ਕਾਲਾ ਸੰਘਿਆਂ, 10 ਜੂਨ (ਬਲਜੀਤ ਸਿੰਘ ਸੰਘਾ)-ਦੋਨੇ ਇਲਾਕੇ ਦੇ ਦਰਜਨਾਂ ਪਿੰਡਾਂ ਨੂੰ ਸਿਹਤ ਸਹੂਲਤਾਂ ਮੁਹੱਈਆ ਕਰਨ ਵਾਲਾ ਸਰਕਾਰੀ ਹਸਪਤਾਲ ਕਾਲਾ ਸੰਘਿਆਂ ਜੋ ਕਿ ਲੰਬੇ ਸਮੇਂ ਤੋਂ ਡਾਕਟਰਾਂ ਅਤੇ ਸਟਾਫ਼ ਦੀ ਘਾਟ ਕਾਰਨ 24 ਘੰਟੇ ਸੇਵਾਵਾਂ ਦੇਣ ਵਿਚ ਅਸਮਰਥ ਹੈ ਭਾਵ ਕਿ ਰਾਤ ਲਈ ਐਮਰਜੈਂਸੀ ਡਾਕਟਰੀ ਸਹੂਲਤ ਹਾਲ ਦੀ ਘੜੀ ਘੜੀ ਬੰਦ ਹੈ, ਉੱਥੇ ਇਕ ਖ਼ੁਸ਼ੀ ਵਾਲੀ ਗੱਲ ਇਹ ਹੈ ਇਸ ਸਰਕਾਰੀ ਹਸਪਤਾਲ ਨੂੰ ਇੱਕ ਐਮ.ਡੀ. ਡਾਕਟਰ ਮਿਲ ਗਿਆ ਹੈ | ਡਾ. ਬਲਵੀਰ ਸਿੰਘ ਐੱਮ. ਡੀ. ਮੈਡੀਸਨ ਹੁਣ ਰੋਜ਼ਾਨਾ ਸਵੇਰੇ 8 ਤੋਂ 2 ਵਜੇ ਤੇ ਸੇਵਾਵਾਂ ਦੇ ਰਹੇ ਹਨ | ਇੱਥੇ ਵਰਨਣਯੋਗ ਹੈ ਕਿ ਹਸਪਤਾਲ ਦੇ ਲਈ ਇੱਕ ਸਰਜਨ, ਗਾਇਨੀ ਅਤੇ ਰਾਤ ਦੀਆਂ ਸੇਵਾਵਾਂ ਲਈ ਡਾਕਟਰਾਂ ਤੇ ਸਟਾਫ਼ ਦੀ ਤੁਰੰਤ ਲੋੜ ਹੈ | ਇਸ ਸਬੰਧੀ ਅਣਗਿਣਤਵਾਰ ਉੱਚ ਅਧਿਕਾਰੀਆਂ ਨੂੰ ਲਿਖਤੀ ਬੇਨਤੀਆਂ ਕੀਤੀਆਂ ਜਾ ਚੁੱਕੀਆਂ ਹਨ, ਪਰ ਹਸਪਤਾਲ ਡਾਕਟਰਾਂ ਤੇ ਸਟਾਫ਼ ਦੀ ਘਾਟ ਨਾਲ ਅਜੇ ਵੀ ਜੂਝ ਰਿਹਾ ਹੈ |