07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

50 ਲੱਖ ਰੁਪਏ ਦੀ ਫਿਰੌਤੀ ਲਈ ਗੋਲੀ ਚਲਾਉਣ ਦੇ ਮਾਮਲੇ ਸੰਬੰਧੀ ਇਕ ਨਾਬਾਲਗ ਸਮੇਤ ਤਿੰਨ ਕਾਬੂ <br/>

ਅਜੀਤ ਡੈਸਕ 29-03-2026
ਕਪੂਰਥਲਾ, 28 ਮਾਰਚ (ਅਮਰਜੀਤ ਸਿੰਘ ਸਡਾਨਾ)-ਇਕ ਵਿਅਕਤੀ ਨੂੰ ਵਿਦੇਸ਼ੀ ਨੰਬਰ ਤੋਂ ਫੋਨ ਕਰਕੇ 50 ਲੱਖ ਰੁਪਏ ਦੀ ਫਿਰੌਤੀ ਮੰਗਣ ਤੇ ਉਸ ਦੇ ਘਰ ਦੇ ਬਾਹਰ ਗੋਲੀਆਂ ਚਲਾਉਣ ਦੀ ਕੋਸ਼ਿਸ਼ ਕਰਨ ਦੇ ਮਾਮਲੇ ਸੰਬੰਧੀ ਥਾਣਾ ਕਬੀਰਪੁਰ ਦੀ ਪੁਲਿਸ ਨੇ ਕੇਸ ਦਰਜ ਕਰਨ ਉਪਰੰਤ ਇਕ ਨਾਬਾਲਗ ਸਮੇਤ ਤਿੰਨ ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਹੈ ਤੇ ਇਨ੍ਹਾਂ ਪਾਸੋਂ ਵਾਰਦਾਤ ਲਈ ਵਰਤਿਆ ਮੋਟਰਸਾਈਕਲ ਤੇ ਪਿਸਤੌਲ ਵੀ ਬਰਾਮਦ ਕੀਤਾ ਗਿਆ ਹੈ | ਇਸ ਸੰਬੰਧੀ ਐਸ. ਐਸ. ਪੀ. ਗੌਰਵ ਤੂਰਾ ਨੇ ਦੱਸਿਆ ਕਿ ਪਿੰਡ ਆਹਲੀ ਕਲਾਂ ਦੇ ਇਕ ਪਰਿਵਾਰ ਨੂੰ ਪੁਰਤਗਾਲ ਨਾਲ ਸੰਬੰਧਿਤ ਇਕ ਵਿਦੇਸ਼ੀ ਨੰਬਰ ਤੋਂ ਨਾਮੀ ਗੈਂਗਸਟਰ ਨੇ 50 ਲੱਖ ਰੁਪਏ ਦੀ ਫਿਰੌਤੀ ਲਈ ਧਮਕੀ ਭਰਿਆ ਫੋਨ ਕੀਤਾ | ਜਿਸ ਸੰਬੰਧੀ ਥਾਣਾ ਕਬੀਰਪੁਰ ਵਿਖੇ ਬੀਤੀ 22 ਮਾਰਚ ਨੂੰ ਅਸਲ੍ਹਾ ਐਕਟ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਕੇਸ ਦਰਜ ਕਰਨ ਤੋਂ ਇਕ ਦਿਨ ਪਹਿਲਾਂ ਫਿਰੌਤੀ ਦਾ ਫੋਨ ਆਉਣ ਤੋਂ ਬਾਅਦ ਤਿੰਨ ਅਣਪਛਾਤੇ ਮੋਟਰਸਾਈਕਲ ਸਵਾਰ ਨੌਜਵਾਨ ਪਿੰਡ ਆਹਲੀ ਕਲਾਂ ਵਿਖੇ ਹਥਿਆਰ ਨਾਲ ਵਾਰਦਾਤ ਨੂੰ ਅੰਜਾਮ ਦੇਣ ਲਈ ਘੁੰਮ ਰਹੇ ਸਨ | ਜਦੋਂ ਉਹ ਸੰਬੰਧਿਤ ਪਰਿਵਾਰ ਦੇ ਘਰ ਦੇ ਬਾਹਰ ਪਹੁੰਚੇ ਤਾਂ ਸ਼ੱਕੀ ਗਤੀਵਿਧੀ ਨੂੰ ਦੇਖਦੇ ਹੋਏ ਪਰਿਵਾਰ ਵਾਲੇ ਪਹਿਲਾਂ ਹੀ ਚੌਕਸ ਸਨ ਤੇ ਹਮਲਾਵਰਾਂ ਵਲੋਂ ਹਥਿਆਰ ਕੱਢ ਕੇ ਗੋਲੀ ਚਲਾਉਣ ਤੋਂ ਪਹਿਲਾਂ ਹੀ ਉਕਤ ਪਰਿਵਾਰ ਦੇ ਮੈਂਬਰਾਂ ਵਲੋਂ ਆਪਣੇ ਲਾਇਸੰਸੀ ਅਸਲ੍ਹੇ ਨਾਲ ਆਪਣੇ ਬਚਾਅ 'ਚ ਗੋਲੀ ਚਲਾਈ | ਜਿਸ ਦੇ ਸ਼ੱਰੇ ਲੱਗਣ ਕਾਰਨ ਦੋ ਹਮਲਾਵਰ ਜ਼ਖ਼ਮੀ ਹੋਏ ਤੇ ਮੌਕੇ ਤੋਂ ਫ਼ਰਾਰ ਹੋ ਗਏ | ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਸ਼ਿਕਾਇਤਕਰਤਾ ਧਿਰ ਅਨੁਸਾਰ ਮੋਟਰਸਾਈਕਲ ਸਵਾਰਾਂ ਨੇ ਉਨ੍ਹਾਂ ਉੱਪਰ ਗੋਲੀ ਚਲਾਈ ਤੇ ਉਨ੍ਹਾਂ ਨੇ ਜਵਾਬੀ ਹਮਲਾ ਕੀਤਾ, ਜਦਕਿ ਪੁਲਿਸ ਇਸ ਤੱਥ ਦੀ ਵੀ ਜਾਂਚ ਕਰ ਰਹੀ ਹੈ | ਐਸ. ਐਸ. ਪੀ. ਨੇ ਦੱਸਿਆ ਕਿ ਪੁਲਿਸ ਟੀਮਾਂ ਨੇ ਕਰੀਬ 100 ਕਿੱਲੋਮੀਟਰ ਇਨ੍ਹਾਂ ਹਮਲਾਵਰਾਂ ਦਾ ਸੀ. ਆਈ. ਏ. ਸਟਾਫ਼ ਦੀਆਂ ਟੀਮਾਂ ਨਾਲ ਪਿੱਛਾ ਕੀਤਾ ਤੇ ਇਹ ਹਮਲਾਵਰ ਨੌਸ਼ਹਿਰਾ ਪੰਨੂੰਆਂ ਵਿਖੇ ਜਾ ਲੁਕੇ ਤੇ ਦੋ ਦਿਨ ਪੁਲਿਸ ਟੀਮਾਂ ਵੀ ਉੱਥੇ ਇਨ੍ਹਾਂ ਦੀ ਭਾਲ ਲਈ ਰੁਕੀਆਂ ਰਹੀਆਂ | ਵੱਖ-ਵੱਖ ਪਹਿਲੂਆਂ ਤੋਂ ਜਾਂਚ ਕਰਦੇ ਹੋਏ ਇਨ੍ਹਾਂ ਤਿੰਨਾਂ ਗੁਰਗਿਆਂ ਨੂੰ ਕਾਬੂ ਕਰਕੇ ਇਨ੍ਹਾਂ ਦੇ ਕਬਜ਼ੇ 'ਚੋਂ ਇਕ ਮੈਗਜ਼ੀਨ ਵਾਲਾ ਪਿਸਟਲ ਤੇ ਵਾਰਦਾਤ ਲਈ ਵਰਤਿਆ ਮੋਟਰਸਾਈਕਲ ਬਰਾਮਦ ਕੀਤਾ | ਐਸ. ਐਸ. ਪੀ. ਗੌਰਵ ਤੂਰਾ ਨੇ ਦੱਸਿਆ ਕਿ ਮੁੱਢਲੀ ਤਫ਼ਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਫਿਰੌਤੀ ਮੰਗਣ ਵਾਲੇ ਸੰਗਠਿਤ ਅਪਰਾਧ ਨਾਲ ਜੁੜੇ ਤਿੰਨੇ ਨੌਜਵਾਨਾਂ 'ਚੋਂ ਇਕ ਨਾਬਾਲਗ ਹੈ ਤੇ ਗਿ੍ਫ਼ਤਾਰ ਨੌਜਵਾਨਾਂ ਦੀ ਪਹਿਚਾਣ ਅੰਮਿ੍ਤਪਾਲ ਸਿੰਘ ਵਾਸੀ ਸਰਹਾਲੀ, ਨਿਸ਼ਾ ਸਿੰਘ ਉਰਫ ਨਿਸ਼ਾਨ ਵਾਸੀ ਨੌਸ਼ਹਿਰਾ ਪੰਨੂਆਂ ਤੇ ਇਕ ਨਾਬਾਲਗ ਨੌਜਵਾਨ ਵਜੋਂ ਹੋਈ ਹੈ | ਉਨ੍ਹਾਂ ਦੱਸਿਆ ਕਿ ਨੌਸ਼ਹਿਰਾ ਪੰਨੂਆਂ ਦੇ ਇਕ ਵਿਅਕਤੀ ਵਿਦੇਸ਼ ਬੈਠੇ ਗੈਂਗਸਟਰ ਨਾਲ ਨਿਸ਼ਾ ਸਿੰਘ ਉਰਫ ਨਿਸ਼ਾਨ ਦੀ ਗੱਲਬਾਤ ਕਰਵਾਈ ਤੇ ਵਾਰਦਾਤ ਤੋਂ ਪਹਿਲਾਂ ਇਨ੍ਹਾਂ ਨੂੰ ਪੰਜ ਹਜ਼ਾਰ ਰੁਪਏ ਤੇ ਹਥਿਆਰ ਮੁਹੱਈਆ ਕਰਵਾਇਆ ਗਿਆ | ਉਨ੍ਹਾਂ ਦੱਸਿਆ ਕਿ ਇਸ ਗਰੋਹ ਨੇ ਹੋਰ ਵੀ ਕਈ ਵਾਰਦਾਤਾਂ ਨੂੰ ਅੰਜਾਮ ਦੇਣਾ ਸੀ ਅਤੇ ਗਰੋਹ ਦੇ ਮੁਖੀ ਨਿਸ਼ਾ ਸਿੰਘ ਉਰਫ ਨਿਸ਼ਾਨ ਵਿਰੁੱਧ ਪਹਿਲਾਂ ਵੀ ਇਕ ਕੇਸ ਦਰਜ ਹੈ | ਐਸ. ਐਸ. ਪੀ. ਨੇ ਦੱਸਿਆ ਕਿ ਐਸ. ਪੀ. ਡੀ. ਹਰਿੰਦਰ ਸਿੰਘ ਗਿੱਲ, ਡੀ. ਐਸ. ਪੀ. ਸੁਖਪਾਲ ਸਿੰਘ ਰੰਧਾਵਾ, ਸੁਲਤਾਨਪੁਰ ਲੋਧੀ ਦੇ ਸਹਾਇਕ ਪੁਲਿਸ ਕਪਤਾਨ ਧਰਮਿੰਦਰ ਵਰਮਾ ਦੀ ਅਗਵਾਈ ਹੇਠ ਸੀ. ਆਈ. ਏ. ਇੰਚਾਰਜ ਸਬ ਇੰਸਪੈਕਟਰ ਰਮਨ ਕੁਮਾਰ, ਥਾਣਾ ਕਬੀਰਪੁਰ ਮੁਖੀ ਇੰਸਪੈਕਟਰ ਨਿਰਮਲ ਸਿੰਘ ਤੇ ਟੈਕਨੀਕਲ ਸੈੱਲ ਦੇ ਇੰਚਾਰਜ ਚਰਨਜੀਤ ਸਿੰਘ ਦੀ ਟੀਮ ਨੇ ਸਖ਼ਤ ਮਿਹਨਤ ਨਾਲ ਇਨ੍ਹਾਂ ਹਮਲਾਵਰਾਂ ਨੂੰ ਕਾਬੂ ਕੀਤਾ ਹੈ | ਉਨ੍ਹਾਂ ਦੱਸਿਆ ਕਿ ਅਦਾਲਤ ਨੇ ਉਕਤ ਤਿੰਨਾਂ ਨੂੰ ਤਿੰਨ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਹੈ |

ਪਿਛਲੀ ਖ਼ਬਰ ਮੈਂ ਇਕੱਲਾ ਹੀ ਲਵਾ ਦਿਆਂਗਾ ਕਬੱਡੀ ਖਿਡਾਰੀ ਪ੍ਰੀਤੇ ਦਾ ਬੁੱਤ-ਨੇਕਾ ਮੈਰੀਪੁਰੀਆ <br/> ਅਗਲੀ ਖ਼ਬਰ ਪਵਿੱਤਰ ਵੇਈਾ ਦੀ ਸਾਂਭ-ਸੰਭਾਲ ਦੀ 40 ਪਿੰਡਾਂ ਨੇ ਚੁੱਕੀ ਜ਼ਿੰਮੇਵਾਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।