05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਡਾ. ਬੀ. ਆਰ. ਅੰਬੇਡਕਰ ਦੇ ਜਨਮ ਦਿਨ ਸਮਾਗਮ ਦੀਆਂ ਤਿਆਰੀਆਂ ਸੰਬੰਧੀ ਮੀਟਿੰਗ

ਮੀਟਿੰਗ ਉਪਰੰਤ ਪੋਸਟਰ ਜਾਰੀ ਕਰਨ ਮੌਕੇ ਜਾਣਕਾਰੀ ਦਿੰਦੇ ਹੋਏ ਪ੍ਰਬੰਧਕ | ਤਸਵੀਰ : ਵਾਲੀਆ <br/> 11-04-2026
ਫਗਵਾੜਾ, 10 ਅਪ੍ਰੈਲ (ਅਸ਼ੋਕ ਕੁਮਾਰ ਵਾਲੀਆ)-ਬਾਬਾ ਸਾਹਿਬ ਡਾਕਟਰ ਅੰਬੇਡਕਰ ਦੇ 14 ਅਪ੍ਰੈਲ ਨੂੰ ਆ ਰਹੇ ਜਨਮ ਦਿਨ ਨੂੰ ਸਮਰਪਿਤ ਪੋ੍ਰਗਰਾਮਾਂ ਨੂੰ ਧੂਮਧਾਮ ਨਾਲ ਮਨਾਉਣ ਲਈ ਸ੍ਰੀ ਗੁਰੂ ਰਵਿਦਾਸ ਸਭਾ ਅਰਬਨ ਅਸਟੇਟ ਫਗਵਾੜਾ ਵਲੋਂ ਇਕ ਮੀਟਿੰਗ ਕੀਤੀ ਗਈ, ਜਿਸ 'ਚ ਬਾਬਾ ਸਾਹਿਬ ਜੀ ਦੇ ਜਨਮ ਦਿਵਸ ਸਮਾਗਮਾਂ ਨੂੰ ਮਨਾਉਣ ਸੰਬੰਧੀ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ ਤੇ ਸਮਾਗਮ ਸੰਬੰਧੀ ਕਾਰਡ ਵੀ ਰਿਲੀਜ਼ ਕੀਤਾ | ਇਸ ਸੰਬੰਧੀ ਸਭਾ ਦੇ ਪ੍ਰਧਾਨ ਜਗਨ ਨਾਥ ਤੇ ਜਨਰਲ ਸਕੱਤਰ ਘਨਸ਼ਾਮ ਨੇ ਦੱਸਿਆ ਕਿ ਮਿਤੀ 11 ਅਪ੍ਰੈਲ ਨੂੰ ਸ਼ਾਮ 4 ਵਜੇ ਡਾ. ਅੰਬੇਡਕਰ ਪਾਰਕ ਗੁਰੂ ਹਰਿਗੋਬਿੰਦ ਨਗਰ ਤੋਂ ਕੱਢੇ ਜਾਣ ਵਾਲੇ ਚੇਤਨਾ ਮਾਰਚ 'ਚ ਭਾਗ ਲਿਆ ਜਾਵੇਗਾ | ਉਨ੍ਹਾਂ ਨੇ ਦੱਸਿਆ ਕਿ 14 ਅਪ੍ਰੈਲ ਨੂੰ ਜਨਮ ਉਤਸਵ ਪ੍ਰੋਗਰਾਮ ਜੋ ਕੇ ਸਵੇਰੇ 9 ਵਜੇ ਸ਼ੁਰੂ ਹੋ ਜਾਵੇਗਾ, ਜਿਸ ਵਿਚ ਬਾਬਾ ਸਾਹਿਬ ਡਾਕਟਰ ਅੰਬੇਡਕਰ, ਰਾਸ਼ਟਰਪਿਤਾ ਜੋਤੀ ਰਾਓ ਫੂਲੇ ਦੀ ਜੀਵਨੀ ਤੇ ਇਲਾਕੇ ਭਰ ਦੇ ਵਿਦਿਆਰਥੀਆਂ ਕੋਲੋਂ ਡਾ. ਅੰਬੇਡਕਰ ਭਵਨ ਅਰਬਨ ਅਸਟੇਟ ਫਗਵਾੜਾ ਵਿਖੇ ਲਿਖਤੀ ਪੇਪਰ ਲਿਆ ਜਾਵੇਗਾ, ਜਿਸ ਵਿਚ 300 ਦੇ ਕਰੀਬ ਬੱਚੇ ਭਾਗ ਲੈਣਗੇ | ਅੱਵਲ ਆਉਣ ਵਾਲੇ ਵਿਦਿਆਰਥੀਆਂ ਨੂੰ ਕ੍ਰਮਵਾਰ 5000 ਰੁਪਏ, 4000 ਰੁਪਏ, 3000 ਰੁਪਏ ਨਕਦ ਇਨਾਮ ਤੇ ਸਨਮਾਨ ਚਿੰਨ੍ਹ ਨਾਲ ਸਨਮਾਨਿਤ ਕੀਤਾ ਜਾਵੇਗਾ | ਇਸ ਮੌਕੇ ਖ਼ੂਨਦਾਨ ਕੈਂਪ ਵੀ ਲਗਾਇਆ ਜਾਵੇਗਾ, ਸਮਾਗਮ ਦੌਰਾਨ ਪਿਛਲੇ ਸਾਲ ਬੋਰਡ ਦੀਆਂ ਜਮਾਤਾਂ ਵਿਚੋਂ ਪੁਜ਼ੀਸ਼ਨਾਂ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ | ਮੀਟਿੰਗ 'ਚ ਸਭਾ ਦੇ ਪ੍ਰਧਾਨ ਜਗਨ ਨਾਥ, ਜਨਰਲ ਸਕੱਤਰ ਘਨਸ਼ਾਮ, ਕੈਸ਼ੀਅਰ ਸਰਵਣ ਬਿਰਹਾ, ਸੀਨੀਅਰ ਉਪ ਪ੍ਰਧਾਨ ਅਵਤਾਰ ਸਿੰਘ ਦਰਦੀ , ਵਾਈਸ ਪ੍ਰਧਾਨ ਗੁਰਮੇਜ਼ ਸਿੰਘ, ਸ਼ਿੰਗਾਰਾ ਰਾਮ ਬਿਰਦੀ, ਪ੍ਰੇਮ ਲਾਲ ਸਕੱਤਰ, ਜੋਗਾ ਰਾਮ, ਰਾਮਜੀ ਬਾਂਸਲ, ਜਰਨੈਲ ਸਿੰਘ ਤੋਂ ਇਲਾਵਾ ਹੋਰ ਕਮੇਟੀ ਮੈਂਬਰ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਕੈਂਬਰਿਜ ਸਕੂਲ ਵਿਖੇ ਇੰਡਕਸ਼ਨ ਡੇ ਮਨਾਇਆ ਅਗਲੀ ਖ਼ਬਰ ਹੜ੍ਹ ਰੋਕੂ ਪ੍ਰਬੰਧਾਂ ਸੰਬੰਧੀ ਸੁਲਤਾਨਪੁਰ ਲੋਧੀ ਵਿਖੇ ਮੀਟਿੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।