07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਇੰਸਪੈਕਟਰ ਸੋਨਮਦੀਪ ਕੌਰ ਨੇ ਥਾਣਾ ਤਲਵੰਡੀ ਚੌਧਰੀਆਂ ਦਾ ਚਾਰਜ ਸੰਭਾਲਿਆ <br/>

ਅਜੀਤ ਡੈਸਕ 29-03-2026
ਤਲਵੰਡੀ ਚੌਧਰੀਆਂ, 28 ਮਾਰਚ (ਪਰਸਨ ਲਾਲ ਭੋਲਾ)-ਪੰਜਾਬ ਸਰਕਾਰ ਦੀਆਂ ਹਦਾਇਤਾਂ 'ਤੇ ਪੰਜਾਬ ਪੁਲਿਸ ਪ੍ਰਸ਼ਾਸਨ ਦੇ ਮੁੱਖ ਥਾਣਾ ਅਫ਼ਸਰਾਂ ਦੇ ਤਬਾਦਲੇ ਕੀਤੇ ਜਾ ਰਹੇ ਹਨ | ਇਸੇ ਹੀ ਕੜੀ ਤਹਿਤ ਇੰਸਪੈਕਟਰ ਅਨਿਲ ਕੁਮਾਰ ਦੇ ਤਬਾਦਲੇ ਉਪਰੰਤ ਇੰਸਪੈਕਟਰ ਸੋਨਮਦੀਪ ਕੌਰ ਨੇ ਥਾਣਾ ਤਲਵੰਡੀ ਚੌਧਰੀਆਂ ਦਾ ਚਾਰਜ ਸੰਭਾਲ ਲਿਆ ਤੇ ਆਪਣਾ ਕੰਮਕਾਰ ਸ਼ੁਰੂ ਕਰ ਦਿੱਤਾ ਹੈ | ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨਸ਼ਾ ਤਸਕਰੀ ਅਤੇ ਮਾੜੇ ਅਨਸਰਾਂ ਦੀਆਂ ਗਤੀਵਿਧੀਆਂ 'ਤੇ ਵਿਸ਼ੇਸ਼ ਨਿਗਰਾਨੀ ਰੱਖੀ ਜਾਵੇਗੀ | ਮੋਟਰਸਾਈਕਲਾਂ ਦੇ ਪਟਾਕੇ ਪਾਉਣ ਵਾਲੇ, ਸਕੂਲਾਂ ਵਿਚ ਅੱਧੀ ਛੁੱਟੀ ਤੇ ਪੂਰੀ ਛੁੱਟੀ ਸਮੇਂ ਗੇੜੀਆਂ ਲਾਉਣ ਵਾਲੇ ਭੂੰਡ ਆਸ਼ਕਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ | ਇਸ ਮੌਕੇ ਸੁਖਦੇਵ ਸਿੰਘ ਸਾਬਕਾ ਐਸ. ਡੀ. ਓ. ਟਿੱਬਾ, ਜ਼ਿਲ੍ਹਾ ਕੋਆਰਡੀਨੇਟਰ 'ਯੁੱਧ ਨਸ਼ਿਆਂ ਵਿਰੁੱਧ' ਕਪੂਰਥਲਾ ਬਲਾਕ ਕੋਆਰਡੀਨੇਟਰ ਬਲਜੀਤ ਸਿੰਘ ਬਾਜਵਾ ਤੇ ਮਾਸਟਰ ਬਲਵਿੰਦਰ ਸਿੰਘ ਓਠੀ 'ਯੁੱਧ ਨਸ਼ਾ ਵਿਰੁੱਧ' ਨੇ ਵਧਾਈ ਦਿੰਦਿਆਂ ਸਿਰੋਪਾਓ ਤੇ ਫੁੱਲਾਂ ਦਾ ਗੁਲਦਸਤਾ ਦੇ ਭੇਟ ਕਰਕੇ ਸਤਿਕਾਰ ਕੀਤਾ | ਇੰਸਪੈਕਟਰ ਸੋਨਮਦੀਪ ਕੌਰ ਨੇ ਯੁੱਧ ਨਸ਼ਿਆਂ ਵਿਰੁੱਧ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਆਪਣੀ ਟੀਮ ਨਾਲ ਸਮਾਜ ਦੀ ਹਰ ਬਿਹਤਰੀ ਲਈ ਕੰਮ ਕੀਤਾ ਜਾਵੇਗਾ | ਇਸ ਮੌਕੇ ਸਾਬਕਾ ਸਰਪੰਚ ਫੌਜਾ ਸਿੰਘ ਜ਼ਿਲ੍ਹਾ ਕਮੇਟੀ ਮੈਂਬਰ ਕਿਰਤੀ ਕਿਸਾਨ ਯੂਨੀਅਨ ਪੰਜਾਬ ਤੇ ਅਮਰਜੀਤ ਸਿੰਘ ਮੁਨਸ਼ੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |

ਪਿਛਲੀ ਖ਼ਬਰ ਬਾਈਪਾਸ ਰੋਡ ਭੁਲੱਥ 'ਤੇ ਸੜਕ ਬਹਿ ਜਾਣ ਕਰਕੇ ਨਿੱਜੀ ਸਕੂਲ ਦੀ ਬੱਸ ਨਾਲੇ 'ਚ ਧਸੀ <br/> ਅਗਲੀ ਖ਼ਬਰ ਲਾਈਟ ਵਾਲਾ ਪੋਲ ਸੜਕ ਵੱਲ ਟੇਢਾ ਹੋਣ ਕਾਰਨ ਰਾਹਗੀਰਾਂ ਨੂੰ ਕਰਨਾ ਪੈ ਰਿਹਾ ਮੁਸ਼ਕਿਲਾਂ ਦਾ ਸਾਹਮਣਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।