03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-07-2026

ਨਡਾਲਾ ਵਿਚ 21 ਘੰਟੇ ਬਿਜਲੀ ਬੰਦ ਰਹਿਣ ਕਾਰਨ ਲੋਕਾਂ ’ਚ ਮਚੀ ਹਾਹਾਕਾਰ

ਅਜੀਤ ਡੈਸਕ 26-07-2026

ਨਡਾਲਾ, 25 ਜੁਲਾਈ:(ਰਘਬਿੰਦਰ ਸਿੰਘ)-ਨਡਾਲਾ ਕਸਬੇ ਵਿਚ ਕਰੀਬ 21 ਘੰਟੇ ਤੱਕ ਬਿਜਲੀ ਸਪਲਾਈ ਪ੍ਰਭਾਵਿਤ ਰਹਿਣ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ | ਲਗਾਤਾਰ ਬਿਜਲੀ ਨਾ ਹੋਣ ਕਾਰਨ ਇਨਵਰਟਰ ਵੀ ਜਵਾਬ ਦੇ ਗਏ, ਪਾਣੀ ਦੀਆਂ ਟੈਂਕੀਆਂ ਖ਼ਾਲੀ ਹੋ ਗਈਆਂ ਅਤੇ ਅੱਤ ਦੀ ਗਰਮੀ ਵਿਚ ਲੋਕ ਘਰਾਂ ਅੰਦਰ ਹੀ ਕੈਦ ਹੋ ਕੇ ਰਹਿ ਗਏ |ਜਾਣਕਾਰੀ ਅਨੁਸਾਰ 24 ਜੁਲਾਈ ਨੂੰ ਸ਼ਾਮ ਕਰੀਬ 7 ਵਜੇ ਨਡਾਲਾ ਚੌਂਕ ਵਿਚ ਬਿਜਲੀ ਦਾ ਵੱਡਾ ਫਾਲਟ ਪੈ ਗਿਆ, ਜਿਸ ਕਾਰਨ ਸਾਰੇ ਕਸਬੇ ਦੀ ਬਿਜਲੀ ਸਪਲਾਈ ਠੱਪ ਹੋ ਗਈ | ਬਿਜਲੀ ਵਿਭਾਗ ਦੇ ਕਰਮਚਾਰੀਆਂ ਨੇ ਰਾਤ 12 ਵਜੇ ਤੱਕ ਫਾਲਟ ਠੀਕ ਕਰਨ ਦੀ ਕੋਸ਼ਿਸ਼ ਕੀਤੀ, ਪਰ ਪੂਰੀ ਤਰ੍ਹਾਂ ਫਾਲਟ ਦੂਰ ਨਾ ਹੋਣ ਕਾਰਨ ਅੱਧੇ ਕਸਬੇ ਦੀ ਬਿਜਲੀ ਸਪਲਾਈ ਹੀ ਬਹਾਲ ਕੀਤੀ ਜਾ ਸਕੀ | ਬਾਕੀ ਇਲਾਕੇ ਦੇ ਲੋਕਾਂ ਨੂੰ ਸਾਰੀ ਰਾਤ ਹਨੇਰੇ ਵਿਚ ਗੁਜ਼ਾਰਨੀ ਪਈ | ਅਗਲੇ ਦਿਨ ਸਵੇਰੇ ਦੁਬਾਰਾ ਮੁਰੰਮਤ ਦਾ ਕੰਮ ਸ਼ੁਰੂ ਕੀਤਾ ਗਿਆ ਅਤੇ ਕਰੀਬ ਸਾਢੇ 3 ਵਜੇ ਬਾਕੀ ਇਲਾਕਿਆਂ ਦੀ ਬਿਜਲੀ ਸਪਲਾਈ ਵੀ ਬਹਾਲ ਹੋ ਸਕੀ |ਇਸ ਸਬੰਧੀ ਜੇ.ਈ. ਰਜਿੰਦਰ ਸਿੰਘ ਨੇ ਦੱਸਿਆ ਕਿ ਬਿਜਲੀ ਵਿਭਾਗ ਦੇ ਮੁਲਾਜ਼ਮ ਆਪਣੀਆਂ ਜਾਇਜ਼ ਮੰਗਾਂ ਨੂੰ ਲੈ ਕੇ ਹੜਤਾਲ ‘ਤੇ ਹਨ, ਪਰ ਇਸ ਦੇ ਬਾਵਜੂਦ ਕਰਮਚਾਰੀਆਂ ਨੇ ਨਡਾਲਾ ਦੇ ਲੋਕਾਂ ਨੂੰ ਰਾਹਤ ਦੇਣ ਲਈ ਫਾਲਟ ਠੀਕ ਕਰਨ ਵਿਚ ਪੂਰੀ ਮਿਹਨਤ ਕੀਤੀ | ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਵਿਭਾਗ ਦੇ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਨੂੰ ਜਲਦ ਮੰਨਿਆ ਜਾਵੇ |ਇਸ ਦੌਰਾਨ ਭਾਜਪਾ ਆਗੂ ਬਬੀਤਾ ਵਧਵਾ, ਜਸਵਿੰਦਰ ਸਿੰਘ ਪੰਪੀ, ਬਲਵਿੰਦਰ ਸਿੰਘ ਬਿੱਟੂ ਖੱਖ, ਜੀਵਨ ਸਿੰਘ ਲਾਲੀ,ਲਾਡੀ ਸੱਪਲ ਅਤੇ ਹੋਰਨਾਂ ਨੇ ਬਿਜਲੀ ਵਿਭਾਗ ਅਤੇ ਸਰਕਾਰ ਤੋਂ ਮੰਗ ਕੀਤੀ ਕਿ ਨਡਾਲਾ ਦੇ ਬਿਜਲੀ ਸਿਸਟਮ ਨੂੰ ਮਜ਼ਬੂਤ ਕੀਤਾ ਜਾਵੇ ਤਾਂ ਜੋ ਭਵਿੱਖ ਵਿਚ ਲੋਕਾਂ ਨੂੰ ਇਸ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ |

ਪਿਛਲੀ ਖ਼ਬਰ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਫਗਵਾੜਾ ’ਚ ਅੱਜ ਕਰਨਗੇ ਵੈਂਟੀਲੇਟਰ ਐਂਬੂਲੈਂਸ ਦਾ ਲੋਕ ਅਰਪਣ ਅਗਲੀ ਖ਼ਬਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ੋਨ ਬਾਬਾ ਬੰਦਾ ਸਿੰਘ ਬਹਾਦਰ ਦੇ ਮੈਂਬਰਾਂ ਦੀ ਸਾਂਝੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।