ਨਡਾਲਾ, 13 ਫਰਵਰੀ (ਰਘਬਿੰਦਰ ਸਿੰਘ)- ਦੇਸ਼ ਪੱਧਰ ਦੀਆਂ ਵੱਖ-ਵੱਖ ਟਰੇਡ ਯੂਨੀਅਨਾਂ ਅਤੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਕੀਤੀ ਗਈ ਦੇਸ਼-ਵਿਆਪੀ ਆਮ ਹੜਤਾਲ ਦੇ ਸਮਰਥਨ ਵਿਚ ਕਿਰਤੀ ਕਿਸਾਨ ਯੂਨੀਅਨ ਵੱਲੋਂ ਪਿੰਡ ਲੱਖਣ ਕੇ ਪੱਡਾ ਵਿਖੇ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਭਾਰਤ ਤੇ ਅਮਰੀਕਾ ਦਰਮਿਆਨ ਹੋਏ ਟੈਕਸ-ਮੁਕਤ ਵਪਾਰ ਸਮਝੌਤੇ ਦੇ ਵਿਰੋਧ ਵਿਚ ਭਾਰਤ ਦੇ ਪ੍ਰਧਾਨ ਮੰਤਰੀ ਦਾ ਪੁਤਲਾ ਫੂਕ ਕੇ ਆਪਣਾ ਗੁੱਸਾ ਪ੍ਰਗਟਾਇਆ | ਯੂਨੀਅਨ ਦੇ ਆਗੂਆਂ ਨੇ ਦੋਸ਼ ਲਗਾਇਆ ਕਿ ਕੇਂਦਰ ਸਰਕਾਰ ਅਮਰੀਕੀ ਦਬਾਅ ਹੇਠ ਆ ਕੇ ਦੇਸ਼ ਦੇ ਕਿਸਾਨਾਂ ਅਤੇ ਮਜ਼ਦੂਰਾਂ ਦੇ ਹਿਤਾਂ ਨਾਲ ਸਮਝੌਤਾ ਕਰ ਰਹੀ ਹੈ | ਉਨ੍ਹਾਂ ਗਿ੍ਫ਼ਤਾਰ ਕੀਤੇ ਗਏ ਸਾਥੀਆਂ ਦੀ ਤੁਰੰਤ ਰਿਹਾਈ ਦੀ ਮੰਗ ਕਰਦਿਆਂ ਕਿਹਾ ਕਿ ਲੋਕਤੰਤਰਿਕ ਅਧਿਕਾਰਾਂ ਨੂੰ ਕੁਚਲਣ ਦੀਆਂ ਕੋਸ਼ਿਸ਼ਾਂ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ | ਪ੍ਰਦਰਸ਼ਨ ਵਿਚ ਮਾਸਟਰ ਰਘਬੀਰ ਸਿੰਘ, ਜਸਵੰਤ ਵਿਰਲੀ, ਜਗਜੀਤ ਔਜਲਾ, ਬਾਬਾ ਗੁਰਦੇਵ ਸਿੰਘ ਪੱਡਾ, ਮਾਸਟਰ ਕੇਵਲ ਸਿੰਘ, ਬਲਦੇਵ ਸਿੰਘ, ਫ਼ਕੀਰ ਸਿੰਘ, ਪਰਮਜੀਤ ਸਿੰਘ, ਬਹਾਦਰ ਸਿੰਘ, ਨਿਰਮਲ ਸਿੰਘ, ਬਲਵਿੰਦਰ ਸਿੰਘ, ਪੰਮਾ ਪੱਡਾ, ਜੱਸਾ ਪੱਡਾ, ਪਿੰਦਾ ਪੱਡਾ, ਸਰਵਣ ਸਿੰਘ, ਕਰਮ ਸਿੰਘ, ਰਾਣਾ ਫੌਜੀ, ਸੁਰਜੀਤ ਸਿੰਘ, ਡਿਪਟੀ, ਜੀਤਾ ਕੰਬੋਜ, ਤਾਰ ਪੱਡਾ, ਸਤਵਿੰਦਰ ਸਿੰਘ, ਬਲਵੰਤ ਸਿੰਘ, ਸੁਖਮਨ ਬਾਜਵਾ ਮੁੱਦੋਵਾਲ, ਗੋਪਾ ਪੱਡਾ, ਬਿੱਲਾ ਪੱਡਾ ਤੇ ਹੋਰ ਆਗੂ ਹਾਜ਼ਰ ਸਨ |