ਘਰ 'ਚੋਂ ਨਕਦੀ ਤੇ ਗਹਿਣੇ ਚੋਰੀ ਕਰਨ ਦੇ ਮਾਮਲੇ 'ਚ ਨੌਕਰਾਣੀ ਕਾਬੂ
ਅਜੀਤ ਡੈਸਕ
01-05-2026
ਕਪੂਰਥਲਾ, 30 ਅਪ੍ਰੈਲ (ਸਡਾਨਾ)-ਸ਼ਹਿਰ ਦੇ ਪ੍ਰਸਿੱਧ ਸਰਜਨ ਦੇ ਘਰ ਚੋਰੀ ਹੋਣ ਦੇ ਮਾਮਲੇ ਸਬੰਧੀ ਸਿਟੀ ਪੁਲਿਸ ਨੇ ਉਨ੍ਹਾਂ ਦੀ ਨੌਕਰਾਣੀ ਵਿਰੁੱਧ ਕੇਸ ਦਰਜ ਕਰਕੇ ਉਸਨੂੰ ਗਿ੍ਫ਼ਤਾਰ ਕਰ ਲਿਆ ਹੈ | ਆਪਣੀ ਸ਼ਿਕਾਇਤ ਵਿਚ ਡਾ. ਗੁਰਬਚਨ ਸਿੰਘ ਵਾਸੀ ਸਹਾਰਾ ਹਸਪਤਾਲ ਨੇ ਦੱਸਿਆ ਕਿ ਬੀਤੇ 9-10 ਮਹੀਨੇ ਪਹਿਲਾਂ ਉਨ੍ਹਾਂ ਨੇ ਘਰ ਵਿਚ ਕੰਮ ਕਰਨ ਲਈ ਮਨੀਸ਼ਾ ਕੁਮਾਰੀ ਵਾਸੀ ਬਿਹਾਰ ਹਾਲ ਵਾਸੀ ਮਨਸੂਰਵਾਲ ਨੂੰ ਰੱਖਿਆ ਹੋਇਆ ਸੀ, ਉਨ੍ਹਾਂ ਦੱਸਿਆ ਕਿ ਬੀਤੇ ਦਿਨੀਂ ਘਰ ਵਿਚ ਪਰਿਵਾਰਕ ਸਮਾਗਮ ਹੋਣ ਕਾਰਨ ਘਰੋਂ ਕੁੱਝ ਨਕਦੀ ਤੇ ਉਨ੍ਹਾਂ ਦੀ ਬੇਟੀ ਦੇ ਕੁੱਝ ਗਹਿਣੇ ਗੁੰਮ ਹੋਏ ਤੇ ਉਨ੍ਹਾਂ ਦੇ ਇਕ ਦੋਸਤ ਦੇ ਕੁੱਝ ਗਹਿਣੇ ਵੀ ਸੁਰੱਖਿਆ ਕਾਰਨਾਂ ਕਰਕੇ ਉਨ੍ਹਾਂ ਦੇ ਘਰ ਰੱਖੇ ਹੋਏ ਸਨ ਜਿਨ੍ਹਾਂ ਵਿਚੋਂ ਵੀ ਕੁੱਝ ਗਹਿਣੇ ਚੋਰੀ ਹੋਈ | ਜਿਨ੍ਹਾਂ ਦੀ ਅਸੀਂ ਆਪਣੇ ਤੌਰ 'ਤੇ ਭਾਲ ਕਰਦੇ ਰਹੇ | ਜਿਸ 'ਤੇ ਨੌਕਰਾਣੀ ਮਨੀਸ਼ਾ ਕੁਮਾਰੀ 'ਤੇ ਸ਼ੱਕ ਹੋਇਆ ਤੇ ਉਸਦੇ ਖਾਤੇ ਵਿਚ ਵੱਖ-ਵੱਖ ਤਰੀਕਾਂ ਦੌਰਾਨ ਨਕਦੀ ਵੀ ਕਿਸੇ ਵਲੋਂ ਟਰਾਂਸਫ਼ਰ ਕੀਤੀ ਗਈ | ਜਦਕਿ ਗਹਿਣਿਆਂ ਬਾਰੇ ਮਨੀਸ਼ਾ ਨੇ ਕੁੱਝ ਨਹੀਂ ਦੱਸਿਆ | ਸਿਟੀ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ਤਹਿਤ ਉਕਤ ਲੜਕੀ ਵਿਰੁੱਧ ਕੇਸ ਦਰਜ ਕਰਕੇ ਉਸ ਨੂੰ ਗਿ੍ਫ਼ਤਾਰ ਕਰ ਲਿਆ ਹੈ ਤੇ ਮਾਮਲੇ ਦੀ ਅਗਲੇਰੀ ਜਾਂਚ ਏ.ਐਸ.ਆਈ. ਹਰਜੀਤ ਸਿੰਘ ਵਲੋਂ ਕੀਤੀ ਜਾ ਰਹੀ ਹੈ |