅੱਗ ਲੱਗਣ ਨਾਲ 6 ਲੱਖ ਰੁਪਏ ਦੇ ਕਰੀਬ ਨੁਕਸਾਨ ਹੋਇਆ ਹੈ। ਉਨ੍ਹਾਂ ਪ੍ਰਸ਼ਾਸਨ ’ਤੇ ਸ਼ਿਕਵਾ ਕਰਦਿਆਂ ਕਿਹਾ ਕਿ ਬੇਸ਼ੱਕ ਰਾਤ ਨੂੰ ਪੁਲਿਸ ਅਤੇ ਅੱਗ ਬੁਝਾਊ ਦਫ਼ਤਰ ਦਾ ਅਮਲਾ ਪਹੁੰਚ ਗਿਆ ਸੀ ਪ੍ਰੰਤੂ ਸਵੇਰੇ ਸੱਤਾਧਾਰੀ ਪਾਰਟੀ ਦਾ ਨਾ ਤਾਂ ਕੋਈ ਵੀ ਆਗੂ ਅਤੇ ਨਾ ਹੀ ਨਗਰ ਪੰਚਾਇਤ ਦਾ ਪ੍ਰਧਾਨ ਜਾਂ ਕੌਂਸਲਰ ਉਨ੍ਹਾਂ ਦੀ ਸਾਰ ਲੈਣ ਪਹੁੰਚੇ। ਰਾਤ ਵੀ ਦੁਕਾਨ ਸਾਹਮਣੇ ਨਗਰ ਪੰਚਾਇਤ ਦਫ਼ਤਰ ਦਾ ਦਰਵਾਜ਼ਾ ਬੜੀ ਮੁਸ਼ਕਿਲ ਨਾਲ ਖੁਲ੍ਹਵਾਇਆ ਗਿਆ। ਇਸ ਮੌਕੇ ਵਪਾਰਕ ਆਗੂ ਰਜਨੀਸ਼ ਸ਼ਰਮਾ, ਭਾਜਪਾ ਆਗੂ ਵਿਵੇਕ ਜੈਨ ਬੱਬੂ, ਪ੍ਰਸ਼ੋਤਮ ਗੋਇਲ ਬਿੱਲੂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਦੁਕਾਨਦਾਰ ਨੂੰ ਤੁਰੰਤ ਵਿੱਤੀ ਮਦਦ ਦਿੱਤੀ ਜਾਵੇ।

ਪਿਛਲੀ ਖ਼ਬਰ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਦਾ 125ਵਾਂ ਜਨਮ ਦਿਨ ਮਨਾਇਆ ਅਗਲੀ ਖ਼ਬਰ ਸਰਵਹਿੱਤਕਾਰੀ ਵਿੱਦਿਆ ਮੰਦਰ ਭੀਖੀ ਵਿਖੇ 5 ਰੋਜ਼ਾ ਰਾਜ ਪੱਧਰੀ ਵਰਕਸ਼ਾਪ ਸਮਾਪਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।