07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਲਾਈਟ ਵਾਲਾ ਪੋਲ ਸੜਕ ਵੱਲ ਟੇਢਾ ਹੋਣ ਕਾਰਨ ਰਾਹਗੀਰਾਂ ਨੂੰ ਕਰਨਾ ਪੈ ਰਿਹਾ ਮੁਸ਼ਕਿਲਾਂ ਦਾ ਸਾਹਮਣਾ <br/>

ਅਜੀਤ ਡੈਸਕ 29-03-2026
ਢਿਲਵਾਂ, 28 ਮਾਰਚ (ਪ੍ਰਵੀਨ ਕੁਮਾਰ, ਗੋਬਿੰਦ ਸੁਖੀਜਾ)-ਜੀ. ਟੀ. ਰੋਡ ਬੱਸ ਅੱਡਾ ਢਿਲਵਾਂ ਨਜ਼ਦੀਕ ਢਿਲਵਾਂ ਸ਼ਹਿਰ ਨੂੰ ਜਾਂਦੀ ਸਰਵਿਸ ਸੜਕ ਨਜ਼ਦੀਕ ਇਕ ਲਾਈਟ ਵਾਲਾ ਪੋਲ ਸੜਕ ਵੱਲ ਟੇਢਾ ਹੋਣ ਨਾਲ ਵੱਡੇ ਵਾਹਨ ਚਾਲਕਾਂ ਨੂੰ ਦਿੱਕਤ ਆ ਰਹੀ ਹੈ | ਜਾਣਕਾਰੀ ਅਨੁਸਾਰ ਟੋਲ ਕੰਪਨੀ ਵਲੋਂ ਜੀ. ਟੀ. ਰੋਡ ਦੇ ਨਾਲ ਬਣਾਈ ਗਈ ਸਰਵਿਸ ਸੜਕ ਦੇ ਦੋਨੋਂ ਤਰਫ਼ ਲਾਈਟਾਂ ਲਗਾਈਆਂ ਹਨ, ਜਿਨ੍ਹਾਂ 'ਚੋਂ ਇਕ ਪੋਲ ਪਿਛਲੇ ਕੁੱਝ ਦਿਨਾਂ ਤੋਂ ਸੜਕ ਵੱਲ ਝੁਕਿਆ ਹੋਇਆ ਹੈ ਜਿਸ ਨਾਲ ਜਿਥੇ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ ਉੱਥੇ ਪੋਲ ਦੇ ਖ਼ਰਾਬ ਹੋਣ ਨਾਲ ਲਾਈਟਾਂ ਵੀ ਬੰਦ ਹਨ | ਇਸ ਸੰਬੰਧੀ ਸਥਾਨਕ ਵਾਸੀਆਂ ਤੇ ਰਾਹਗੀਰਾਂ ਨੇ ਟੋਲ ਕੰਪਨੀ ਪਾਸੋਂ ਮੰਗ ਕੀਤੀ ਹੈ ਕਿ ਟੇਢੇ ਹੋਏ ਪੋਲ ਨੂੰ ਠੀਕ ਕੀਤਾ ਜਾਵੇ ਅਤੇ ਬੰਦ ਪਈਆਂ ਲਾਈਟਾਂ ਨੂੰ ਤੁਰੰਤ ਠੀਕ ਕੀਤਾ ਜਾਵੇ |

ਪਿਛਲੀ ਖ਼ਬਰ ਇੰਸਪੈਕਟਰ ਸੋਨਮਦੀਪ ਕੌਰ ਨੇ ਥਾਣਾ ਤਲਵੰਡੀ ਚੌਧਰੀਆਂ ਦਾ ਚਾਰਜ ਸੰਭਾਲਿਆ <br/> ਅਗਲੀ ਖ਼ਬਰ ਮੈਂ ਇਕੱਲਾ ਹੀ ਲਵਾ ਦਿਆਂਗਾ ਕਬੱਡੀ ਖਿਡਾਰੀ ਪ੍ਰੀਤੇ ਦਾ ਬੁੱਤ-ਨੇਕਾ ਮੈਰੀਪੁਰੀਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।