ਕਪੂਰਥਲਾ, 10 ਜੂਨ (ਵਿਸ਼ੇਸ਼ ਪ੍ਰਤੀਨਿਧ)-ਹਿੰਦੂ ਕੰਨਿਆ ਕਾਲਜ ਕਪੂਰਥਲਾ ਦੇ ਕਾਸਮਟੋਲੋਜੀ ਵਿਭਾਗ ਵਲੋਂ ਕਰਵਾਇਆ 7 ਰੋਜ਼ਾ ਹੇਅਰ ਸਟਾਈਿਲੰਗ ਕੋਰਸ ਤੇ 10 ਰੋਜ਼ਾ ਆਰੀ ਵਰਕ ਕੋਰਸ ਸਫ਼ਲਤਾ ਪੂਰਵਕ ਸਮਾਪਤ ਹੋਇਆ | ਹੇਅਰ ਸਟਾਈਲ ਕੋਰਸ ਦੀਆਂ ਵਿਦਿਆਰਥਣਾਂ ਦਾ ਇਕ ਮੁਕਾਬਲਾ ਕਰਵਾਇਆ ਗਿਆ ਜਿਸ ਵਿਚ ਵਿਦਿਆਰਥਣਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ | ਇਸ ਮੁਕਾਬਲੇ ਵਿਚ ਜੱਜਮੈਂਟ ਦੇ ਫਰਜ ਸਾਰਿਕਾ ਕਾਂਡਾ, ਨੇਹਾ ਤੇ ਨਵਨੀਤ ਨੇ ਨਿਭਾਏ | ਮੁਕਾਬਲੇ ਵਿਚ ਹਰਸਿਮਰਨਦੀਪ ਕੌਰ ਪਹਿਲੇ, ਰਵਿੰਦਰ ਕੌਰ ਦੂਜੇ ਤੇ ਮਨਵੀਰ ਕੌਰ ਤੀਜੇ ਸਥਾਨ 'ਤੇ ਰਹੀ | ਇਸ ਕੋਰਸ ਦੌਰਾਨ ਵਿਦਿਆਰਥਣਾਂ ਨੂੰ ਫਰੰਟ ਵੈਰੀਏਸ਼ਨ, ਵਾਲਾਂ ਨੂੰ ਸਿੱਧੇ ਕਰਨਾ, ਕਲਰ, ਢਿੱਲੇ ਵਾਲਾਂ ਦੀ ਸਟਾਈਿਲੰਗ, ਕਿਰਿਪਿੰਗ ਤੇ ਸਵੈ ਮੇਕਅਪ ਆਦਿ ਬਾਰੇ ਜਾਣਕਾਰੀ ਦਿੱਤੀ ਗਈ | ਇਸੇ ਤਰ੍ਹਾਂ ਆਰੀ ਵਰਕ ਕੋਰਸ ਦੀ ਸਮਾਪਤੀ 'ਤੇ ਵਿਦਿਆਰਥਣਾਂ ਦੀ ਸਿਖਲਾਈ ਦਾ ਮੁਲਾਂਕਣ ਕਰਨ ਲਈ ਵੱਖ-ਵੱਖ ਟਾਂਕਿਆਂ ਦੀ ਵਰਤੋਂ ਕਰਕੇ ਨੈੱਕ ਲਾਈਨ ਤੇ ਬਾਰਡਰ ਡਿਜ਼ਾਇਨਿੰਗ ਦਾ ਟੈੱਸਟ ਲਿਆ ਗਿਆ | ਇਸ ਕੋਰਸ ਦੌਰਾਨ ਵਿਦਿਆਰਥਣਾਂ ਨੇ ਮੁੱਢਲੇ ਟਾਂਕੇ, ਸ਼ੀਸ਼ਿਆਂ ਦਾ ਕੰਮ, ਮਣਕਿਆਂ ਦਾ ਕੰਮ ਅਤੇ ਫੈਬਰਿਕ ਸਜਾਵਟ ਦਾ ਅਭਿਆਸ ਕੀਤਾ | ਕਾਲਜ ਦੀ ਕਾਰਜਕਾਰੀ ਪਿ੍ੰਸੀਪਲ ਡਾ. ਕੁਲਵਿੰਦਰ ਕੌਰ ਨੇ ਕਾਸਮਟੋਲੋਜੀ ਤੇ ਫ਼ੈਸ਼ਨ ਡਿਜ਼ਾਈਨ ਵਿਭਾਗ ਵਲੋਂ ਕੀਤੇ ਗਏ ਕਾਰਜ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਅਜਿਹੇ ਕੋਰਸ ਨਾ ਕੁੱਝ ਸਿੱਖਣ ਲਈ ਉਤਸ਼ਾਹਿਤ ਕਰਦੇ ਹਨ ਸਗੋਂ ਆਪਣੀ ਪ੍ਰਤਿਭਾ ਨੂੰ ਨਿਖਾਰਨ ਲਈ ਇਕ ਮੰਚ ਵੀ ਪ੍ਰਦਾਨ ਕਰਦੇ ਹਨ | ਉਨ੍ਹਾਂ ਕੋਰਸ ਵਿਚ ਭਾਗ ਲੈਣ ਵਾਲੀਆਂ ਵਿਦਿਆਰਥਣਾਂ ਨੂੰ ਮੁਬਾਰਕਬਾਦ ਦਿੱਤੀ ਤੇ ਕਿਹਾ ਕਿ ਇਹ ਕੋਰਸ ਉਨ੍ਹਾਂ ਨੂੰ ਫ਼ੈਸ਼ਨ ਡਿਜ਼ਾਇਨਿੰਗ ਤੇ ਕੱਪੜਿਆਂ ਦੀ ਸਜਾਵਟ ਲਈ ਉਪਯੋਗੀ ਪੇਸ਼ਾਵਰ ਕਢਾਈ ਦੇ ਹੁਨਰ ਨੂੰ ਵਿਕਸਿਤ ਕਰਨ ਵਿਚ ਮਦਦ ਕਰੇਗਾ | ਇਸ ਮੌਕੇ ਡਾ. ਅਮਨ ਜੋਤੀ, ਸੁਪ੍ਰੀਆ ਸ਼ਰਮਾ, ਰਵੀਨਾ ਤੇ ਇੰਸਟਰਕਟਰ ਜਸਦੀਪ ਕੌਰ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |