07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਮੈਂ ਇਕੱਲਾ ਹੀ ਲਵਾ ਦਿਆਂਗਾ ਕਬੱਡੀ ਖਿਡਾਰੀ ਪ੍ਰੀਤੇ ਦਾ ਬੁੱਤ-ਨੇਕਾ ਮੈਰੀਪੁਰੀਆ <br/>

ਅਜੀਤ ਡੈਸਕ 29-03-2026
ਨਡਾਲਾ, 28 ਮਾਰਚ (ਰਘਬਿੰਦਰ ਸਿੰਘ)-ਸਮਾਜ ਸੇਵੀ, ਪ੍ਰਵਾਸੀ ਭਾਰਤੀ ਤੇ ਆਪਣੇ ਸਮੇਂ 'ਚ ਪ੍ਰਸਿੱਧ ਕਬੱਡੀ ਖਿਡਾਰੀ ਰਹੇ ਨੇਕਾ ਮੈਰੀਪੁਰੀਆ ਨੇ ਐਲਾਨ ਕੀਤਾ ਹੈ ਕਿ ਉਹ ਆਪਣੇ ਖ਼ਰਚੇ 'ਤੇ ਅੰਤਰਰਾਸ਼ਟਰੀ ਸਵ. ਕਬੱਡੀ ਖਿਡਾਰੀ ਪ੍ਰੀਤਮ ਸਿੰਘ ਪ੍ਰੀਤੇ ਦਾ ਬੁੱਤ ਨਡਾਲਾ ਵਿਖੇ ਲਗਵਾਉਣਗੇ | ਉਨ੍ਹਾਂ ਕਿਹਾ ਕਿ ਪ੍ਰੀਤਮ ਸਿੰਘ ਪ੍ਰੀਤਾ ਨਡਾਲਾ ਦੀ ਮਿੱਟੀ ਨਾਲ ਜੁੜੇ ਹੋਏ ਉਹ ਖਿਡਾਰੀ ਸਨ, ਜਿਨ੍ਹਾਂ ਨੇ ਕਬੱਡੀ ਖੇਡ ਨੂੰ ਨਵੀਆਂ ਉਚਾਈਆਂ 'ਤੇ ਪਹੁੰਚਾਇਆ ਅਤੇ ਇਲਾਕੇ ਦਾ ਨਾਂਅ ਦੇਸ਼-ਵਿਦੇਸ਼ ਵਿਚ ਰੌਸ਼ਨ ਕੀਤਾ | ਨੇਕਾ ਮੈਰੀਪੁਰੀਆ ਨੇ ਦੱਸਿਆ ਕਿ ਪ੍ਰੀਤਮ ਸਿੰਘ ਪ੍ਰੀਤੇ ਦੀਆਂ ਸੇਵਾਵਾਂ ਤੇ ਉਪਲਬਧੀਆਂ ਨੂੰ ਯਾਦਗਾਰ ਬਣਾਉਣ ਲਈ ਇਹ ਕਦਮ ਚੁੱਕਿਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਇਹ ਬੁੱਤ ਨਡਾਲਾ 'ਚ ਇਕ ਪ੍ਰਮੁੱਖ ਥਾਂ 'ਤੇ ਲਗਾਇਆ ਜਾਵੇਗਾ, ਜਿਸ ਨਾਲ ਇਲਾਕੇ ਦੇ ਨੌਜਵਾਨ ਖੇਡਾਂ ਵੱਲ ਉਤਸ਼ਾਹਿਤ ਹੋਣਗੇ | ਜਲੰਧਰ ਵਿਖੇ ਡਾਕਟਰ ਪਰਮਿੰਦਰ ਸਿੰਘ ਥਿੰਦ ਦੇ ਬੇਟੇ ਦੇ ਵਿਆਹ ਮੌਕੇ ਇਕੱਤਰ ਹੋਏ ਉੱਘੇ ਸਿੱਖਿਆ ਸ਼ਾਸਤਰੀ ਡਾਕਟਰ ਆਸਾ ਸਿੰਘ ਘੁੰਮਣ ਨਾਲ ਗੱਲਬਾਤ ਕਰਦਿਆਂ ਮੈਰੀ ਪੁਰੀਆ ਨੇ ਕਿਹਾ ਕਿ ਪ੍ਰੀਤੇ ਭਲਵਾਨ ਦੀ ਅੰਤਿਮ ਅਰਦਾਸ ਮੌਕੇ, ਉਨ੍ਹਾਂ ਵਲੋਂ ਕੀਤਾ ਐਲਾਨ ਭਾਵੁਕ ਹੋ ਕੇ ਨਹੀਂ ਸੀ ਕੀਤਾ ਗਿਆ ਉਹ ਅੱਜ ਵੀ ਆਪਣੇ ਵਚਨ 'ਤੇ ਕਾਇਮ ਹਨ, ਕਿ ਪਿੰਡ ਵਾਸੀ ਹਿੰਮਤ ਕਰਨ ਉਹ ਆਪਣੇ ਪਿਆਰੇ ਪ੍ਰੀਤੇ ਦੇ ਬੁੱਤ ਦਾ ਖ਼ਰਚਾ ਇਕੱਲਾ ਹੀ ਕਰ ਦੇਵੇਗਾ | ਇਸ ਮੌਕੇ ਕੈਨੇਡਾ ਤੋਂ ਯਾਦਗਾਰੀ ਫਾਊਾਡੇਸ਼ਨ ਦੇ ਪ੍ਰਧਾਨ ਪ੍ਰੋਫੈਸਰ ਮੋਹਨ ਸਿੰਘ, ਪਰਮਿੰਦਰ ਸਿੰਘ ਥਿੰਦ ਤੇ ਲੱਖਣ ਕੇ ਪੱਡੇ ਤੋਂ ਡਾਕਟਰ ਜਸਬੀਰ ਸਿੰਘ ਬੀਰ ਤੇ ਹੋਰ ਹਾਜ਼ਰ ਸਨ |

ਪਿਛਲੀ ਖ਼ਬਰ ਲਾਈਟ ਵਾਲਾ ਪੋਲ ਸੜਕ ਵੱਲ ਟੇਢਾ ਹੋਣ ਕਾਰਨ ਰਾਹਗੀਰਾਂ ਨੂੰ ਕਰਨਾ ਪੈ ਰਿਹਾ ਮੁਸ਼ਕਿਲਾਂ ਦਾ ਸਾਹਮਣਾ <br/> ਅਗਲੀ ਖ਼ਬਰ 50 ਲੱਖ ਰੁਪਏ ਦੀ ਫਿਰੌਤੀ ਲਈ ਗੋਲੀ ਚਲਾਉਣ ਦੇ ਮਾਮਲੇ ਸੰਬੰਧੀ ਇਕ ਨਾਬਾਲਗ ਸਮੇਤ ਤਿੰਨ ਕਾਬੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।