27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-05-2026

ਰਾਣਾ ਗੁਰਜੀਤ ਸਿੰਘ ਤੇ ਕਰਮਬੀਰ ਸਿੰਘ ਚੰਦੀ ਨੇ ਪੋਰਟਲ 'ਤੇ ਵੇਰਵੇ ਭਰ ਕੇ ਜਨਗਣਨਾ-2027 ਦੇ ਪਹਿਲੇ ਪੜਾਅ ਦੀ ਸ਼ੁਰੂਆਤ ਕੀਤੀ

ਅਜੀਤ ਡੈਸਕ 01-05-2026
ਕਪੂਰਥਲਾ, 30 ਅਪ੍ਰੈਲ (ਅਮਰਜੀਤ ਕੋਮਲ)-ਕਪੂਰਥਲਾ ਹਲਕੇ ਦੇ ਕਾਂਗਰਸ ਵਿਧਾਇਕ ਰਾਣਾ ਗੁਰਜੀਤ ਸਿੰਘ ਤੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਐਡਵੋਕੇਟ ਕਰਮਬੀਰ ਸਿੰਘ ਚੰਦੀ ਵਲੋਂ ਏ.ਟੀ.ਪੀ. ਪੂਜਾ ਮਾਨ, ਏ.ਟੀ.ਪੀ. ਦੇਵਗਨ, ਸੁਪਰਡੈਂਟ ਰਵੀ ਪੰਕਜ ਸ਼ਰਮਾ, ਹੈੱਡ ਡਰਾਫ਼ਟ ਮੈਨ ਦਿਨੇਸ਼ ਕੁਮਾਰ ਤੇ ਨਿਗਮ ਦੇ ਇੰਸਪੈਕਟਰ ਮਨੋਜ ਰੱਤੀ ਦੀ ਮੌਜੂਦਗੀ ਵਿਚ ਸਵੈ ਗਣਨਾ ਦੇ ਵੇਰਵੇ ਆਪਣੇ ਕੰਪਿਊਟਰ 'ਤੇ ਦਰਜ ਕਰਨ ਤੋਂ ਬਾਅਦ ਕਪੂਰਥਲਾ ਵਿਚ ਅੱਜ ਜਨਗਣਨਾ 2027 ਦੇ ਸਵੈ ਗਣਨਾ ਦੇ ਪਹਿਲੇ ਪੜਾਅ ਦੀ ਸ਼ੁਰੂਆਤ ਹੋਈ | ਇਸੇ ਦੌਰਾਨ ਹੀ ਨਗਰ ਨਿਗਮ ਦੀ ਕਮਿਸ਼ਨਰ ਤੇ ਕਪੂਰਥਲਾ ਸ਼ਹਿਰ ਦੀ ਪਿ੍ੰਸੀਪਲ ਜਨਗਣਨਾ ਅਫ਼ਸਰ ਅਨੂਪਮ ਕਲੇਰ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਜਨਗਣਨਾ ਪੋਰਟਲ 'ਤੇ ਜਾ ਕੇ ਆਪਣੇ ਪਰਿਵਾਰਾਂ ਦੀ ਖ਼ੁਦ ਵੇਰਵੇ ਦਰਜ ਕਰਵਾਉਣ | ਉਨ੍ਹਾਂ ਕਿਹਾ ਕਿ 15 ਮਈ ਤੋਂ ਗਿਣਤੀਕਾਰ ਸ਼ਹਿਰ ਦੇ 50 ਵਾਰਡਾਂ ਵਿਚ ਘਰ-ਘਰ ਜਾ ਕੇ ਸਰਵੇਖਣ ਕਰਨਗੇ | ਉਨ੍ਹਾਂ ਕਿਹਾ ਕਿ ਇਸ ਸਬੰਧੀ ਨਗਰ ਨਿਗਮ ਵਲੋਂ ਲੋੜੀਂਦਾ ਸਟਾਫ਼ ਪਹਿਲਾਂ ਹੀ ਨਿਯੁਕਤ ਕਰਕੇ ਸਾਰੀ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ | ਇਸੇ ਦੌਰਾਨ ਹੀ ਮੌਕੇ ਰਾਣਾ ਗੁਰਜੀਤ ਸਿੰਘ, ਏ.ਟੀ.ਪੀ. ਪੂਜਾ ਮਾਨ, ਏ.ਟੀ.ਪੀ. ਦੇਵਗਨ, ਸੁਪਰਡੈਂਟ ਰਵੀ ਪੰਕਜ ਸ਼ਰਮਾ, ਬਲਾਕ ਕਾਂਗਰਸ ਦੇ ਪ੍ਰਧਾਨ ਦੀਪਕ ਸਲਵਾਨ ਨੇ ਜਨਗਣਨਾ 2027 ਸਬੰਧੀ ਪੋਸਟਰ ਵੀ ਪ੍ਰਦਰਸ਼ਿਤ ਕੀਤਾ |
