03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-07-2026

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਫਗਵਾੜਾ ’ਚ ਅੱਜ ਕਰਨਗੇ ਵੈਂਟੀਲੇਟਰ ਐਂਬੂਲੈਂਸ ਦਾ ਲੋਕ ਅਰਪਣ

ਅਜੀਤ ਡੈਸਕ 26-07-2026
ਫਗਵਾੜਾ, 25 ਜੁਲਾਈ (ਹਰਜੋਤ ਸਿੰਘ ਚਾਨਾ)- ਨਵਿਆ ਹੈਲਪਿੰਗ ਹੈਂਡਜ਼ (ਸਾਂਪਲਾ ਫਾਊਾਡੇਸ਼ਨ) ਵੱਲੋਂ ਚੇਅਰਮੈਨ ਵਿਜੇ ਸਾਂਪਲਾ ਸਾਬਕਾ ਕੈਬਨਿਟ ਮੰਤਰੀ ਦੇ ਉਪਰਾਲੇ ਸਦਕਾ 26 ਜੁਲਾਈ ਦਿਨ ਐਤਵਾਰ ਨੂੰ ਆਧੁਨਿਕ ਸਹੂਲਤਾਂ ਨਾਲ ਲੈਸ ਵੈਂਟੀਲੇਟਰ ਐਂਬੂਲੈਂਸ ਲੋਕਾਂ ਨੂੰ ਸਮਰਪਿਤ ਕਰਨ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ | ਸਮਾਗਮ ‘ਚ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਸ਼ਾਮਿਲ ਹੋਣਗੇ | ਜਾਣਕਾਰੀ ਦਿੰਦਿਆਂ ਨਵਿਆ ਹੈਲਪਿੰਗ ਹੈਂਡਜ ਦੇ ਪ੍ਰਧਾਨ ਆਸ਼ੂ ਸਾਂਪਲਾ ਨੇ ਦੱਸਿਆ ਕਿ ਲੋਕ ਅਰਪਣ ਦੀ ਰਸਮ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵਲੋਂ ਨਿਭਾਈ ਜਾਵੇਗੀ | ਉਪਰੰਤ ਸੀ.ਐਮ. ਨਾਇਬ ਸਿੰਘ ਸੈਣੀ ਤੇ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਵਲੋਂ ਮੈਗਾ ਖ਼ੂਨਦਾਨ ਕੈਂਪ ਦਾ ਸਾਂਝੇ ਤੌਰ ‘ਤੇ ਉਦਘਾਟਨ ਕੀਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਇਹ ਮੈਗਾ ਕੈਂਪ ਮਹਾਰਾਜਾ ਪੈਲੇਸ ਬੰਗਾ ਰੋਡ ਵਿਖੇ ਸਵੇਰੇ 11 ਵਜੇ ਤੋਂ ਸ਼ਾਮ 5 ਵਜੇ ਤੱਕ ਜਾਰੀ ਰਹੇਗਾ | ਉਨ੍ਹਾਂ ਦੱਸਿਆ ਕਿ ਫਗਵਾੜਾ ਦੇ ਵਸਨੀਕਾਂ ਨੂੰ ਐਮਰਜੈਂਸੀ ਮੈਡੀਕਲ ਸੇਵਾਵਾਂ ਮੁਹੱਈਆ ਕਰਵਾਉਣ ਦੇ ‘ਚ ਜਿੱਥੇ ਅਤਿ ਆਧੁਨਿਕ ਸਹੂਲਤਾਂ ਨਾਲ ਲੈਸ ਵੈਂਟੀਲੇਟਰ ਐਂਬੂਲੈਂਸ ਲਾਹੇਵੰਦ ਬਣੇਗੀ, ਉੱਥੇ ਹੀ ਮੈਗਾ ਖੂਨ ਦਾਨ ਕੈਂਪ ਦੌਰਾਨ ਇਕੱਤਰ ਹੋਣ ਵਾਲਾ ਖੂਨ ਗੰਭੀਰ ਰੋਗਾਂ ਨਾਲ ਪੀੜਤ ਮਰੀਜ਼ਾਂ ਨੂੰ ਨਵੀਂ ਜ਼ਿੰਦਗੀ ਪ੍ਰਦਾਨ ਕਰਨ ਵਿਚ ਸਹਾਈ ਹੋਵੇਗਾ | ਉਨ੍ਹਾਂ ਸਮਾਜ ਸੇਵੀਆਂ, ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਸਮੇਤ ਨੌਜਵਾਨਾਂ ਨੂੰ ਵੱਡੀ ਗਿਣਤੀ ‘ਚ ਸਮਾਗਮ ‘ਚ ਸ਼ਾਮਲ ਹੋਣ ਤੇ ਖ਼ੂਨਦਾਨ ਕਰਕੇ ਮਨੁੱਖਤਾ ਦੀ ਸੇਵਾ ‘ਚ ਆਪਣਾ ਯੋਗਦਾਨ ਪਾਉਣ ਦੀ ਅਪੀਲ ਕੀਤੀ ਹੈ | .
ਪਿਛਲੀ ਖ਼ਬਰ ਕੋਆਪ੍ਰੇਟਿਵ ਸੁਸਾਇਟੀ ਪਿੰਡ ਢੱਡੇ ਵਿਖੇ ਪੀ.ਐਮ. ਪ੍ਰਣਾਮ ਕਿਸਾਨ ਗੋਸ਼ਟੀ ਕਰਵਾਈ ਅਗਲੀ ਖ਼ਬਰ ਨਡਾਲਾ ਵਿਚ 21 ਘੰਟੇ ਬਿਜਲੀ ਬੰਦ ਰਹਿਣ ਕਾਰਨ ਲੋਕਾਂ ’ਚ ਮਚੀ ਹਾਹਾਕਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।