30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਸਿਵਲ ਹਸਪਤਾਲ ਭੁਲੱਥ ਵਿਖੇ ਗੋਡੇ ਤੇ ਚੂਲੇ ਬਦਲਣ ਦੇ ਆਪ੍ਰੇਸ਼ਨ ਦਾ ਸਮਾਨ ਗੁਰੂ ਨਾਨਕ ਦੇਵ ਡਾਇਲੈਸਿਸ ਪ੍ਰਬੰਧਕ ਕਮੇਟੀ ਨੇ ਕੀਤਾ ਭੇਟ

ਅਜੀਤ ਡੈਸਕ 18-05-2026
ਭੁਲੱਥ, 17 ਮਈ (ਮਨਜੀਤ ਸਿੰਘ ਰਤਨ)-ਜਗਤ ਗੁਰੂ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ ਨੂੰ ਸਮਰਪਿਤ ਮੁਫ਼ਤ ਡਾਇਲੈਸਿਸ ਸੈਂਟਰ ਭੁਲੱਥ ਦੀ ਪ੍ਰਬੰਧਕ ਕਮੇਟੀ ਵੱਲੋਂ ਸਿਵਲ ਹਸਪਤਾਲ ਭੁਲੱਥ ਵਿਖੇ ਗੋਡਿਆ ਅਤੇ ਚੂਲੇ ਬਦਲਣ ਦੇ ਅਪਰੇਸ਼ਨ ਲਈ ਜ਼ਰੂਰੀ ਸਮਾਨ ਐੱਸ.ਐਮ.ਓ. ਹਰਜਿੰਦਰ ਸਿੰਘ ਤੇ ਡਾ. ਤੁਸ਼ਾਰ ਨੂੰ ਭੇਟ ਕੀਤਾ | ਇਸ ਮੌਕੇ ਡਾਇਲੈਸਿਸ ਸੈਂਟਰ ਦੇ ਪ੍ਰਬੰਧਕਾਂ ਨੇ ਕਿਹਾ ਦੇਖਿਆ ਗਿਆ ਸੀ ਕਿ ਸਿਵਲ ਹਸਪਤਾਲ ਭੁਲੱਥ ਵਿਖੇ ਹੱਡੀਆਂ ਮਾਹਿਰ ਡਾ. ਤੁਸ਼ਾਰ ਹਨ ਪਰ ਗੋਡੇ ਤੇ ਚੂਲੇ ਬਦਲਣ ਦੇ ਅਪਰੇਸ਼ਨ ਲਈ ਕੁੱਝ ਸਮਾਨ ਨਹੀਂ ਉਪਲਬਧ ਨਹੀਂ ਸੀ ਜਿਸ ਕਰਕੇ ਮਰੀਜ਼ਾਂ ਨੂੰ ਮਜਬੂਰਨ ਹੋਰ ਹਸਪਤਾਲਾਂ ਤੋਂ ਅਪਰੇਸ਼ਨ ਕਰਵਾਉਣਾ ਪੈਂਦਾ ਸੀ | ਇਨ੍ਹਾਂ ਹਲਾਤਾਂ ਨੂੰ ਦੇਖਦੇ ਹੋਏ ਡਾਇਲੈਸਿਸ ਸੈਂਟਰ ਦੀ ਪ੍ਰਬੰਧਕ ਕਮੇਟੀ ਵੱਲੋਂ ਤਕਰੀਬਨ 1 ਲੱਖ ਰੁਪਏ ਦੀ ਲਾਗਤ ਦਾ ਸਮਾਨ ਭੇਟ ਕੀਤਾ ਗਿਆ | ਜਿਸਤੇ ਐੱਸ.ਐਮ.ਓ ਹਰਜਿੰਦਰ ਸਿੰਘ ਤੇ ਡਾ. ਤੁਸ਼ਾਰ ਵੱਲੋਂ ਪ੍ਰਬੰਧਕ ਕਮੇਟੀ ਦਾ ਧੰਨਵਾਦ ਕੀਤਾ ਗਿਆ | ਉਹਨਾਂ ਇਲਾਕੇ ਦੇ ਲੋਕਾਂ ਨੂੰ ਅਪੀਲ ਕੀਤੀ ਅਗਰ ਕਿਸੇ ਨੂੰ ਨੌਬਤ ਹੋਵੇ ਤਾਂ ਸਿਵਲ ਹਸਪਤਾਲ ਭੁਲੱਥ ਆਪਣੇ ਗੋਡੇ ਤੇ ਚੂਲੇ ਬਦਲਣ ਦਾ ਅਪਰੇਸ਼ਨ ਕਰਵਾ ਸਕਦਾ ਹੈ ਜਿੱਥੇ ਹੁਣ ਸਾਰੀ ਵਿਵਸਥਾ ਉਪਲਬਧ ਹੈ | ਇਸ ਮੌਕੇ ਸੁਰਿੰਦਰ ਕੱਕੜ, ਮੋਹਨ ਸਿੰਘ ਡਾਲਾ, ਮਾ. ਕੰਵਲਜੀਤ ਮੰਨਣ, ਬਲਵਿੰਦਰ ਸਿੰਘ ਚੀਮਾ, ਮਨਪ੍ਰੀਤ ਸਿੰਘ, ਸੁਰਿੰਦਰ ਸਿੰਘ ਲਾਲੀਆ, ਅਵਤਾਰ ਸਿੰਘ ਲਾਲੀਆ ਤੇ ਹੋਰ ਹਾਜ਼ਰ ਸਨ |
ਪਿਛਲੀ ਖ਼ਬਰ ਆਜ਼ਾਦੀ ਦੀ ਲੜਾਈ ਲਈ ਢਾਈ ਦਹਾਕੇ ਜੇਲ੍ਹ ਕੱਟਣ ਵਾਲੇ ਗਦਰੀ ਬਾਬਾ ਹਰਨਾਮ ਸਿੰਘ ਕਾਲਾ ਸੰਘਿਆਂ <br/> ਅਗਲੀ ਖ਼ਬਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੁਲੱਥ ਨੂੰ ਮਿਲੇ 14 ਕੰਪਿਊਟਰ ਅਤੇ ਦੋ ਆਈ.ਐਫ. ਪੀ. ਚੈਨਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।