ਸੁਭਾਨਪੁਰ, 18 ਮਈ (ਸਤਨਾਮ ਸਿੰਘ)-ਸੁਭਾਨਪੁਰ ਦੇ ਨਜ਼ਦੀਕੀ ਪਿੰਡ ਨਿਜ਼ਾਮਪੁਰ ਵਿਖੇ ਅੱਜ ਵਾਲਮੀਕੀ ਮਜ਼੍ਹਬੀ ਸਿੱਖ ਭਾਈਚਾਰੇ ਵੱਲੋਂ ਭਗਵਾਨ ਵਾਲਮੀਕਿ ਜੀ ਦੇ ਮੰਦਰ ਦੀ ਉਸਾਰੀ ਕਰਨ ਲਈ ਨੀਂਹ ਪੱਥਰ ਰੱਖਿਆ ਗਿਆ | ਇਸ ਮੌਕੇ ਭਗਵਾਨ ਵਾਲਮੀਕ ਜੀ ਦਾ ਤੀਰ ਕਮਾਨਾਂ ਵਾਲਾ ਪਵਿੱਤਰ ਨਿਸ਼ਾਨ ਸਾਹਿਬ ਚੜ੍ਹਾਇਆ ਗਿਆ | ਇਸ ਮੌਕੇ ਪੰਜਾਬ ਦੀਆਂ ਵੱਖ-ਵੱਖ ਜਥੇਬੰਦੀਆਂ ਨੇ ਹਾਜ਼ਰੀ ਲਵਾਈ ਅਤੇ ਵਾਲਮੀਕੀ ਮਜ਼੍ਹਬੀ ਸਿੱਖ ਅਤੇ ਵੱਡੀ ਗਿਣਤੀ ਵਿੱਚ ਨਿਹੰਗ ਸਿੰਘ ਜਥੇਬੰਦੀਆਂ ਵੀ ਮੌਜੂਦ ਰਹੀਆਂ | ਇਸ ਮੌਕੇ ਧਨਾਢ ਤੇ ਸੀਨਾ ਜ਼ੋਰ ਵਿਅਕਤੀਆਂ ਵੱਲੋਂ ਨਿਸ਼ਾਨ ਸਾਹਿਬ ਚੜ੍ਹਾਉਣ ਸਮੇਂ ਵਿਘਨ ਪਾਉਣ ਦੀ ਕੋਸ਼ਿਸ਼ ਕੀਤੀ ਗਈ | ਪ੍ਰੰਤੂ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਵੱਲੋਂ ਉਹਨਾਂ ਨੂੰ ਰੋਕਿਆ ਗਿਆ | ਇਸ ਮੌਕੇ ਐੱਸ. ਐੱਚ. ਓ. ਸੁਭਾਨਪੁਰ ਹਰਜਿੰਦਰ ਸਿੰਘ ਐਸ. ਐਚ. ਓ. ਭੁਲੱਥ ਬਿਕਰਮਜੀਤ ਸਿੰਘ ਚੌਹਾਨ ਸਮੇਤ ਪੁਲਿਸ ਪਾਰਟੀ ਨੇ ਮੌਕੇ ਉਤੇ ਜਾ ਕੇ ਸਥਿਤੀ ਨੂੰ ਕੰਟਰੋਲ ਕੀਤਾ | ਇਸ ਮੌਕੇ ਵਾਲਮੀਕੀ ਮਜ਼੍ਹਬੀ ਸਿੱਖ ਮੋਰਚਾ ਪੰਜਾਬ ਪ੍ਰਧਾਨ ਮਹਿੰਦਰ ਸਿੰਘ ਹਮੀਰਾ, ਡਾਕਟਰ ਸਰਵਨ ਰੋਮੀ ਯੂਥ ਵਿੰਗ ਪੰਜਾਬ ਪ੍ਰਧਾਨ, ਬਲਵਿੰਦਰ ਸਿੰਘ ਬੱਬਾ ਨਿਜ਼ਾਮਪੁਰ, ਬਲਵਿੰਦਰ ਘਾਰੂ ਸਕੱਤਰ ਪੰਜਾਬ, ਕਾਲਾ ਧੰਮ, ਗੁਰਦੇਵ ਨੂਰਪੁਰ, ਗੋਰੀ ਪਾਤੜ, ਸਿਕੰਦਰ ਸਿੰਘ ਨਿਜ਼ਾਮਪੁਰ ਮੈਂਬਰ ਪੰਚਾਇਤ, ਸੰਦੀਪ ਬਾਮੁਵਾਲ, ਸੋਨੂ ਖੱਸਣ , ਗੁਰਨਾਮ ਸਿੰਘ ਕਾਦੂਪੁਰ , ਜਗਤਾਰ ਸਿੰਘ ਰਾਜੂ ਸਰਪੰਚ ਤਾਜਪੁਰ, ਬਬਲੂ , ਵਰਿੰਦਰ ਸਿੰਘ ਨਿਜ਼ਾਮਪੁਰ , ਸਾਬਕਾ ਸਰਪੰਚ ਸੁਰਿੰਦਰ ਸਿੰਘ , ਸੁਖਵਿੰਦਰ ਸਿੰਘ ਬਾਬਾ ਡੋਗਰ ਧੰਮ, ਬਾਬਾ ਦਿਲਬਾਗ ਸਿੰਘ, ਸੰਤੋਖ ਸਿੰਘ, ਹਰਜੀਤ ਬੁੱਢਾ ਥੇਹ , ਹੈਪੀ ਥਿਗਲੀ, ਬਿੱਲਾ, ਜਸਪਾਲ ਸਿੰਘ ਘੰਮਾ ਬੂਟ, ਬਾਬਾ ਰਵੇਲ ਸਿੰਘ , ਬਾਬਾ ਧੰਮ, ਹਰਜਿੰਦਰ ਸਿੰਘ ਜੇਵੀ ਘਾਰੂ ਆਦਿ ਹਾਜ਼ਰ ਸਨ |