ਜ਼ਿਲ੍ਹੇ ਦੇ ਲੋਕ ਜਨਗਣਨਾ 2027 ਦੇ ਕਾਰਜ ਵਿਚ ਪੂਰਾ ਸਹਿਯੋਗ ਦੇਣ-ਸਕੱਤਰ ਸਿੰਘ ਬੱਲ
ਜਨਗਣਨਾ-2027 ਦੀ ਅੱਜ ਜ਼ਿਲ੍ਹੇ ਵਿਚ ਹੋਈ ਸ਼ੁਰੂਆਤ ਮੌਕੇ ਸਕੱਤਰ ਸਿੰਘ ਬੱਲ ਵਧੀਕ ਡਿਪਟੀ ਕਮਿਸ਼ਨਰ ਜਨਰਲ ਨੇ ਜ਼ਿਲ੍ਹੇ ਦੇ ਲੋਕਾਂ ਨੂੰ ਇਸ ਕੌਮੀ ਮੁਹਿੰਮ ਨਾਲ ਜੁੜਣ ਦਾ ਸੱਦਾ ਦਿੱਤਾ | ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵਲੋਂ 14 ਮਈ ਤੱਕ ਸਵੈ ਗਣਨਾ ਦਾ ਵਿਸ਼ੇਸ਼ ਪੜਾਅ ਚਲਾਇਆ ਜਾ ਰਿਹਾ ਹੈ | ਜਿਸ ਤਹਿਤ ਕੋਈ ਵੀ ਨਾਗਰਿਕ ਪੋਰਟਲ 'ਤੇ ਜਾ ਕੇ ਆਪਣੇ ਪਰਿਵਾਰ ਦੇ ਵੇਰਵੇ ਦਰਜ ਕਰ ਸਕਦਾ ਹੈ | ਉਨ੍ਹਾਂ ਸਪਸ਼ਟ ਕੀਤਾ ਕਿ ਜਿਹੜੇ ਪਰਿਵਾਰ ਇਸ ਡਿਜੀਟਲ ਦਾ ਸਹੂਲਤ ਦਾ ਲਾਭ ਉਠਾਕੇ ਆਪਣੀ ਜਾਣਕਾਰੀ ਪਹਿਲਾਂ ਹੀ ਦਰਜ ਕਰ ਲੈਣਗੇ ਉਨ੍ਹਾਂ ਨੂੰ 15 ਮਈ ਤੋਂ 13 ਜੂਨ ਤੱਕ ਚੱਲਣ ਵਾਲੇ ਘਰ-ਘਰ ਸਰਵੇਖਣ ਦੌਰਾਨ ਗਿਣਤੀਕਾਰਾਂ ਨੂੰ ਕੇਵਲ ਆਪਣੀ ਸਵੈ ਗਣਨਾ ਆਈ.ਡੀ. ਹੀ ਦਿਖਾਉਣੀ ਪਵੇਗੀ | ਵਧੀਕ ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਡਿਊਟੀ 'ਤੇ ਤਾਇਨਾਤ ਕਰਮਚਾਰੀਆਂ ਨੂੰ ਪੂਰਾ ਸਹਿਯੋਗ ਦੇਣ ਤਾਂ ਜੋ ਫਰਵਰੀ 2027 ਤੱਕ ਚੱਲਣ ਵਾਲੀ ਇਸ ਪੂਰੀ ਪ੍ਰਕਿਰਿਆ ਨੂੰ ਪਾਰਦਰਸ਼ੀ ਤੇ ਸੁਚੱਜੇ ਢੰਗ ਨਾਲ ਨੇਪਰੇ ਚਾੜਿ੍ਹਆ ਜਾ ਸਕੇ |
ਪਿਛਲੀ ਖ਼ਬਰ ਬਿਜਲੀ ਦੇ ਅਣਐਲਾਨੇ ਕੱਟਾਂ ਖ਼ਿਲਾਫ਼ ਅਕਾਲੀ ਵਰਕਰਾਂ ਵਲੋਂ ਨਡਾਲਾ ਐਸ.ਡੀ.ਓ. ਨੂੰ ਮੰਗ ਪੱਤਰ ਅਗਲੀ ਖ਼ਬਰ ਘਰ 'ਚੋਂ ਨਕਦੀ ਤੇ ਗਹਿਣੇ ਚੋਰੀ ਕਰਨ ਦੇ ਮਾਮਲੇ 'ਚ ਨੌਕਰਾਣੀ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।