27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਗੁਰੂ ਤੇਗ ਬਹਾਦਰ ਪਬਲਿਕ ਸਕੂਲ ਇਬਰਾਹੀਮਵਾਲ ਦਾ ਦਸਵੀਂ ਤੇ ਬਾਰ੍ਹਵੀਂ ਦਾ ਨਤੀਜਾ ਰਿਹਾ 100 ਫ਼ੀਸਦੀ

ਅਜੀਤ ਡੈਸਕ 16-05-2026
ਨਡਾਲਾ, 15 ਮਈ (ਰਘਬਿੰਦਰ ਸਿੰਘ)-ਗੁਰੂ ਤੇਗ ਬਹਾਦਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਇਬਰਾਹੀਮਵਾਲ ਦਾ ਦਸਵੀਂ ਤੇ ਬਾਰ੍ਹਵੀਂ ਦਾ ਨਤੀਜਾ ਇਸ ਸਾਲ ਵੀ 100 ਫ਼ੀਸਦੀ ਰਿਹਾ | ਦਸਵੀਂ ਵਿਚੋਂ ਪਹਿਲੇ ਸਥਾਨ ਤੇ ਮੁਸਕਾਨਦੀਪ ਕੌਰ ਪੁੱਤਰੀ ਕੁਲਵਿੰਦਰ ਸਿੰਘ 83 ਫ਼ੀਸਦੀ, ਦੂਜੇ ਸਥਾਨ ਤੇ ਹਰਪ੍ਰੀਤ ਕੌਰ ਪੁੱਤਰੀ ਸੁਖਜਿੰਦਰ ਸਿੰਘ 81ਫ਼ੀਸਦੀ, ਤੀਜੇ ਸਥਾਨ ਤੇ ਗੁਰਪ੍ਰੀਤ ਕੌਰ ਪੁੱਤਰੀ ਨਿਰਮਲ ਸਿੰਘ ਤੇ ਗਾਰਲੀਨਜੀਤ ਕੌਰ ਪੁੱਤਰੀ ਮਨਜੀਤ ਸਿੰਘ ਨੇ 80 ਫ਼ੀਸਦੀ ਅਤੇ ਚੌਥਾ ਸਥਾਨ ਹਰਮਿੰਦਰਜੀਤ ਸਿੰਘ ਪੁੱਤਰ ਗੁਰਵਿੰਦਰ ਸਿੰਘ ਨੇ 77 ਫ਼ੀਸਦੀ ਅੰਕ ਹਾਸਲ ਕੀਤੇ ਇਸੇ ਤਰ੍ਹਾਂ ਬਾਰ੍ਹਵੀਂ ਜਮਾਤ ਵਿਚੋਂ ਪਹਿਲੇ ਸਥਾਨ ਤੇ ਪਰਮਿੰਦਰ ਕੌਰ ਪੁੱਤਰੀ ਕੁਲਵੰਤ ਸਿੰਘ ਨੇ 84 ਫ਼ੀਸਦੀ, ਦੂਜੇ ਸਥਾਨ ਤੇ ਪਰਮੀਤ ਕੌਰ ਪੁੱਤਰੀ ਬਲਵਿੰਦਰ ਸਿੰਘ 83 ਫ਼ੀਸਦੀ, ਤੀਜੇ ਸਥਾਨ ਤੇ ਜਸਪ੍ਰੀਤ ਕੌਰ ਪੁੱਤਰੀ ਰਜਿੰਦਰ ਸਿੰਘ ਤੇ ਰਾਜਵਿੰਦਰ ਕੌਰ ਪੁੱਤਰੀ ਸਰਬਜੀਤ ਸਿੰਘ 80 ਫ਼ੀਸਦੀ ਤੇ ਚੌਥੇ ਸਥਾਨ ਤੇ ਪਲਕਪ੍ਰੀਤ ਕੌਰ ਪੁੱਤਰੀ ਸੁਲਿੰਦਰ ਸਿੰਘ ਤੇ ਮਹਿਕਪ੍ਰੀਤ ਕੌਰ ਪੁੱਤਰੀ ਸੁਰਿੰਦਰ ਸਿੰਘ 79 ਫ਼ੀਸਦੀ ਨੰਬਰ ਪ੍ਰਾਪਤ ਕੀਤੇ | ਇਸ ਖ਼ੁਸ਼ੀ ਭਰੇ ਮੌਕੇ ਸਕੂਲ ਐਮ.ਡੀ ਮੋਹਨ ਸਿੰਘ ਘੱਗ, ਪ੍ਰਧਾਨ ਪਰਮਜੀਤ ਕੌਰ ਘੱਗ, ਚੇਅਰਮੈਨ ਸੁਖਮਨ ਸਿੰਘ ਘੱਗ, ਪਿ੍ੰਸੀਪਲ ਮਨਪ੍ਰੀਤ ਕੌਰ ਘੱਗ ਨੇ ਇਨ੍ਹਾਂ ਦਰਜਾ ਪ੍ਰਾਪਤ ਵਿਦਿਆਰਥੀਆਂ ਦੇ ਮਾਤਾ-ਪਿਤਾ ਤੇ ਸਟਾਫ਼ ਮੈਂਬਰਾਂ ਨੂੰ ਵਧਾਈ ਦਿੱਤੀ | ਉਨ੍ਹਾਂ ਕਿਹਾ ਕਿ ਇਸ ਚੰਗੇ ਨਤੀਜੇ ਵਾਸਤੇ ਮਾਤਾ-ਪਿਤਾ ਤੇ ਅਧਿਆਪਕਾਂ ਦੀ ਮਿਹਨਤ ਦਾ ਨਤੀਜਾ ਹੈ | ਬਾਕੀ ਵਿਦਿਆਰਥੀਆਂ ਨੂੰ ਵੀ ਇਸ ਤੋਂ ਸਿੱਖਿਆ ਲੈਣੀ ਚਾਹੀਦੀ ਹੈ | ਇਸ ਖ਼ੁਸ਼ੀ ਭਰੇ ਮੌਕੇ 'ਤੇ ਵਾਇਸ ਪਿ੍ੰਸੀਪਲ ਅਜਵਿੰਦਰ ਕੌਰ, ਸੁਖਜੀਤ ਕੌਰ, ਰਾਜਦੀਪ ਕੌਰ ਅਤੇ ਸੁਰਜੀਤ ਸਿੰਘ ਵਾਲੀਆ ਕਲਰਕ ਹਾਜ਼ਰ ਸਨ |
ਪਿਛਲੀ ਖ਼ਬਰ ਗੁਰੂ ਨਾਨਕ ਖ਼ਾਲਸਾ ਕਾਲਜ ਦੇ ਬੀ.ਏ ਸਮੈਸਟਰ ਪੰਜਵਾਂ ਦਾ ਨਤੀਜਾ ਰਿਹਾ ਸ਼ਾਨਦਾਰ ਅਗਲੀ ਖ਼ਬਰ ਗੁਰੂ ਨਾਨਕ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਸੁਖਚੈਨਆਣਾ ਸਾਹਿਬ ਫਗਵਾੜਾ ਦਾ ਸ਼ਾਨਦਾਰ ਨਤੀਜਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।