ਸੁਲਤਾਨਪੁਰ ਲੋਧੀ, 18 ਮਈ (ਨਰੇਸ਼ ਹੈਪੀ)-ਬਹੁਜਨ ਸਮਾਜ ਪਾਰਟੀ ਵੱਲੋਂ ਵਾਰਡ ਨੰਬਰ 12 ਤੋਂ ਸ੍ਰੀ ਰਾਮ ਲਾਲ ਮਹੇ ਨੂੰ ਉਮੀਦਵਾਰ ਉਤਾਰਿਆ ਹੈ | ਇਹ ਜਾਣਕਾਰੀ ਰਕੇਸ਼ ਕੁਮਾਰ ਦਾਤਾਰਪੁਰੀ ਸੂਬਾ ਸਕੱਤਰ ਅਤੇ ਡਾ. ਜਸਵੰਤ ਸਿੰਘ ਹਰਨਾਮਪੁਰ ਜ਼ਿਲ੍ਹਾ ਪ੍ਰਧਾਨ ਬਸਪਾ ਕਪੂਰਥਲਾ ਨੇ ਦਿੱਤੀ | ਉਨ੍ਹਾਂ ਦੱਸਿਆ ਕਿ ਰਾਮ ਲਾਲ ਮਹੇ ਆਪਣੇ ਵਾਰਡ ਦੇ ਵਿਚ ਦਿਨ ਰਾਤ ਵਿਚਰਦੇ ਹਨ ਅਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਕੋਲ ਹਮੇਸ਼ਾ ਉਠਾਉਂਦੇ ਹਨ ਅਤੇ ਉਨ੍ਹਾਂ ਦਾ ਸਮੇਂ ਸਿਰ ਹੱਲ ਵੀ ਕਰਵਾਉਂਦੇ ਹਨ | ਇਸੇ ਲਈ ਪਾਰਟੀ ਵੱਲੋਂ ਉਹਨਾਂ ਨੂੰ ਉਮੀਦਵਾਰ ਐਲਾਨਿਆ ਗਿਆ ਹੈ | ਉਹਨਾਂ ਕਿਹਾ ਕਿ ਵਾਰਡ ਨੰਬਰ 12 ਤੋਂ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰਕੇ ਇਹ ਸੀਟ ਬਸਪਾ ਦੀ ਝੋਲੀ ਪਾਉਣਗੇ | ਰਕੇਸ਼ ਕੁਮਾਰ ਦਾਤਾਰ ਪੁਰੀ ਸੂਬਾ ਸਕੱਤਰ ਅਤੇ ਜ਼ਿਲ੍ਹਾ ਪ੍ਰਧਾਨ ਡਾਕਟਰ ਜਸਵੰਤ ਸਿੰਘ ਹਰਨਾਮਪੁਰ ਨੇ ਰਾਮ ਲਾਲ ਮਹੇ ਨੂੰ ਬਸਪਾ ਦੀ ਟਿਕਟ ਦੇ ਕੇ ਉਮੀਦਵਾਰ ਬਣਾਉਣ ਤੇ ਬਸਪਾ ਹਾਈ ਕਮਾਂਡ ਦੇ ਸੁਪਰੀਮੋ ਭੈਣ ਕੁਮਾਰੀ ਮਾਇਆਵਤੀ ਸਾਬਕਾ ਮੁੱਖ ਮੰਤਰੀ ਉੱਤਰ ਪ੍ਰਦੇਸ਼ ਅਤੇ ਬਸਪਾ ਪੰਜਾਬ ਦੇ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਦਾ ਤਹਿ ਦਿਲੋਂ ਧੰਨਵਾਦ ਕੀਤਾ | ਇਸ ਮੌਕੇ ਬਸਪਾ ਉਮੀਦਵਾਰ ਰਾਮ ਲਾਲ ਮਹੇ ਨੇ ਸਮੁੱਚੀ ਹਾਈ ਕਮਾਂਡ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਪਾਰਟੀ ਵੱਲੋਂ ਦਿੱਤੇ ਮਾਨ ਸਨਮਾਨ ਨੂੰ ਬਰਕਰਾਰ ਰੱਖਣਗੇ ਅਤੇ ਦਿਨ ਰਾਤ ਮਿਹਨਤ ਕਰਕੇ ਇਹ ਸੀਟ ਜਿੱਤ ਕੇ ਪਾਰਟੀ ਦੀ ਝੋਲੀ ਪਾਉਣਗੇ | ਉਨ੍ਹਾਂ ਸਮੂਹ ਵਾਰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਦਿਨ ਰਾਤ ਕੰਮ ਆਉਣ ਵਾਲੇ ਉਮੀਦਵਾਰ ਦੀ ਪਹਿਚਾਣ ਕਰਕੇ ਹੀ ਵੋਟ ਪਾਉਣ | ਇਸ ਮੌਕੇ ਰਾਮ ਲਾਲ ਮਹੇ, ਰਕੇਸ਼ ਕੁਮਾਰ ਦਾਤਾਰਪੁਰੀ, ਡਾ. ਜਸਵੰਤ ਸਿੰਘ, ਕਸ਼ਮੀਰ ਸਿੰਘ, ਪਾਲ, ਮਨਪ੍ਰੀਤ ਕੌਰ, ਪ੍ਰਭਦੀਪ ਕੌਰ, ਲਵਪ੍ਰੀਤ, ਦੇਸਰਾਜ, ਦੇਵੀ ਦਿਆਲ ਵੀ ਹਾਜ਼ਰ ਸਨ |