12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

ਵਿਧਾਨ ਸਭਾ ਤੋਂ ਬਾਅਦ ਬਲਾਕ ਸੰਮਤੀ-ਜ਼ਿਲ੍ਹਾ ਪ੍ਰੀਸ਼ਦ ਤੇ ਹੁਣ ਨਗਰ ਕੌਂਸਲ ਚੋਣਾਂ ਵਿਚ ਵੱਡੀ ਜਿੱਤ ਪ੍ਰਾਪਤ ਕਰਕੇ ਪੰਜਾਬ ਦੀ ਸਿਆਸਤ ਵਿਚ ਮਜ਼ਬੂਤ ਆਗੂ ਵਜੋਂ ਉੱਭਰੇ ਰਾਣਾ ਇੰਦਰ ਪ੍ਰਤਾਪ <br/>

ਅਜੀਤ ਡੈਸਕ 30-05-2026
ਸੁਲਤਾਨਪੁਰ ਲੋਧੀ, 29 ਮਈ (ਪੱਤਰ ਪ੍ਰੇਰਕਾਂ ਦੁਆਰਾ)-ਫਰਵਰੀ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਤੋਂ ਬਿਨਾਂ ਕਿਸੇ ਸਿਆਸੀ ਪਾਰਟੀ ਦੇ ਸਮਰਥਨ ਤੋਂ ਮੈਦਾਨ ਵਿਚ ਉੱਤਰੇ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਆਪਣੇ ਬਲਬੂਤੇ ਅਤੇ ਹਲਕੇ ਦੇ ਵੋਟਰਾਂ ਵੱਲੋਂ ਦਿੱਤੇ ਪਿਆਰ ਸਦਕਾ 42 ਫ਼ੀਸਦੀ ਤੋਂ ਵੱਧ ਵੋਟਾਂ ਪ੍ਰਾਪਤ ਕਰਕੇ ਅਜਿਹੀ ਇਤਿਹਾਸਕ ਜਿੱਤ ਦਰਜ਼ ਕੀਤੀ ਕਿ ਉਸ ਤੋਂ ਬਾਅਦ ਲਗਾਤਾਰ ਬਲਾਕ ਸੰਮਤੀ -ਜ਼ਿਲ੍ਹਾ ਪ੍ਰੀਸ਼ਦ ਤੇ ਹੁਣ ਨਗਰ ਕੌਂਸਲ ਚੋਣਾਂ ਵਿਚ ਇਤਿਹਾਸਕ ਜਿੱਤਾਂ ਦਰਜ ਕਰਵਾ ਕੇ ਪੰਜਾਬ ਦੀ ਸਿਆਸਤ ਵਿਚ ਖਲਬਲੀ ਮਚਾ ਦਿੱਤੀ ਹੈ, ਜਿਸ ਨਾਲ ਉਨ੍ਹਾਂ ਦਾ ਸਿਆਸੀ ਕੱਦ ਹੋਰ ਉੱਚਾ ਹੋ ਗਿਆ ਹੈ | ਸਿਆਸੀ ਹਲਕਿਆਂ ਵਿਚ ਇਸ ਗੱਲ ਦੀ ਖ਼ੂਬ ਚਰਚਾ ਹੈ ਕਿ ਪੰਥਕ ਸੀਟ ਵਜੋਂ ਜਾਣੇ ਜਾਂਦੇ ਸੁਲਤਾਨਪੁਰ ਲੋਧੀ ਹਲਕੇ ਵਿਚ ਇੱਕ ਨੌਜਵਾਨ ਆਗੂ ਵੱਲੋਂ ਅਜਿਹਾ ਪੈਰ ਜਮਾਇਆ ਕਿ ਪੰਜਾਬ ਵਿਚ ਲੰਬਾ ਸਮਾਂ ਰਾਜ਼ ਕਰਨ ਵਾਲੀਆਂ ਰਾਜਨੀਤਕ ਪਾਰਟੀਆਂ ਵੀ ਮੁਕਾਬਲੇ ਵਿਚ ਖੜ ਨਹੀਂ ਸਕੀਆਂ | ਨਗਰ ਕੌਂਸਲ ਦੇ ਅੱਜ ਆਏ ਨਤੀਜਿਆਂ ਵਿਚ ਕੁੱਲ ਪਈਆਂ ਵੋਟਾਂ ਵਿਚੋਂ 48 ਫ਼ੀਸਦੀ ਤੋਂ ਵੱਧ ਵੋਟਾਂ ਰਾਣਾ ਧੜੇ ਦੇ ਉਮੀਦਵਾਰਾਂ ਨੇ ਪ੍ਰਾਪਤ ਕੀਤੀਆਂ ਹਨ,ਜਦ ਕਿ ਸੱਤਾਧਾਰੀ ਸਿਆਸੀ ਪਾਰਟੀ ਅਤੇ ਦੂਜੀਆਂ ਪਾਰਟੀਆਂ ਦੇ ਉਮੀਦਵਾਰ ਇਸ ਤੋਂ ਬਹੁਤ ਪਿੱਛੇ ਹਨ | ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਰਾਣਾ ਇੰਦਰ ਪ੍ਰਤਾਪ ਸਿੰਘ ਦੀ ਹਲਕੇ ਅੰਦਰ ਲਗਾਤਾਰ ਵੱਧ ਰਹੀ ਲੋਕਪਿ੍ਅਤਾ ਕਾਰਨ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਆਪਣੇ ਉਮੀਦਵਾਰ ਖੜ੍ਹੇ ਕਰਨ ਲਈ ਰਾਜਨੀਤਕ ਪਾਰਟੀਆਂ ਸੋਚਾਂ ਵਿਚ ਪੈ ਗਈਆਂ ਹਨ ਕਿਉਂਕਿ ਕਿ ਰਾਣਾ ਇੰਦਰ ਪ੍ਰਤਾਪ ਸਿੰਘ ਦਾ ਮੁਕਾਬਲਾ ਕਰਨਾ ਆਮ ਗੱਲ ਨਹੀਂ ਹੈ | ਉਨ੍ਹਾਂ ਦੀ ਚੋਣ ਲੜਨ ਦੀ ਸ਼ੈਲੀ ਅਤੇ ਲੋਕਾਂ ਨਾਲ਼ ਵਿਚਰਨ ਦਾ ਢੰਗ ਆਮ ਬੰਦੇ ਦੀ ਸਮਝ ਤੋਂ ਪਰ੍ਹੇ ਹੈ | ਹਲਕੇ ਦੇ ਆਗੂਆਂ ਅਮਰਜੀਤ ਸਿੰਘ ਲੋਧੀ ਵਾਲ, ਨੰਬਰਦਾਰ ਜੋਗਾ ਸਿੰਘ, ਗੁਰਦਿਆਲ ਸਿੰਘ ਪ੍ਰਧਾਨ, ਬਲਜੀਤ ਸਿੰਘ ਬੱਬੂ ਚੰਦੀ ਤਲਵੰਡੀ ਚੌਧਰੀਆਂ, ਆੜ੍ਹਤੀਆ ਐਸੋਸੀਏਸ਼ਨ ਦੇ ਆਗੂ ਸੁਖਪਾਲਬੀਰ ਸਿੰਘ ਝੰਡੂਵਾਲ, ਯੂਥ ਆਗੂ ਗੋਲਡੀ ਜੋਸਨ, ਕੁਲਵੰਤ ਸਿੰਘ ਨੂਰੋਵਾਲ, ਬੱਬੂ ਖੇੜਾ ਆਦਿ ਨੇ ਕਿਹਾ ਕਿ ਹਲਕਾ ਸੁਲਤਾਨਪੁਰ ਲੋਧੀ ਨੂੰ ਚਿਰਾਂ ਬਾਅਦ ਅਜਿਹਾ ਆਗੂ ਮਿਲਿਆ ਹੈ ਜੋ ਹਲਕੇ ਦਰਦ ਨੂੰ ਦਿਲੋਂ ਮਹਿਸੂਸ ਕਰਦਾ ਹੈ | ਉਨ੍ਹਾਂ ਨੇ ਕਿਹਾ ਕਿ ਹਲਕੇ ਅੰਦਰ ਜਦੋਂ ਹੜ੍ਹਾਂ ਦੀ ਮੁਸੀਬਤ ਪੈਦਾ ਹੋ ਗਈ ਸੀ ਤਾਂ ਰਾਣਾ ਇੰਦਰ ਪ੍ਰਤਾਪ ਸਿੰਘ ਵੱਲੋਂ ਕੀਤੀ ਦਿਨ ਰਾਤ ਸੇਵਾ ਨੇ ਹਲਕਾ ਨਿਵਾਸੀਆਂ ਦਾ ਦਿਲ ਜਿੱਤ ਲਿਆ | ਨਗਰ ਕੌਂਸਲ ਵਿਚ ਜਿੱਤ ਤੋਂ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਕਿਹਾ ਕਿ ਹਲਕੇ ਦੀ ਸੰਗਤ ਨੇ ਉਨ੍ਹਾਂ ਉੱਪਰ ਬਹੁਤ ਵੱਡਾ ਅਹਿਸਾਨ ਕਰ ਦਿੱਤਾ ਹੈ | ਉਹ ਲਗਾਤਾਰ ਆਪਣੇ ਹਲਕੇ ਦੀ ਸੇਵਾ ਵਿਚ ਰਹਿਣਗੇ |

ਪਿਛਲੀ ਖ਼ਬਰ ਨਗਰ ਨਿਗਮ ਦੇ 50 ਵਾਰਡਾਂ 'ਚੋਂ 31 ਵਾਰਡਾਂ ਵਿਚ ਜੇਤੂ ਰਹਿ ਕੇ ਕਾਂਗਰਸ ਦੂਜੀ ਵਾਰ ਨਿਗਮ 'ਤੇ ਹੋਈ ਕਾਬਜ਼ ਅਗਲੀ ਖ਼ਬਰ ਜਾਖਲ ਮੰਡੀ ਦਾ ਰੇਲਵੇ ਓਵਰਬਿ੍ਜ ਢਾਹੁਣ ਦਾ ਕੰਮ ਸ਼ੁਰੂ, ਭੂਨਾ-ਕੁਲਾਂ ਰੋਡ ਦੀ ਆਵਾਜਾਈ ਪ੍ਰਭਾਵਿਤ ਹੋਣ ਦੇ ਆਸਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।