23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਅਕਾਲ ਅਕੈਡਮੀ ਇੰਟਰਨੈਸ਼ਨਲ ਵਿਚ ਇਨਵੈਸਟੀਚਰ ਸੈਰੇਮਨੀ ਕਰਵਾਈ

ਅਜੀਤ ਡੈਸਕ 02-05-2026
ਸੁਲਤਾਨਪੁਰ ਲੋਧੀ, 1 ਮਈ (ਨਰੇਸ਼ ਹੈਪੀ)-ਅਕਾਲ ਅਕੈਡਮੀ ਇੰਟਰਨੈਸ਼ਨਲ ਵਿਚ ਇਨਵੈਸਟੀਚਰ ਸੈਰੇਮਨੀ ਕਰਵਾਈ ਗਈ, ਜਿਸ ਵਿਚ ਬੱਚਿਆਂ ਤੇ ਅਧਿਆਪਕਾਂ ਨੂੰ ਉਨ੍ਹਾਂ ਦੇ ਅਹੁਦਿਆਂ ਅਨੁਸਾਰ ਬੈਜ ਲਗਾਏ ਗਏ | ਇਸ ਮੌਕੇ ਕੋਆਰਡੀਨੇਟਰ, ਹਾਊਸ ਇੰਚਾਰਜ ਤੇ ਐਕਟੀਵਿਟੀ ਇੰਚਾਰਜ ਨੂੰ ਬੈਜ ਦੇ ਕੇ ਉਨ੍ਹਾਂ ਦਾ ਅਹੁਦਾ ਸੌਂਪਿਆ ਗਿਆ | ਜਸਕਰਨ ਸਿੰਘ 'ਹੈੱਡ ਬੁਆਏ' ਤੇ ਸਵਲੀਨ ਕੌਰ 'ਹੈੱਡ ਗਰਲ' ਚੁਣੇ ਗਏ | ਅਰਪਨ ਚੰਦੀ 'ਵਾਈਸ ਹੈੱਡ ਬੁਆਏ' ਤੇ ਰਮਨਦੀਪ ਕੌਰ 'ਵਾਈਸ ਹੈੱਡ ਗਰਲ' ਚੁਣੇ ਗਏ | ਇਸ ਦੇ ਨਾਲ ਹੀ ਐਮਾਜੋਨ, ਥੇਮਸ, ਗੰਗਾ ਤੇ ਨਾਈਲ ਹਾਊਸ ਦੇ ਹਾਊਸ ਕੈਪਟਨ ਤੇ ਵਾਈਸ ਹਾਊਸ ਕੈਪਟਨ ਚੁਣੇ ਗਏ | ਇਸ ਮੌਕੇ ਹਰ ਇਕ ਕਲਾਸ ਦੇ ਮਨੀਟਰ ਤੇ ਵਾਈਸ ਮਨੀਟਰ ਨੂੰ ਬੈਜ ਦੇ ਕੇ ਉਨ੍ਹਾਂ ਦੀਆਂ ਡਿਊਟੀਆਂ ਦੱਸੀਆਂ ਗਈਆਂ | ਸਕੂਲ ਦੇ ਉਪ ਪ੍ਰਧਾਨ ਕੁਲਵਿੰਦਰ ਸਿੰਘ ਜੱਜ ਨੇ ਬੈਜ ਪ੍ਰਾਪਤ ਕਰਨ ਵਾਲੇ ਅਧਿਆਪਕਾਂ ਤੇ ਬੱਚਿਆਂ ਨੂੰ ਆਪਣਾ ਕੰਮ ਤਨਦੇਹੀ ਤੇ ਇਮਾਨਦਾਰੀ ਨਾਲ ਕਰਨ ਦੀ ਪ੍ਰੇਰਨਾ ਦਿੱਤੀ ਉਨ੍ਹਾਂ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿਚ ਵੀ ਵੱਧ ਚੜ੍ਹ ਕੇ ਭਾਗ ਲੈਣ ਲਈ ਪ੍ਰੇਰਿਤ ਕੀਤਾ | ਪਿ੍ੰਸੀਪਲ ਗਗਨਦੀਪ ਕੌਰ ਨੇ ਬੱਚਿਆਂ ਨੂੰ ਸਨਮਾਨਿਤ ਕਰਦੇ ਹੋਏ ਉਨ੍ਹਾਂ ਨੂੰ ਸਕੂਲ ਦੇ ਨਿਯਮਾਂ ਤੇ ਕਾਨੂੰਨਾਂ ਤੋਂ ਜਾਣੂ ਕਰਵਾਇਆ ਤੇ ਅਨੁਸ਼ਾਸਨ ਵਿਚ ਰਹਿ ਕੇ ਕੰਮ ਕਰਨ ਦੀ ਹਦਾਇਤ ਦਿੱਤੀ | ਇਸ ਮੌਕੇ ਮਧੂ ਸ਼ਰਮਾ ਪਿ੍ੰਸੀਪਲ ਅਕਾਲ ਗਲੈਕਸੀ ਕਾਨਵੈਂਟ ਸਕੂਲ, ਜੂਨੀਅਰ ਵਿੰਗ, ਮੋਨਾ ਘਈ ਪਿ੍ੰਸੀਪਲ ਅਕਾਲ ਗਲੈਕਸੀ ਕਾਨਵੈਂਟ ਸਕੂਲ, ਸੀਨੀਅਰ ਵਿੰਗ ਕੋਆਰਡੀਨੇਟਰ, ਨਵਨੀਤ ਕੌਰ, ਅਨੂੰ ਸ਼ਰਮਾ, ਵਿਸ਼ਾਲ ਕੁਮਾਰ ਤੇ ਐਕਟੀਵਿਟੀ ਇੰਚਾਰਜ ਨੇਹਾ, ਲਵਨੀਤ ਕੌਰ, ਸੋਨੀਆ ਅਰੋੜਾ, ਹੀਨਾ, ਅਲਕਾ ਰਾਣਾ, ਹਾਊਸ ਇੰਚਾਰਜ ਮਨਦੀਪ ਕੌਰ ਖ਼ਾਲਸਾ, ਮਨਦੀਪ ਕੌਰ, ਮੋਨਿਕਾ, ਸਤਿੰਦਰਜੀਤ ਕੌਰ, ਵਾਈਸ ਹਾਊਸ ਇੰਚਾਰਜ ਰਵਿੰਦਰਪਾਲ ਸਿੰਘ, ਅਮਿੱਤ ਕੁਮਾਰ, ਬਲਵੀਰ ਸਿੰਘ, ਦੀਨ ਦਿਆਲ, ਮਿਊਜ਼ਿਕ ਅਧਿਆਪਕ ਕਾਸ਼ਮ ਖ਼ਾਨ ਤੇ ਗਗਨਦੀਪ ਕੌਰ, ਮਨਦੀਪ ਕੌਰ, ਸਰਬਜੀਤ ਕੌਰ ਚਾਹਲ, ਲਵਨੀਤ ਕੌਰ, ਕਰਨਵੀਰ ਚੌਹਾਨ, ਜਸਵੀਰ ਕੌਰ, ਗੁਰਪ੍ਰੀਤ ਕੌਰ ਆਦਿ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਪ੍ਰਦੀਪ ਘਈ ਨੇ ਕੀਤੀ ਘਰ ਵਾਪਸੀ, ਮੁੜ ਕਾਂਗਰਸ ਵਿਚ ਹੋਏ ਸ਼ਾਮਿਲ ਅਗਲੀ ਖ਼ਬਰ ਮਰਦਮਸ਼ੁਮਾਰੀ ਦੀਆਂ ਡਿਊਟੀਆਂ ਸੰਬੰਧੀ ਸਾਂਝੇ ਅਧਿਆਪਕ ਮੋਰਚੇ ਦਾ ਵਫ਼ਦ ਨਗਰ ਨਿਗਮ ਫਗਵਾੜਾ ਦੇ ਕਮਿਸ਼ਨਰ ਨੂੰ ਮਿਲਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।