12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਮੋਠਾਂਵਾਲ ਨੇੜੇ ਸਰਕਾਰੀ ਬੱਸ ਰੋਕ ਕੇ ਕੰਡਕਟਰ ਕੋਲੋਂ ਦਾਤਰ ਦੀ ਨੋਕ 'ਤੇ ਲੁੱਟ-ਖੋਹ

ਅਜੀਤ ਡੈਸਕ 04-04-2026
ਡਡਵਿੰਡੀ, 3 ਅਪ੍ਰੈਲ (ਦਿਲਬਾਗ ਸਿੰਘ ਝੰਡ)-ਅੱਜ ਦਿਨ ਦਿਹਾੜੇ ਮੋਠਾਂਵਾਲਾ ਨੇੜੇ ਮਿੰਨੀ ਸਰਕਾਰੀ ਪਨਬੱਸ ਨੂੰ ਰੋਕ ਕੇ ਕੰਡਕਟਰ ਪਾਸੋਂ ਦਾਤਰ ਦੀ ਨੋਕ 'ਤੇ ਨਕਦੀ ਖੋਹ ਕੇ ਲੁਟੇਰੇ ਫ਼ਰਾਰ ਹੋ ਗਏ | ਆਪਣੇ ਨਾਲ ਵਾਪਰੀ ਘਟਨਾ ਬਾਰੇ ਮਿੰਨੀ ਸਰਕਾਰੀ ਪਨਬੱਸ ਦੇ ਡਰਾਈਵਰ ਪਵਿੱਤਰ ਸਿੰਘ ਤੇ ਕੰਡਕਟਰ ਮਲਕੀਤ ਰਾਜ ਨੇ ਦੱਸਿਆ ਕਿ ਉਹ ਜਲੰਧਰ ਡਿਪੂ-2 ਦੀ ਸਰਕਾਰੀ ਮਿੰਨੀ ਬੱਸ ਨੰਬਰ ਪੀਬੀ 08 ਡੀਜੀ 5859 ਸਵਾਰੀਆਂ ਸਮੇਤ ਲੈ ਕੇ ਜਲੰਧਰ ਤੋਂ ਸੁਲਤਾਨਪੁਰ ਲੋਧੀ ਆ ਰਹੇ ਸਨ ਅਤੇ ਹਰ ਰੋਜ਼ ਉਹ ਜਲੰਧਰ ਤੋਂ ਪਿੰਡਾਂ ਵਿਚ ਦੀ ਸੁਲਤਾਨਪੁਰ ਲੋਧੀ ਤੱਕ 6 ਗੇੜੇ ਲਗਾਉਂਦੇ ਹਨ | ਉਨ੍ਹਾਂ ਦੱਸਿਆ ਕਿ ਅੱਜ ਜਿਉਂ ਹੀ ਉਹ ਕੁਲਾਰਾਂ ਤੋਂ ਮੋਠਾਂਵਾਲ ਦੇ ਵਿਚਕਾਰ ਪੁੱਜੇ ਤਾਂ ਪਿੱਛਿਓਾ ਆ ਰਹੀ ਇਕ ਪੁਰਾਣੀ ਸਿਟੀ ਹਾਂਡਾ ਕਾਰ 'ਚ ਸਵਾਰ ਅਣਪਛਾਤੇ ਨੌਜਵਾਨਾਂ ਨੇ ਉਨ੍ਹਾਂ ਨੂੰ ਰੁਕਣ ਦਾ ਇਸ਼ਾਰਾ ਦਿੱਤਾ | ਉਨ੍ਹਾਂ ਦੱਸਿਆ ਕਿ ਸਵਾਰੀਆਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਉਨ੍ਹਾਂ ਬੱਸ ਨੂੰ ਅਣਪਛਾਤੀ ਜਗ੍ਹਾ 'ਤੇ ਰੋਕਣਾ ਮੁਨਾਸਬ ਨਾ ਸਮਝਿਆ | ਇਸ ਲਈ ਉਹ ਬੱਸ ਨੂੰ ਲਗਾਤਾਰ ਅੱਗੇ ਵਧਾਉਂਦੇ ਰਹੇ | ਉਨ੍ਹਾਂ ਕਿਹਾ ਕਿ ਲੁਟੇਰਿਆਂ ਨੇ ਕਾਰ ਅੱਗੇ ਕੱਢ ਕੇ ਸੜਕ ਦੇ ਵਿਚਕਾਰ ਲਗਾ ਦਿੱਤੀ ਤੇ ਬੱਸ ਨੂੰ ਰੋਕ ਲਿਆ ਤੇ ਦਾਤਰ ਲੈ ਕੇ ਝਟਪਟ ਹੀ ਉਹ ਬੱਸ 'ਚ ਚੜ੍ਹ ਗਏ ਤੇ ਪੈਸਿਆਂ ਦੀ ਮੰਗ ਕਰਨ ਲੱਗੇ | ਉਨ੍ਹਾਂ ਕਿਹਾ ਕਿ ਲੁਟੇਰਿਆਂ ਵਲੋਂ ਬੱਸ ਦੇ ਬੋਨਟ 'ਤੇ ਦਾਤਰਾਂ ਦੇ ਵਾਰ ਕੀਤੇ ਗਏ ਤੇ ਬੱਸ 'ਚ ਦਹਿਸ਼ਤ ਦਾ ਮਾਹੌਲ ਪੈਦਾ ਕਰਕੇ ਪੈਸੇ ਖੋਹਣ ਦੀ ਕੋਸ਼ਿਸ਼ ਕੀਤੀ | ਕੰਡਕਟਰ ਮਲਕੀਤ ਰਾਜ ਨੇ ਦੱਸਿਆ ਕਿ ਉਨ੍ਹਾਂ ਵਲੋਂ ਲੁਟੇਰਿਆਂ ਨੂੰ 200 ਰੁਪਏ ਦੇਣ ਦੀ ਪੇਸ਼ਕਸ਼ ਕੀਤੀ ਗਈ, ਪਰ ਉਨ੍ਹਾਂ ਨੇ ਉਸ ਦਾ ਝੋਲਾ ਹੀ ਖੋਹਣਾ ਚਾਹਿਆ ਅਤੇ ਝੋਲੇ 'ਚੋਂ ਕਰੀਬ 900 ਰੁਪਏ ਨਕਦੀ ਕੱਢ ਕੇ ਫ਼ਰਾਰ ਹੋ ਗਏ | ਉਨ੍ਹਾਂ ਦੱਸਿਆ ਕਿ ਇਸ ਸੰਬੰਧੀ ਮੋਠਾਂਵਾਲ ਚੌਕੀ ਦੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਤੇ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ |
ਪਿਛਲੀ ਖ਼ਬਰ ਬੇਬੇ ਨਾਨਕੀ ਜੀ ਦੇ ਜਨਮ ਉਤਸਵ ਮੌਕੇ ਅਲੌਕਿਕ ਨਗਰ ਕੀਰਤਨ ਸਜਾਇਆ <br/> ਅਗਲੀ ਖ਼ਬਰ ਸ਼ਹਿਰ ਵਿਚ ਲੁੱਟ-ਖੋਹ ਦੀਆਂ ਵਾਰਦਾਤਾਂ ਕਰਨ ਵਾਲੇ ਦੋ ਨੌਜਵਾਨ ਸਿਟੀ ਪੁਲਿਸ ਵਲੋਂ ਗਿ੍ਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।