ਸੁਲਤਾਨਪੁਰ ਲੋਧੀ, 18 ਮਈ (ਨਰੇਸ਼ ਹੈਪੀ)- ਸ਼੍ਰੋਮਣੀ ਅਕਾਲੀ ਦਲ ਸੁਲਤਾਨਪੁਰ ਲੋਧੀ ਦੇ ਨਵੇਂ ਚੋਣ ਦਫ਼ਤਰ ਦਾ ਉਦਘਾਟਨ ਸਾਬਕਾ ਚੇਅਰਮੈਨ ਮਾਰਕਫੈੱਡ ਜਥੇਦਾਰ ਜਰਨੈਲ ਸਿੰਘ ਵਾਹਦ ਨੇ ਅੱਜ ਸ਼ਾਮ ਕੀਤਾ | ਇਸ ਮੌਕੇ ਹੋਏ ਸੰਖੇਪ ਸਮਾਗਮ ਨੂੰ ਸੰਬੋਧਨ ਕਰਦਿਆਂ ਜਥੇਦਾਰ ਜਰਨੈਲ ਸਿੰਘ ਵਾਹਦ, ਸ਼੍ਰੋਮਣੀ ਅਕਾਲੀ ਦਲ ਦੇ ਪੀ ਏ ਸੀ ਮੈਂਬਰ ਇੰਜ: ਸਵਰਨ ਸਿੰਘ, ਸੀਨੀਅਰ ਅਕਾਲੀ ਆਗੂ ਸੁਖਦੇਵ ਸਿੰਘ ਨਾਨਕਪੁਰ, ਸੀਨੀਅਰ ਅਕਾਲੀ ਆਗੂ ਕਰਨਜੀਤ ਸਿੰਘ ਆਹਲੀ, ਸੀਨੀਅਰ ਯੂਥ ਅਕਾਲੀ ਆਗੂ ਇੰਦਰਜੀਤ ਸਿੰਘ ਜੋਸਨ, ਜਥੇਦਾਰ ਅਵਤਾਰ ਸਿੰਘ ਮੀਰੇ ਸਾਬਕਾ ਚੇਅਰਮੈਨ ਪੀ ਏ ਡੀ ਬੀ, ਅਕਾਲੀ ਦਲ ਦੇ ਐਸ ਸੀ ਵਿੰਗ ਦੇ ਦੁਆਬਾ ਜ਼ੋਨ ਦੇ ਪ੍ਰਧਾਨ ਕੁਲਦੀਪ ਸਿੰਘ ਬੂਲੇ, ਸਾਬਕਾ ਚੇਅਰਮੈਨ ਸੁਰਜੀਤ ਸਿੰਘ ਢਿੱਲੋਂ, ਜਥੇਦਾਰ ਦਰਬਾਰਾ ਸਿੰਘ ਵਿਰਦੀ ਸਾਬਕਾ ਜ਼ਿਲ੍ਹਾ ਪ੍ਰਧਾਨ ਯੂਥ ਵਿੰਗ ਆਦਿ ਨੇ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕਾਂ ਦਾ ਮੋਹ ਭੰਗ ਹੋ ਗਿਆ ਹੈ ਕਿਉਂਕਿ ਆਪ ਸਰਕਾਰ ਨੇ ਚੋਣਾਂ ਦੌਰਾਨ ਕੀਤੇ ਵਾਅਦਿਆਂ ਵਿਚੋਂ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ | ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹੀ ਪੰਜਾਬ ਦੀ ਲੋਕ ਹਿਤੈਸ਼ੀ ਪਾਰਟੀ ਹੈ ਜੋ ਲੋਕਾਂ ਦੇ ਦੁੱਖ ਦਰਦ ਨੂੰ ਚੰਗੀ ਤਰ੍ਹਾਂ ਸਮਝਦੀ ਹੈ | ਉਨ੍ਹਾਂ ਕਿਹਾ ਕਿ ਬਦਲਾਅ ਦੀ ਆਸ ਨਾਲ ਆਮ ਆਦਮੀ ਪਾਰਟੀ ਨੂੰ ਵੋਟਾਂ ਪਾ ਕੇ ਅੱਜ ਪੰਜਾਬ ਦੇ ਲੋਕ ਪਛਤਾ ਰਹੇ ਹਨ | ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨਗਰ ਕੌਂਸਲ ਚੋਣਾਂ ਜਿੱਤ ਕੇ ਨਵਾਂ ਇਤਿਹਾਸ ਰਚਣਗੇ | ਉਹਨਾਂ ਪਾਵਨ ਨਗਰੀ ਦੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਜੇਤੂ ਬਣਾਉਣ | ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਾਕ ਪ੍ਰਧਾਨ ਮਨਜੀਤ ਸਿੰਘ ਗੋਲਡੀ ਸਰਪੰਚ ਡੌਲਾ, ਜਥੇਦਾਰ ਸਤਨਾਮ ਸਿੰਘ ਰਾਮੇ, ਵਿਕਰਮਜੀਤ ਸਿੰਘ ਬਿੱਕਾ ਤਲਵੰਡੀ ਚੌਧਰੀਆਂ, ਲਖਵਿੰਦਰ ਸਿੰਘ ਕੋੜਾ, ਸੁੱਚਾ ਸਿੰਘ ਸ਼ਿਕਾਰਪੁਰ, ਕੁਲਵੰਤ ਸਿੰਘ ਸ਼ਹਿਰੀ, ਵਿੱਕੀ ਡਰਾਈਵਰ, ਅਰੁਨਦੀਪ ਸਿੰਘ ਸੈਦਪੁਰ, ਭਾਈ ਸਰਬਜੀਤ ਸਿੰਘ, ਵਾਰਡ ਨੰਬਰ ਦੋ ਤੋਂ ਉਮੀਦਵਾਰ ਬਾਬਾ ਚਰਨਜੀਤ ਸਿੰਘ, ਵਾਰਡ ਨੰਬਰ ਚਾਰ ਤੋਂ ਧਰਮਰਾਜ, ਪਿ੍ੰਸੀਪਲ ਮੋਹਨ ਸਿੰਘ ਖਿੰਡਾ, ਵਾਰਡ ਨੰਬਰ ਨੌ ਤੋਂ ਸਿਮਰਜੀਤ ਧੀਰ ਅਤੇ ਵਾਰਡ ਨੰਬਰ 13 ਤੋਂ ਚਰਨ ਕਮਲ ਪਿੰਟਾ ਆਦਿ ਹਾਜ਼ਰ ਸਨ |