ਫਗਵਾੜਾ, 30 ਅਪ੍ਰੈਲ (ਅਸ਼ੋਕ ਕੁਮਾਰ ਵਾਲੀਆ)-ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਉਸ ਦੀ ਕੁੰਭਕਰਨੀ ਨੀਂਦ ਤੋਂ ਜਗਾਉਣ ਲਈ ਫਗਵਾੜਾ ਹਲਕੇ ਦੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਅਤੇ ਆਗੂਆਂ ਵਲੋਂ ਸਥਾਨਕ ਐਸ ਡੀ ਐਮ ਦਫ਼ਤਰ ਵਿਖੇ ਬਿਜਲੀ ਦੇ ਲੱਗ ਰਹੇ ਲੰਬੇ-ਲੰਬੇ ਕੱਟਾਂ ਸਬੰਧੀ ਰੋਸ ਧਰਨਾ ਸ਼ੋ੍ਰਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਜਰਨੈਲ ਸਿੰਘ ਵਾਹਦ ਸਾਬਕਾ ਚੇਅਰਮੈਨ ਮਾਰਕਫੈੱਡ ਪੰਜਾਬ, ਰਣਜੀਤ ਸਿੰਘ ਖੁਰਾਣਾ ਹਲਕਾ ਇੰਚਾਰਜ ਸ਼ਹਿਰੀ ਅਤੇ ਰਜਿੰਦਰ ਸਿੰਘ ਚੰਦੀ ਹਲਕਾ ਇੰਚਾਰਜ ਦਿਹਾਤੀ ਦੀ ਅਗਵਾਈ ਹੇਠ ਦਿੱਤਾ ਗਿਆ | ਲਗਭਗ ਦੋ ਘੰਟੇ ਦੇ ਕਰੀਬ ਦਿੱਤੇ ਧਰਨੇ ਨੂੰ ਸੰਬੋਧਨ ਕਰਦਿਆਂ ਐਡਵੋਕੇਟ ਜਰਨੈਲ ਸਿੰਘ ਵਾਹਦ, ਰਣਜੀਤ ਸਿੰਘ ਖੁਰਾਣਾ ਅਤੇ ਰਜਿੰਦਰ ਸਿੰਘ ਚੰਦੀ ਨੇ ਆਖਿਆ ਕਿ ਭਿਆਨਕ ਬਿਜਲੀ ਕੱਟ ਅਚਾਨਕ ਨਹੀਂ ਹਨ, ਇਹ ਪੰਜਾਬ ਸਰਕਾਰ ਅਤੇ ਬਿਜਲੀ ਵਿਭਾਗ ਦੀ ਮਾੜੀ ਯੋਜਨਾਬੰਦੀ, ਸਮੇਂ ਸਿਰ ਬਿਜਲੀ ਸਮਝੌਤੇ ਕਰਨ ਵਿਚ ਅਸਫਲਤਾ ਅਤੇ ਪ੍ਰਸ਼ਾਸਕੀ ਅਯੋਗਤਾ ਦਾ ਸਿੱਧਾ ਨਤੀਜਾ ਹਨ | ਉਨ੍ਹਾਂ ਕਿਹਾ ਕਿ ਪੰਜਾਬ ਦੀ ਜਨਤਾ ਭਾਰੀ ਗਰਮੀ ਦੀ ਮਾਰ ਝੱਲਦੀ ਹੋਈ ਤ੍ਰਾਹ-ਤ੍ਰਾਹ ਕਰ ਰਹੀ ਹੈ ਵੱਖ ਵੱਖ ਬੁਲਾਰਿਆਂ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਦੇ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ ਵੀ ਲਗਾਏ ਅਤੇ ਪੰਜਾਬ ਸਰਕਾਰ ਦਾ ਪੁਤਲਾ ਵੀ ਸਾੜਿਆ ਗਿਆ | ਇਸ ਮੌਕੇ ਸੂਬਾਈ ਅਕਾਲੀ ਆਗੂ ਧਰਮਿੰਦਰ ਕੁਮਾਰ ਟੋਨੀ, ਅਵਤਾਰ ਸਿੰਘ ਭੁੰਗਰਨੀ, ਗੁਰਦੀਪ ਸਿੰਘ ਖੇੜਾ, ਵੀਨਾ ਰਾਣੀ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਜਸਵੀਰ ਸਿੰਘ ਮੈਂਬਰ ਬਲਾਕ ਸੰਮਤੀ, ਸਤਵਿੰਦਰ ਸਿੰਘ ਘੁੰਮਣ, ਸੁਰਿੰਦਰ ਕੁਮਾਰ, ਬਿੰਦਰ ਸਿੰਘ ਰਾਵਲਪਿੰਡੀ, ਅਵਤਾਰ ਸਿੰਘ ਮੰਗੀ, ਹਰਵਿੰਦਰ ਸਿੰਘ ਵਾਲੀਆ, ਸਰਬਜੀਤ ਕੌਰ , ਕੁਲਵਿੰਦਰ ਸਿੰਘ ਕਿੰਦਾ, ਸੁਖਬੀਰ ਸਿੰਘ ਕਿੰਨੜਾ, ਗੁਰਮੀਤ ਸਿੰਘ ਰਾਵਲਪਿੰਡੀ, ਸ਼ਰਨਜੀਤ ਸਿੰਘ ਅਟਵਾਲ, ਪਿ੍ਤਪਾਲ ਸਿੰਘ ਮੰਗਾ, ਗੁਰਦੀਪ ਸਿੰਘ ਮਾਣਕ, ਤਜਿੰਦਰਪਾਲ ਸਿੰਘ ਬਿੱਟਾ, ਵਿੱਕੀ ਪਾਂਸ਼ਟਾ, ਬਲਜਿੰਦਰ ਸਿੰਘ ਫ਼ਤਿਹਗੜ੍ਹ, ਵਸੀਮ ਅਹਿਮਦ, ਪਰਮਿੰਦਰ ਸਿੰਘ ਲਾਡੀ, ਅੰਮਿ੍ਤਪਾਲ ਸਿੰਘ ਕੁਲਾਰ, ਸਰੂਪ ਸਿੰਘ ਖਲਵਾੜਾ, ਰਣਜੀਤ ਸਿੰਘ ਜੀਤੀ ਖੇੜਾ, ਸੰਨੀ ਵਾਹਦ, ਬਹਾਦਰ ਸਿੰਘ ਸੰਗਤਪੁਰ, ਬਿੰਦਰ ਸਿੰਘ ਨੰਗਲ ਮੱਝਾ, ਸੁਰਿੰਦਰ ਸਿੰਘ ਖ਼ਾਲਸਾ, ਜੋਗਾ ਸਿੰਘ ਢੱਡੇ, ਹਰਦੀਪ ਸਿੰਘ ਦੀਪਾ, ਜਸਵਿੰਦਰ ਸਿੰਘ ਬਸਰਾ, ਸਰਬਜੀਤ ਸਿੰਘ ਕਾਕਾ, ਨਰਿੰਦਰ ਸਿੰਘ ਗੋਲਡੀ, ਅੰਗਰੇਜ਼ ਸਿੰਘ ਤੋ ਇਲਾਵਾ ਵੱਡੀ ਗਿਣਤੀ ਵਿਚ ਅਕਾਲੀ ਦਲ ਦੇ ਵਰਕਰ ਅਤੇ ਆਗੂ ਹਾਜ਼ਰ ਸਨ |