26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-05-2026

ਨਰਸ ਦੇ ਘਰ ਦੀ ਭੰਨਤੋੜ ਕਰਨ ਸੰਬੰਧੀ ਨੌਜਵਾਨ ਖ਼ਿਲਾਫ਼ ਕੇਸ ਦਰਜ

ਅਜੀਤ ਡੈਸਕ 01-05-2026

ਫਗਵਾੜਾ, 30 ਅਪੈ੍ਰਲ (ਹਰਜੋਤ ਸਿੰਘ ਚਾਨਾ)- ਇੱਕ ਨਰਸ ਦੇ ਘਰ ਦੀ ਭੰਨਤੋੜ ਕਰਨ ਤੇ ਉਸ ਨਾਲ ਮਾੜਾ ਵਤੀਰਾ ਕਰਨ ਦੇ ਸਬੰਧ 'ਚ ਰਾਵਲਪਿੰਡੀ ਪੁਲਿਸ ਨੇ ਇੱਕ ਨੌਜਵਾਨ ਖ਼ਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ | ਸ਼ਿਕਾਇਤ ਕਰਤਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਹ ਬਤੌਰ ਨਰਸ ਡਿਊਟੀ ਕਰਦੀ ਹੈ ਤੇ ਆਪਣੀ ਸਕੂਟਰੀ 'ਤੇ ਡਿਊਟੀ ਤੇ ਜਾਂਦੀ ਹੈ ਤੇ ਮਨਦੀਪ ਸਿੰਘ ਉਸਨੂੰ ਰਸਤੇ 'ਚ ਘੇਰ ਕੇ ਉਸ ਨਾਲ ਮਾੜਾ ਵਤੀਰਾ ਕਰਦਾ ਹੈ ਤੇ ਉਸਦੇ ਘਰ ਦੀ ਵੀ ਭੰਨਤੋੜ ਕੀਤੀ ਤੇ ਧਮਕੀਆਂ ਦਿੱਤੀਆਂ | ਜਿਸ ਸਬੰਧ 'ਚ ਪੁਲਿਸ ਨੇ ਮਨਦੀਪ ਸਿੰਘ ਪੁੱਤਰ ਚਰਨਜੀਤ ਸਿੰਘ ਵਾਸੀ ਬਾਬਾ ਫ਼ਤਿਹ ਸਿੰਘ ਨਗਰ ਖ਼ਿਲਾਫ਼ ਕੇਸ ਦਰਜ ਕੀਤਾ ਹੈ |
ਦਫ਼ਤਰ ਦੇ ਬਾਹਰੋਂ ਮੋਟਰਸਾਈਕਲ ਚੋਰੀ
ਫਗਵਾੜਾ, 29 ਅਪੈ੍ਰਲ (ਚਾਨਾ)- ਦਫ਼ਤਰ ਦੇ ਬਾਹਰੋਂ ਮੋਟਰਸਾਈਕਲ ਚੋਰੀ ਹੋਣ ਦੇ ਸੰਬੰਧ 'ਚ ਸਿਟੀ ਪੁਲਿਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਧਾਰਾ 303(2) ਬੀਐਨਐਸ ਤਹਿਤ ਕੇਸ ਦਰਜ ਕੀਤਾ ਹੈ | ਸ਼ਿਕਾਇਤ ਕਰਤਾ ਕੇਸ਼ਵ ਪੁੱਤਰ ਮਹੇਸ਼ ਮੋਹਣ ਵਾਸੀ ਮਨਸਾ ਦੇਵੀ ਨਗਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਹ ਆਪਣਾ ਬੁਲਟ ਮੋਟਰਸਾਈਕਲ ਦਫ਼ਤਰ ਦੇ ਬਾਹਰ ਲੱਗਾ ਕੇ ਦਫ਼ਤਰ ਦੇ ਅੰਦਰ ਚਲਾ ਗਿਆ ਤੇ ਜਦੋਂ ਵਾਪਸ ਕੇ ਦੇਖਿਆ ਤਾਂ ਮੋਟਰਸਾਈਕਲ ਗਾਇਬ ਸੀ | ਜਿਸ ਸਬੰਧ 'ਚ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ |
ਨਸ਼ੀਲੀਆਂ ਗੋਲੀਆਂ ਸਣੇ ਵਿਅਕਤੀ ਕਾਬੂ
ਫਗਵਾੜਾ, 29 ਅਪੈ੍ਰਲ (ਹਰਜੋਤ ਸਿੰਘ ਚਾਨਾ)- ਸਤਨਾਮਪੁਰਾ ਪੁਲਿਸ ਨੇ ਨਸ਼ੀਲੀਆਂ ਗੋਲੀਆਂ ਸਣੇ ਇੱਕ ਵਿਅਕਤੀ ਨੂੰ ਕਾਬੂ ਕਰਕੇ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕੀਤਾ ਹੈ | ਥਾਣੇਦਾਰ ਮਨਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲਿਸ ਨੇ ਅਦਿੱਤਿਆ ਰਾਜ ਉਰਫ਼ ਗਾਂਧੀ ਪੁੱਤਰ ਰਾਕੇਸ਼ ਕੁਮਾਰ ਤਿਵਾਰੀ ਵਾਸੀ ਸ਼ੰਭੂ ਪਾਠ ਹਾਲ ਵਾਸੀ ਡਵਹੋਮਸ ਮਹੇੜੂ ਨੂੰ ਕਾਬੂ ਕਰਕੇ ਉਸ ਪਾਸੋਂ 50 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ | ਪੁਲੀਸ ਵਲੋਂ ਇਸ ਸਬੰਧੀ ਜਾਂਚ ਜਾਰੀ ਹੈ |

ਪਿਛਲੀ ਖ਼ਬਰ ਮਹਾਂਨਗਰ ਦੇ ਪੁਰਾਣੇ ਜੀ.ਟੀ. ਰੋਡ ਦੇ ਪਾਰਕਾਂ 'ਚ ਲੱਗੇ ਕੂੜੇ ਦੇ ਢੇਰ <br/> ਅਗਲੀ ਖ਼ਬਰ ਬਲਾਕ ਨਡਾਲਾ ਦੇ ਪਿੰਡ ਰਾਮਗੜ੍ਹ ਦਾ ਸਰਪੰਚ ਅਹੁਦੇ ਤੋਂ ਮੁਅੱਤਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।