07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਪਵਿੱਤਰ ਵੇਈਾ ਦੀ ਸਾਂਭ-ਸੰਭਾਲ ਦੀ 40 ਪਿੰਡਾਂ ਨੇ ਚੁੱਕੀ ਜ਼ਿੰਮੇਵਾਰੀ <br/>

ਅਜੀਤ ਡੈਸਕ 29-03-2026

• ਨਿਰਮਲ ਕੁਟੀਆ 'ਚ ਪੰਚਾਂ-ਸਰਪੰਚਾਂ ਦਾ ਹੋਇਆ ਇਕੱਠ • ਸੰਤ ਸੀਚੇਵਾਲ ਨੇ 'ਪਵਿੱਤਰ ਵੇਈਾ' ਨੂੰ ਦੱਸਿਆ ਕੁਦਰਤ ਦਾ ਤੋਹਫ਼ਾ
ਸੁਲਤਾਨਪੁਰ ਲੋਧੀ, 28 ਮਾਰਚ (ਨਰੇਸ਼ ਹੈਪੀ, ਥਿੰਦ)-ਪਵਿੱਤਰ ਵੇਈਾ ਦੀ ਸਾਂਭ-ਸੰਭਾਲ ਦੀ ਇਲਾਕੇ ਦੇ 40 ਪਿੰਡਾਂ ਨੇ ਜ਼ਿੰਮੇਵਾਰੀ ਚੁੱਕਦਿਆਂ ਅਹਿਦ ਕੀਤਾ ਕਿ ਉਹ ਇਸ ਵੇਈਾ ਨੂੰ ਮੁੜ ਪਲੀਤ ਨਹੀਂ ਹੋਣ ਦੇਣਗੇ | ਨਿਰਮਲ ਕੁਟੀਆ ਸੁਲਤਾਨਪੁਰ ਲੋਧੀ 'ਚ ਇਲਾਕੇ ਦੇ ਪੰਚਾਂ-ਸਰਪੰਚਾਂ ਤੇ ਹੋਰ ਮੁਹਤਬਰਾਂ ਦੇ ਹੋਏ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਪਵਿੱਤਰ ਵੇਈਾ ਕੁਦਰਤ ਦਾ ਅਨਮੋਲ ਤੋਹਫ਼ਾ ਹੈ | ਜਿਹੜਾ ਸੁਲਤਾਨਪੁਰ ਲੋਧੀ ਤੇ ਆਲੇ-ਦੁਆਲੇ ਦੇ ਪਿੰਡਾਂ ਨੂੰ ਬਖ਼ਸ਼ਿਸ਼ ਹੋਇਆ ਹੈ | ਇਸ ਮੌਕੇ ਹਾਜ਼ਰ 40 ਤੋਂ ਵੱਧ ਪਿੰਡਾਂ ਦੇ ਲੋਕਾਂ ਨੇ ਇਕਜੁੱਟਤਾ ਨਾਲ ਇਹ ਅਹਿਦ ਕੀਤਾ ਕਿ ਉਹ ਬਾਬੇ ਨਾਨਕ ਦੇ ਚਰਨਾਂ ਦੀ ਛੋਹ ਪ੍ਰਾਪਤ ਪਵਿੱਤਰ ਵੇਈਾ ਨੂੰ ਮੁੜ ਪਲੀਤ ਨਹੀਂ ਹੋਣ ਦੇਣਗੇ | ਯਾਦ ਰਹੇ ਕਿ ਬੀਤੇ ਦਿਨੀ ਪਵਿੱਤਰ ਵੇਈਾ ਕਿਨਾਰੇ ਕੋਈ ਚੋਰੀ ਛੁਪੇ ਕੂੜੇ ਦਾ ਢੇਰ ਲਾ ਗਿਆ ਸੀ | ਇਸ ਘਟਨਾ ਨੂੰ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਗੰਭੀਰਤਾ ਨਾਲ ਲਿਆ ਸੀ | ਉਨ੍ਹਾਂ ਨੇ ਸੁਲਤਾਨਪੁਰ ਲੋਧੀ ਦੇ ਐਸ. ਡੀ. ਐਮ., ਐਕਸੀਅਨ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ, ਕਾਰਜ ਸਾਧਕ ਅਫ਼ਸਰ ਤੇ ਡੀ. ਐਸ. ਪੀ. ਨੂੰ ਮੌਕੇ 'ਤੇ ਲਿਜਾ ਕੇ ਦਿਖਾਇਆ ਸੀ ਕਿ ਕਿਵੇਂ ਲੋਕ ਬੇਖ਼ੌਫ਼ ਹੋ ਕੇ ਪਵਿੱਤਰ ਵੇਈਾ ਦੁਆਲੇ ਗੰਦਗੀ ਦੇ ਢੇਰ ਮੁੜ ਲਗਾਉਣ ਲੱਗ ਪਏ ਹਨ | ਸੰਤ ਸੀਚੇਵਾਲ ਨੇ ਕੂੜਾ ਸੁੱਟਣ ਦੀ ਘਟਨਾ ਨੂੰ ਗੰਭੀਰਤਾ ਨਾਲ ਲੈਂਦਿਆਂ ਹੀ ਇਲਾਕੇ ਦੇ ਲੋਕਾਂ ਦੀ ਮੀਟਿੰਗ ਕਰਨ ਦਾ ਫ਼ੈਸਲਾ ਕੀਤਾ ਸੀ | ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਵੇਈਾ ਕਿਨਾਰੇ ਸੀ. ਸੀ. ਟੀ. ਵੀ. ਕੈਮਰੇ ਲਗਾਉਣ ਦਾ ਫ਼ੈਸਲਾ ਵੀ ਕੀਤਾ ਹੋਇਆ ਹੈ | ਉਨ੍ਹਾਂ ਕਿਹਾ ਕਿ ਇਸ ਪਲੀਤ ਹੋ ਚੁੱਕੀ ਨਦੀ ਨੂੰ ਸੰਗਤਾਂ ਨੇ ਆਪਣੇ ਹੱਥੀ ਸੇਵਾ ਕਰਕੇ 25 ਸਾਲਾਂ ਦੇ ਲੰਮੇ ਅਰਸੇ 'ਚ ਇਸ ਨੂੰ ਮੁੜ ਨਿਰਮਲ ਧਾਰਾ ਵਿਚ ਬਦਲ ਦਿੱਤਾ ਹੈ | ਇਸ ਕਾਰ ਸੇਵਾ ਨੇ ਪਵਿੱਤਰ ਵੇਈਾ ਨੂੰ ਮੁੜ ਦੁਨੀਆ ਦੇ ਨਕਸ਼ੇ 'ਤੇ ਲਿਆਂਦਾ ਹੈ | ਇਸ ਦੀ ਚਰਚਾ ਟਾਈਮ ਮੈਗਜ਼ੀਨ 'ਚ ਹੋਣ ਉਪਰੰਤ ਇੰਗਲੈਂਡ ਦੇ ਵਿੰਡਸਰ ਕੈਸਲ ਅਤੇ ਕੋਪਨਹੈਗਨ ਵਰਗੀਆਂ ਕੌਮਾਂਤਰੀ ਕਾਨਫਰੰਸਾਂ 'ਚ ਵੀ ਹੋ ਚੁੱਕੀ ਹੈ | ਇਕੱਠ 'ਚ ਹਾਜ਼ਰ ਸਰਪੰਚਾਂ ਵਿਚੋਂ ਸਿਧਵਾਂ ਦੋਨਾ ਦੇ ਸਰਪੰਚ ਸੁਖਵਿੰਦਰ ਸਿੰਘ ਨੇਕੀ, ਚੱਕ ਚੇਲਾ ਦੇ ਸਰਪੰਚ ਜੋਗਾ ਸਿੰਘ, ਸੂਜੋਕਾਲੀਆ ਦੇ ਸਰਪੰਚ ਬਲਕਾਰ ਸਿੰਘ, ਜੈਨਪੁਰ ਤੋਂ ਸਰਪੰਚ ਮੇਜਰ ਸਿੰਘ, ਮੇਵਾ ਸਿੰਘ ਵਾਲਾ ਤੋਂ ਸਰਪੰਚ ਸੁਖਵਿੰਦਰ ਸਿੰਘ, ਆਹਲੀ ਕਲਾਂ ਤੋਂ ਸਰਪੰਚ ਸ਼ਮਸ਼ੇਰ ਸਿੰਘ, ਮੁਹੱਬਲੀ ਪੁਰ ਤੋਂ ਸਰਪੰਚ ਬੀਬੀ ਕਾਜਲ, ਖੈੜਾ ਦੋਨਾ ਤੋਂ ਸਰਪੰਚ ਕਮਲਜੀਤ ਸਿੰਘ ਅਤੇ ਅਲਉਦੀਪੁਰ ਤੋਂ ਸਰਪੰਚ ਸਤਨਾਮ ਸਿੰਘ ਨੇ ਇਕ ਸੁਰ ਹੰੁਦਿਆਂ ਕਿਹਾ ਕਿ ਉਹ ਬਾਬੇ ਨਾਨਕ ਦੀ ਵੇਈਾ ਦੀ ਸਾਂਭ-ਸੰਭਾਲ ਲਈ ਆਪੋ ਆਪਣੇ ਪਿੰਡਾਂ 'ਚੋਂ ਜਥਿਆਂ ਦੇ ਰੂਪ 'ਚ ਸੰਗਤਾਂ ਨੂੰ ਭੇਜਣਗੇ | ਇਸ ਮੌਕੇ ਸੰਤ ਸੁਖਜੀਤ ਸਿੰਘ, ਬਾਬਾ ਸੁਰਜੀਤ ਸਿੰਘ ਸ਼ੰਟੀ, ਗੁਰਦੇਵ ਸਿੰਘ ਫੌਜੀ, ਗਤਕਾ ਕੋਚ ਗੁਰਵਿੰਦਰ ਕੌਰ, ਸਰੂਪਵਾਲ ਤੋਂ ਜਥੇਦਾਰ ਬਲਵਿੰਦਰ ਸਿੰਘ ਆਹਲੀ ਖੁਰਦ ਤੋਂ ਗੁਰਸੇਵਕ ਸਿੰਘ, ਜੈਨਪੁਰ ਤੋਂ ਸੁਖਵਿੰਦਰ ਸਿੰਘ, ਫੌਜੀ ਕਾਲੋਨੀ ਤੋਂ ਰਣਬੀਰ ਸਿੰਘ, ਤਰਫ ਬਹਿਬਲ ਬਹਾਦਰ ਤੋਂ ਗੁਰਮੇਲ ਸਿੰਘ, ਸ਼ੇਰਪੁਰ ਦੋਨਾ ਤੋਂ ਤੀਰਥ ਸਿੰਘ, ਹਰਪਾਲ ਸਿੰਘ, ਹਰਿਜੰਦਰ ਸਿੰਘ, ਚੱਕ ਦੋਨਾ ਸਿੰਘ, ਸੁਖਜੀਤ ਲਾਲ, ਪ੍ਰੇਮਪਾਲ, ਪਿੰਡ ਨੱਥੂਚਾਹਲ ਦਵਵਿੰਦਰ ਸਿੰਘ, ਪਿੰਡ ਨੂਰਪੁਰ ਜੱਟਾਂ ਤੋਂ ਜਸਵਿੰਦਰ ਸਿੰਘ, ਠੀਕਰਵਾਲ ਤੋਂ ਦਲਜੀਤ ਸਿੰਘ, ਪਿੰਡ ਖਾਲੂ ਤੋਂ ਜਸਵੀਰ ਸਿੰਘ, ਪਿੰਡ ਸਵਾਲ ਤੋਂ ਕਿਰਨਪ੍ਰੀਤ ਕੌਰ, ਸਮੇਤ ਹੋਰਨਾਂ ਪਿੰਡਾਂ ਤੋਂ ਪੰਚ ਸਰਪੰਚ ਹਾਜ਼ਰ ਰਹੇ |

ਪਿਛਲੀ ਖ਼ਬਰ 50 ਲੱਖ ਰੁਪਏ ਦੀ ਫਿਰੌਤੀ ਲਈ ਗੋਲੀ ਚਲਾਉਣ ਦੇ ਮਾਮਲੇ ਸੰਬੰਧੀ ਇਕ ਨਾਬਾਲਗ ਸਮੇਤ ਤਿੰਨ ਕਾਬੂ <br/> ਅਗਲੀ ਖ਼ਬਰ ਸਾਰੇ ਰਲ ਕੇ ਕੰਮ ਕਰੋ ਪੈਸਿਆਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ-ਸੱਜਣ ਸਿੰਘ ਚੀਮਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।