ਸੁਲਤਾਨਪੁਰ ਲੋਧੀ, 30 ਅਪ੍ਰੈਲ (ਨਰੇਸ਼ ਹੈਪੀ)-ਸ਼ਹਿਰ ਵਿਚ ਇੱਕ ਦਿਲਚਸਪ ਫ਼ਿਲਮੀ ਅੰਦਾਜ਼ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਮੋਟਰਸਾਈਕਲ ਚੋਰੀ ਕਰਕੇ ਭੱਜ ਰਹੇ ਚੋਰ ਨੂੰ ਆਿਖ਼ਰਕਾਰ ਪੁਲਿਸ ਨੇ ਕਾਬੂ ਕਰ ਲਿਆ | ਜਾਣਕਾਰੀ ਅਨੁਸਾਰ ਤਲਵੰਡੀ ਪੁਲ ਦੇ ਨੇੜੇ ਇੱਕ ਦਫ਼ਤਰ ਦੇ ਬਾਹਰ ਖੜ੍ਹੇ ਮੋਟਰਸਾਈਕਲ ਨੂੰ ਚੋਰ ਵਲੋਂ ਚੋਰੀ ਕਰ ਲਿਆ ਗਿਆ | ਜਿਵੇਂ ਹੀ ਲੋਕਾਂ ਨੂੰ ਇਸ ਘਟਨਾ ਦਾ ਪਤਾ ਲੱਗਾ, ਉਹ ਤੁਰੰਤ ਚੋਰ ਦੇ ਪਿੱਛੇ ਲੱਗ ਗਏ | ਹਾਲਾਤ ਕੁੱਝ ਸਮੇਂ ਲਈ ਬਿਲਕੁਲ ਫ਼ਿਲਮੀ ਸੀਨ ਵਾਂਗ ਬਣ ਗਏ ਕਿਉਂਕਿ ਚੋਰ ਅੱਗੇ-ਅੱਗੇ ਤੇ ਲੋਕਾਂ ਸਮੇਤ ਪੁਲਿਸ ਪਿੱਛੇ-ਪਿੱਛੇ ਦੌੜਦੀ ਰਹੀ | ਬਚਣ ਦੀ ਕੋਸ਼ਿਸ਼ ਵਿਚ ਚੋਰ ਨੇ ਪਵਿੱਤਰ ਕਾਲੀ ਵੇਈਾ ਵਿਚ ਛਾਲ ਮਾਰ ਦਿੱਤੀ ਅਤੇ ਪਾਣੀ ਵਿਚ ਹੀ ਲੁਕਣ ਦੀ ਕੋਸ਼ਿਸ਼ ਕੀਤੀ | ਪੁਲਿਸ ਅਤੇ ਲੋਕ ਕਾਫ਼ੀ ਸਮੇਂ ਤੱਕ ਉਸ ਦੇ ਮਗਰ ਲੱਗੇ ਰਹੇ, ਪਰ ਉਹ ਬਾਹਰ ਆਉਣ ਲਈ ਤਿਆਰ ਨਹੀਂ ਸੀ | ਆਿਖ਼ਰਕਾਰ ਸੰਤ ਸੀਚੇਵਾਲ ਦੇ ਸੇਵਾਦਾਰਾਂ ਦੀ ਮਦਦ ਨਾਲ ਚੋਰ ਨੂੰ ਪਾਣੀ ਵਿਚੋਂ ਬਾਹਰ ਕੱਢਿਆ ਗਿਆ ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ | ਮੌਕੇ 'ਤੇ ਇਕੱਠੇ ਹੋਏ ਕੁੱਝ ਲੋਕਾਂ ਵੱਲੋਂ ਚੋਰ ਦੀ ਕੁੱਟਮਾਰ ਵੀ ਕੀਤੀ ਗਈ | ਪੁਲਿਸ ਪੁੱਛਗਿੱਛ ਦੌਰਾਨ ਚੋਰ ਨੇ ਖ਼ੁਲਾਸਾ ਕੀਤਾ ਕਿ ਉਹ ਇਕੱਲਾ ਨਹੀਂ, ਸਗੋਂ ਉਸਦੇ ਕਈ ਸਾਥੀ ਵੀ ਹਨ ਜੋ ਇਲਾਕੇ ਵਿਚ ਹੋ ਰਹੀਆਂ ਮੋਟਰਸਾਈਕਲ ਚੋਰੀਆਂ ਵਿਚ ਸ਼ਾਮਲ ਹਨ | ਫ਼ਿਲਹਾਲ ਪੁਲਿਸ ਨੇ ਆਰੋਪੀ ਨੂੰ ਗਿ੍ਫ਼ਤਾਰ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਹੋਰ ਸਾਥੀਆਂ ਦੀ ਭਾਲ ਜਾਰੀ ਹੈ |