12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਭਰਾ ਤੇ ਭਰਜਾਈ ਵਲੋਂ ਕੁੱਟਮਾਰ ਕਰਨ ਸਬੰਧੀ ਕੇਸ ਦਰਜ

ਅਜੀਤ ਡੈਸਕ 23-05-2026
ਫਗਵਾੜਾ, 22 ਮਈ (ਹਰਜੋਤ ਸਿੰਘ ਚਾਨਾ)-ਭਰਾ ਤੇ ਭਰਜਾਈ ਵਲੋਂ ਕੁੱਟਮਾਰ ਕਰਨ ਦੇ ਸਬੰਧ 'ਚ ਰਾਵਲਪਿੰਡੀ ਪੁਲਿਸ ਨੇ ਪਤੀ-ਪਤਨੀ ਖਿਲਾਫ਼ ਧਾਰਾ 115(2), 118(1), 3(5) ਬੀਐੱਨਐੱਸ ਤਹਿਤ ਕੇਸ ਦਰਜ ਕੀਤਾ ਹੈ | ਸ਼ਿਕਾਇਤ ਕਰਤਾ ਬਲਦੇਵ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਜਗਪਾਲਪੁਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ 20 ਮਈ ਨੂੰ ਉਹ ਆਪਣੇ ਖੂਹ 'ਤੇ ਬੀਜੇ ਪੱਠੇ 'ਚ ਮਿੱਟੀ ਦੀਆਂ ਧੋੜੀਆ ਬਰਾਬਰ ਕਰ ਰਿਹਾ ਸੀ ਤੇ ਉਸਦਾ ਭਰਾ ਪਰਮਜੀਤ ਸਿੰਘ ਉਕਤ ਉੱਥੇ ਆਇਆ ਤੇ ਕਹਿਣ ਲੱਗਾ ਕਿ ਤੂੰ ਵੱਟਾਂ ਵੱਢ ਰਿਹਾ ਹੈ ਤੇ ਪਰਮਜੀਤ ਸਿੰਘ ਨੇ ਉਸਦੀ ਕੁੱਟਮਾਰ ਸ਼ੁਰੂ ਕਰ ਦਿੱਤੀ ਤੇ ਉਸਦੀ ਪਤਨੀ ਗੁਰਦੀਸ਼ ਕੌਰ ਵੀ ਦਾਤਰ ਲੈ ਕੇ ਆਈ | ਜਿਸ ਸਬੰਧ 'ਚ ਪੁਲਿਸ ਨੇ ਪਰਮਜੀਤ ਸਿੰਘ ਪੁੱਤਰ ਸਵਰਨ ਸਿੰਘ, ਗੁਰਦੀਸ਼ ਕੌਰ ਪਤਨੀ ਪਰਮਜੀਤ ਸਿੰਘ ਵਾਸੀਆਨ ਜਗਪਾਲਪੁਰ ਖਿਲਾਫ਼ ਕੇਸ ਦਰਜ ਕੀਤਾ ਹੈ |
ਪਿਛਲੀ ਖ਼ਬਰ ਟਰਾਲਿਆਂ ਵਿਚੋਂ ਬੈਟਰੀਆਂ ਚੋਰੀ ਕਰਨ ਦੇ ਮਾਮਲੇ 'ਚ ਦੋ ਗਿ੍ਫ਼ਤਾਰ ਅਗਲੀ ਖ਼ਬਰ ਐੱਮ.ਪੀ. ਵੜਿੰਗ ਦੇ ਯਤਨਾਂ ਸਦਕਾ ਹੰਬੜਾਂ-ਸਲੇਮਪੁਰ ਸੜਕ ਦਾ ਕੰਮ ਸ਼ੁਰੂ ਹੋ ਸਕਿਆ-ਪ੍ਰਧਾਨ ਹੰਬੜਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।