12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਕਾਰ ਚਾਲਕ 'ਤੇ ਫਾਇਰਿੰਗ ਕਰਨ ਦੇ ਸੰਬੰਧ 'ਚ ਪੁਲਿਸ ਵਲੋਂ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ <br/>

ਅਜੀਤ ਡੈਸਕ 04-04-2026
ਫਗਵਾੜਾ, 3 ਅਪੈ੍ਰਲ (ਹਰਜੋਤ ਸਿੰਘ ਚਾਨਾ)-ਕੱਲ੍ਹ ਇਥੇ ਫਗਵਾੜਾ-ਜਲੰਧਰ ਸੜਕ 'ਤੇ ਆਸ਼ੀਸ਼ ਹੋਟਲ ਵਿਖੇ ਇਕ ਕਾਰ ਚਾਲਕ 'ਤੇ ਫਾਇਰਿੰਗ ਕਰਨ ਦੇ ਸੰਬੰਧ 'ਚ ਸਿਟੀ ਪੁਲਿਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ | ਐਸ. ਐਚ. ਓ. ਸਿਟੀ ਅਮਨਪ੍ਰੀਤ ਕੌਰ ਨੇ ਦੱਸਿਆ ਕਿ ਪੁਲਿਸ ਵਲੋਂ ਇਹ ਕੇਸ ਸੁਖਵਿੰਦਰ ਕੁਮਾਰ ਪੁੱਤਰ ਮੱਖਣ ਸਿੰਘ ਵਾਸੀ ਕਾਂਸ਼ੀ ਨਗਰ ਦੇ ਬਿਆਨਾ 'ਤੇ ਦਰਜ ਕੀਤਾ ਹੈ | ਉਸ ਨੇ ਦੋਸ਼ ਲਗਾਇਆ ਕਿ 2 ਅਪੈ੍ਰਲ ਨੂੰ ਉਹ ਤੇ ਉਸ ਦਾ ਦੋਸਤ ਪਿ੍ਆਂਸ਼ੂ ਆਪਣੀ ਆਈ-20 ਕਾਰ 'ਚ ਸਵਾਰ ਹੋ ਕੇ ਸ਼ਹਿਰ ਤੋਂ ਬਰਗਰ ਕਿੰਗ ਨੂੰ ਜਾ ਰਹੇ ਸੀ ਤਾਂ ਇਕ ਗੱਡੀ 'ਚ ਚਾਰ ਵਿਅਕਤੀ ਆਏ, ਜਿਨ੍ਹਾਂ ਉਨ੍ਹਾਂ 'ਤੇ ਪਿਸਟਲ ਕੱਢ ਕੇ ਗੋਲੀ ਚਲਾ ਦਿੱਤੀ ਪਰ ਉਨ੍ਹਾਂ ਆਪਣੀ ਗੱਡੀ ਤੇਜ਼ ਕਰਕੇ ਜਾਨ ਬਚਾਈ ਤੇ ਗੋਲੀ ਗੱਡੀ ਦੀ ਖਿੜਕੀ 'ਚ ਲੱਗ ਗਈ ਤੇ ਉਨ੍ਹਾਂ ਦਾ ਬਚਾਅ ਹੋ ਗਿਆ ਸੀ | ਜਿਸ ਤੋਂ ਬਾਅਦ ਉਨ੍ਹਾਂ ਨੂੰ ਇਕ ਨੰਬਰ ਤੋਂ ਧਮਕੀਆਂ ਦੇ ਮੈਸੇਜ ਵੀ ਆਏ ਸਨ | ਜਿਸ ਸੰਬੰਧ 'ਚ ਪੁਲਿਸ ਨੇ ਕੇਸ ਦਰਜ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ | ਵਰਨਣਯੋਗ ਹੈ ਕਿ ਸ਼ਿਕਾਇਤ ਕਰਤਾ ਸੁਖਵਿੰਦਰ ਸਿੰਘ ਜਿਸ ਨੇ 23 ਮਈ ਨੂੰ ਭਿ੍ਸ਼ਟਾਚਾਰ ਦੇ ਕੇਸ 'ਚ ਇਥੋਂ ਦੇ ਸੀ. ਆਈ. ਏ. ਸਟਾਫ਼ ਇੰਚਾਰਜ ਸਣੇ ਚਾਰ ਮੁਲਾਜ਼ਮਾਂ ਖ਼ਿਲਾਫ਼ ਕੇਸ ਦਰਜ ਕਰਵਾਇਆ ਸੀ | ਸੁਖਵਿੰਦਰ ਦਾ ਕਹਿਣਾ ਹੈ ਕਿ ਉਸ 'ਤੇ ਉਕਤ ਮੁਲਾਜ਼ਮਾਂ ਵਲੋਂ ਕੋਰਟ 'ਚ ਗਵਾਹੀ ਹੱਕ 'ਚ ਦੇਣ ਲਈ ਦਬਾਅ ਬਣਾਇਆ ਜਾ ਰਿਹਾ ਸੀ ਤੇ ਗੋਲੀ ਚੱਲਣ ਤੋਂ ਬਾਅਦ ਜੋ ਮੈਸੇਜ ਵੀ ਆਇਆ ਉਸ 'ਚ ਵੀ ਉਨ੍ਹਾਂ ਦੇ ਹੱਕ 'ਚ ਗਵਾਹੀ ਦੇਣ ਦੀ ਚਿਤਾਵਨੀ ਦਿੱਤੀ ਗਈ ਸੀ | ਸ਼ਿਕਾਇਤਕਰਤਾ ਨੇ ਗੱਲ ਕਰਨ 'ਤੇ ਦੱਸਿਆ ਕਿ ਪੁਲਿਸ ਵਲੋਂ ਕੇਸ ਤਾਂ ਦਰਜ ਕਰ ਦਿੱਤਾ ਗਿਆ ਹੈ ਪਰ ਜਿਨ੍ਹਾਂ ਵਿਅਕਤੀਆਂ ਵਲੋਂ ਧਮਕੀਆਂ ਭਿਜਵਾਈਆਂ ਗਈਆਂ ਹਨ ਉਨ੍ਹਾਂ ਵਿਰੁੱਧ ਕੁੱਝ ਨਹੀਂ ਕੀਤਾ ਗਿਆ ਹੈ |

ਪਿਛਲੀ ਖ਼ਬਰ ਸ਼ਹਿਰ ਵਿਚ ਲੁੱਟ-ਖੋਹ ਦੀਆਂ ਵਾਰਦਾਤਾਂ ਕਰਨ ਵਾਲੇ ਦੋ ਨੌਜਵਾਨ ਸਿਟੀ ਪੁਲਿਸ ਵਲੋਂ ਗਿ੍ਫ਼ਤਾਰ ਅਗਲੀ ਖ਼ਬਰ ਕਰਿਆਨੇ ਦੀ ਦੁਕਾਨ ਦੀ ਕੰਧ ਪਾੜ ਕੇ ਨਕਦੀ ਤੇ ਹੋਰ ਸਾਮਾਨ ਚੋਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।