ਭੁਲੱਥ, 17 ਮਈ (ਮਨਜੀਤ ਸਿੰਘ ਰਤਨ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੁਲੱਥ ਨੂੰ ਪੰਜਾਬ ਸਰਕਾਰ ਵੱਲੋਂ ਦਿੱਤੇ ਗਏ 14 ਕੰਪਿਊਟਰ ਅਤੇ ਦੋ ਆਈ. ਐਫ.ਪੀ. ਚੈਨਲ ਪ੍ਰਾਪਤ ਹੋਏ | ਇਨ੍ਹਾਂ ਕੰਪਿਊਟਰਾਂ ਅਤੇ ਆਈ.ਐਫ.ਪੀ. ਚੈਨਲਾਂ ਦਾ ਉਦਘਾਟਨ ਰਸ਼ਪਾਲ ਸ਼ਰਮਾ ਪ੍ਰਧਾਨ ਨਗਰ ਪੰਚਾਇਤ ਭੁਲੱਥ ਅਤੇ ਹਲਕਾ ਸੰਗਠਨ ਇੰਚਾਰਜ ਤੇ ਮੈਂਬਰ ਸਕੂਲ ਮੈਨੇਜਮੈਂਟ ਕਮੇਟੀ ਵੱਲੋਂ ਕੀਤਾ ਗਿਆ | ਇਸ ਮੌਕੇ ਆਪਣੇ ਵਿਚਾਰ ਪੇਸ਼ ਕਰਦਿਆਂ ਰਸ਼ਪਾਲ ਸ਼ਰਮਾ ਵੱਲੋਂ ਸਰਕਾਰ ਦੇ ਇਸ ਕਦਮ ਦੀ ਸ਼ਲਾਘਾ ਕੀਤੀ ਗਈ | ਉਹਨਾਂ ਕਿਹਾ ਕਿ ਇਸ ਨਾਲ ਬੱਚੇ ਆਧੁਨਿਕ ਟੈਕਨੌਲੋਜੀ ਰਾਹੀਂ ਵਿੱਦਿਆ ਹਾਸਲ ਕਰ ਸਕਣਗੇ | ਇਸ ਮੌਕੇ ਤੇ ਸਕੂਲ ਮੁਖੀ ਜਗਤਾਰ ਸਿੰਘ ਵੱਲੋਂ ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਉਹਨਾਂ ਨੂੰ ਜੀ ਆਇਆ ਆਖਿਆ ਗਿਆ | ਇਸ ਮੌਕੇ ਤੇ ਸੂਰਜ ਕੁਮਾਰ, ਰਮਨ ਕੁਮਾਰ, ਮੈਂਬਰ ਕੋ ਆਪਰੇਟਿਵ ਸੁਸਾਇਟੀ ਸਟਾਫ਼ ਵਿਚੋਂ ਗੁਰ ਪ੍ਰਤਾਪ ਸਿੰਘ, ਧਿਆਨ ਸਿੰਘ, ਸ੍ਰੀਮਤੀ ਵਰਿੰਦਰ ਕੌਰ, ਸਰਬਜੀਤ ਕੌਰ, ਪਰਮਜੀਤ ਕੌਰ, ਨਵੀਨਤਾ, ਨੀਲਮ ਰਾਣੀ, ਸੁਮਨ ਬਜਾਜ, ਚਰਨਜੀਤ ਕੌਰ, ਮੋਨਿਕਾ ਰਾਣੀ, ਕੁਲਜੀਤ ਸਿੰਘ, ਸੰਦੀਪ ਕੌਰ, ਸੈਮੁਅਲ, ਮਹਿੰਦਰ ਪਾਲ, ਲਖਵੀਰ ਸਿੰਘ, ਜੋਤੀ ਅਤੇ ਕੈਂਪਸ ਮੈਨੇਜਰ ਗੁਰਵਿੰਦਰ ਸਿੰਘ ਹਾਜ਼ਰ ਸਨ |