07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਸਾਰੇ ਰਲ ਕੇ ਕੰਮ ਕਰੋ ਪੈਸਿਆਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ-ਸੱਜਣ ਸਿੰਘ ਚੀਮਾ

ਅਜੀਤ ਡੈਸਕ 29-03-2026
ਤਲਵੰਡੀ ਚੌਧਰੀਆਂ, 28 ਮਾਰਚ (ਪਰਸਨ ਲਾਲ ਭੋਲਾ)-ਪਿੰਡ ਤਲਵੰਡੀ ਚੌਧਰੀਆਂ ਦੇ ਵਿਕਾਸ ਕਾਰਜਾਂ ਨੂੰ ਲੈ ਕੇ ਇਕ ਵਿਸ਼ੇਸ਼ ਮੀਟਿੰਗ ਆਮ ਆਦਮੀ ਪਾਰਟੀ ਦੀ ਬਲਜੀਤ ਸਿੰਘ ਬਾਜਵਾ ਬਲਾਕ ਕਨਵੀਨਰ ਯੁੱਧ ਨਸ਼ਿਆਂ ਵਿਰੁੱਧ ਦੇ ਗ੍ਰਹਿ ਵਿਖੇ ਹੋਈ, ਜਿਸ ਦੀ ਪ੍ਰਧਾਨਗੀ ਹਲਕਾ ਇੰਚਾਰਜ ਅਰਜਨਾ ਐਵਾਰਡੀ ਸੱਜਣ ਸਿੰਘ ਚੀਮਾ ਚੇਅਰਮੈਨ ਇੰਪਰੂਵਮੈਂਟ ਟਰੱਸਟ ਕਪੂਰਥਲਾ ਨੇ ਕੀਤੀ | ਜਿਸ 'ਚ 'ਆਪ' ਆਗੂਆਂ, ਵਰਕਰਾਂ, ਗ੍ਰਾਮ ਪੰਚਾਇਤ ਅਤੇ ਪਤਵੰਤਿਆਂ ਨੇ ਭਾਗ ਲਿਆ | ਇਸ ਮੌਕੇ ਸੱਜਣ ਸਿੰਘ ਚੀਮਾ ਨੇ ਕਿਹਾ ਕਿ ਪਿੰਡ ਤਲਵੰਡੀ ਚੌਧਰੀਆਂ ਵਿਧਾਨ ਸਭਾ ਹਲਕਾ ਦਾ ਸਭ ਤੋਂ ਵੱਡਾ ਪਿੰਡ ਹੈ ਪਰ ਵਿਕਾਸ ਕਾਰਜਾਂ ਵਿਚ ਬਹੁਤ ਪਿੱਛੇ ਜਾ ਰਿਹਾ ਹੈ ਕਿਉਂਕਿ ਹਾਕਮ ਪਾਰਟੀ ਤੇ ਪੰਚਾਇਤ ਦੀ ਇਕਸੁਰਤਾ ਨਹੀਂ ਹੈ, ਜਿਸ ਕਰਕੇ ਪਿੰਡ ਦਾ ਵਿਕਾਸ ਰੁਕਿਆ ਹੋਇਆ ਹੈ | ਉਨ੍ਹਾਂ ਨੇੇ ਕਿਹਾ ਕਿ ਸਰਪੰਚ ਬਲਵਿੰਦਰ ਸਿੰਘ ਤੇ 'ਆਪ' ਆਗੂਆਂ ਨੂੰ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਕੰਮ ਕਰਨਾ ਚਾਹੀਦਾ ਹੈ ਇਸ 'ਤੇ ਸਰਪੰਚ ਬਲਵਿੰਦਰ ਸਿੰਘ ਨੇ ਕਿਹਾ ਕਿ ਸਾਡੇ ਪਿੰਡ ਨੂੰ ਕੋਈ ਪੈਸਾ ਨਹੀਂ ਆ ਰਿਹਾ ਅਸੀਂ ਪੰਚਾਇਤ ਵਾਲੇ ਕੰਮ ਕਾਹਦੇ ਨਾਲ ਕਰੀਏ | ਤੁਸੀਂ ਪੰਚਾਇਤ ਨੂੰ ਪੈਸੇ ਭੇਜੋ ਬਲਜੀਤ ਸਿੰਘ ਬਾਜਵਾ ਤੇ ਉਸ ਦੇ ਸਾਥੀ ਪੰਚਾਇਤ ਨਾਲ ਰਲ ਕੇ ਕੰਮ ਕਰਨ ਜੋ ਪੈਸੇ ਆਏ ਆਪਣੇ ਹੱਥੀ ਖ਼ਰਚ ਕਰਨ ਸਾਡੀ ਪੰਚਾਇਤ ਰਾਜੀ ਹੈ | ਚੀਮਾ ਨੇ ਕਿਹਾ ਕਿ ਤੁਸੀਂ ਸਾਰੇ ਰਲ ਮਿਲ ਕੇ ਕੰਮ ਕਰੋ ਪੈਸਿਆਂ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ | ਇਸ ਮੌਕੇ ਐਸ. ਐਚ. ਓ. ਇੰਸਪੈਕਟਰ ਸੋਨਮਦੀਪ ਕੌਰ, ਗੁਰਵਿੰਦਰ ਕੌਰ, ਸੁਖਦੇਵ ਸਿੰਘ ਟਿੱਬਾ ਜ਼ਿਲ੍ਹਾ ਕੋਆਰਡੀਨੇਟਰ ਯੁੱਧ ਨਸ਼ਿਆਂ ਵਿਰੁੱਧ, ਬਲਾਕ ਪ੍ਰਧਾਨ ਜਸ ਕਮਲ ਸਿੰਘ ਆਮ ਆਦਮੀ ਪਾਰਟੀ, ਬਲਜੀਤ ਸਿੰਘ ਬਾਜਵਾ ਬਲਾਕ ਕੋਆਰਡੀਨੇਟਰ, ਮਾਸਟਰ ਬਲਵਿੰਦਰ ਸਿੰਘ, ਯੁੱਧ ਨਸ਼ਿਆਂ ਵਿਰੁੱਧ, ਬਲਵਿੰਦਰ ਸਿੰਘ ਸਰਪੰਚ ਤਲਵੰਡੀ ਚੌਧਰੀਆਂ, ਸਰਬਜੀਤ ਛੱਬਾ, ਰਜਿੰਦਰ ਸਿੰਘ ਭਾਰਜ, ਸੁਖਦੇਵ ਥਾਣਾ, ਦਵਿੰਦਰ ਸਿੰਘ ਓਠੀ, ਸੁਖਦੇਵ ਲਾਲ ਸ਼ਾਹ ਸਾਬਕਾ ਮੈਂਬਰ ਪੰਚਾਇਤ, ਮਨਜੀਤ ਸਿੰਘ ਲਾਲੀ, ਵਿਰਸਾ ਸਿੰਘ ਬਾਜਵਾ, ਗਿਆਨ ਸਿੰਘ ਮਾਢਲੀਆ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਪਵਿੱਤਰ ਵੇਈਾ ਦੀ ਸਾਂਭ-ਸੰਭਾਲ ਦੀ 40 ਪਿੰਡਾਂ ਨੇ ਚੁੱਕੀ ਜ਼ਿੰਮੇਵਾਰੀ <br/> ਅਗਲੀ ਖ਼ਬਰ ਮੋਟਰਸਾਈਕਲ ਚੋਰੀ ਹੋਣ ਸੰਬੰਧੀ ਕੇਸ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।