07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਦੜਾ ਸੱਟਾ ਲਗਾਉਣ ਵਾਲੇ 3 ਕਾਬੂ

ਅਜੀਤ ਡੈਸਕ 29-03-2026
ਫਗਵਾੜਾ, 28 ਮਾਰਚ (ਹਰਜੋਤ ਸਿੰਘ ਚਾਨਾ)-ਸਿਟੀ ਪੁਲਿਸ ਨੇ ਦੜ੍ਹਾ ਸੱਟਾ ਲਗਾਉਣ ਵਾਲੇ ਤਿੰਨ ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ ਸੱਟੇ ਦੀ ਰਾਸ਼ੀ ਬਰਾਮਦ ਕਰਕੇ ਗੈਂਬਲਿੰਗ ਐਕਟ ਤਹਿਤ ਕੇਸ ਦਰਜ ਕੀਤਾ ਹੈ | ਥਾਣੇਦਾਰ ਜਤਿੰਦਰਪਾਲ ਸਿੰਘ ਅਨੁਸਾਰ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਜੇ. ਸੀ. ਟੀ. ਮਿੱਲ ਦੇ ਨਜ਼ਦੀਕ ਰੇਲਵੇ ਫ਼ਾਟਕ ਦੇ ਨਾਲ ਦੁਕਾਨਾਂ 'ਤੇ ਉਕਤ ਵਿਅਕਤੀ ਦੜ੍ਹਾ ਸੱਟਾ ਲਗਾਉਣ ਦਾ ਕੰਮ ਕਰ ਰਹੇ ਹਨ, ਜਿਸ 'ਤੇ ਕਾਰਵਾਈ ਕਰਦਿਆਂ ਪੁਲਿਸ ਨੇ ਅਮਰ ਨਾਥ ਪੁੱਤਰ ਕਾਂਸੀ ਪ੍ਰਸਾਦ ਵਾਸੀ ਉਂਕਾਰ ਨਗਰ, ਗਣੇਸ਼ ਪੁੱਤਰ ਦੇਵੀ ਲਾਲ ਵਾਸੀ ਗੁਰੂ ਤੇਗ ਬਹਾਦਰ ਨਗਰ ਟਿੱਬੀ ਤੇ ਰਾਜ ਕੁਮਾਰ ਪੁੱਤਰ ਸਾਈਾਦਾਸ ਵਾਸੀ ਖੇੜਾ ਮਸਜਿਦ ਨੂੰ ਕਾਬੂ ਕਰਕੇ ਇਨ੍ਹਾਂ ਪਾਸੋਂ 2200 ਰੁਪਏ ਦੀ ਰਾਸ਼ੀ ਬਰਾਮਦ ਕੀਤੀ ਹੈ |

ਪਿਛਲੀ ਖ਼ਬਰ ਮੋਟਰਸਾਈਕਲ ਚੋਰੀ ਹੋਣ ਸੰਬੰਧੀ ਕੇਸ ਦਰਜ ਅਗਲੀ ਖ਼ਬਰ ਭਾਈ ਲਾਲੂ ਜੀ ਜ਼ੋਨ ਡੱਲਾ ਸਾਹਿਬ ਦੀ ਚੋਣ ਸੰਬੰਧੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਵੱਖ-ਵੱਖ ਪਿੰਡਾਂ 'ਚ ਮੀਟਿੰਗਾਂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।