03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-07-2026

-ਜੇਕਰ ਜਲਦ ਪਾਵਰਕਾਮ ਵਲੋਂ ਕਿਸਾਨਾਂ ਨੂੰ ਬਿਜਲੀ ਪੂਰੀ ਨਾ ਦਿੱਤੀ ਗਈ ਤਾਂ ਜਥੇਬੰਦੀ ਵੱਡਾ ਐਕਸ਼ਨ ਉਲੀਕੇਗੀ-ਕਿਸਾਨ ਆਗੂ

ਅਜੀਤ ਡੈਸਕ 26-07-2026
ਭੁਲੱਥ 25 ਜੁਲਾਈ (ਮਨਜੀਤ ਸਿੰਘ ਰਤਨ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਮਹੀਨਾਵਾਰ ਮੀਟਿੰਗ ਗੁਰਦੁਆਰਾ ਸੁੱਖ ਸਾਗਰ ਸਾਹਿਬ ਬੇਰੀਆਂ ਵਾਲਾ ਭੁਲੱਥ ਵਿਖੇ ਸਰਬਜੀਤ ਸਿੰਘ ਬਾਠ ਧੀਰਪੁਰ ਜ਼ਿਲ੍ਹਾ ਜਰਨਲ ਸਕੱਤਰ, ਜਸਵਿੰਦਰ ਸਿੰਘ ਮਾਨਾ ਤਲਵੰਡੀ ਜ਼ਿਲ੍ਹਾ ਮੀਤ ਪ੍ਰਧਾਨ ਤੇ ਜੋਗਿੰਦਰ ਸਿੰਘ ਬਾਗੜੀਆਂ ਮੀਤ ਪ੍ਰਧਾਨ ਦੀ ਅਗਵਾਈ ਹੇਠ ਕਿਸਾਨੀ ਮੁੱਦਿਆਂ ਉੱਪਰ ਹੋਈ ਵਿਚ ਕਿਸਾਨੀ ਮੁੱਦੇ ਅਤੇ ਉਨ੍ਹਾਂ ਦੇ ਹੱਲ ਲਈ ਅਹਿਮ ਵਿਚਾਰ ਵਟਾਂਦਰਾ ਕੀਤਾ ਗਿਆ ਇਸ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਵੱਖ ਵੱਖ ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਵਿਚ ਘੱਟ ਬਰਸਾਤ ਹੋਣ ਕਾਰਨ ਝੋਨੇ ਦੀ ਫ਼ਸਲ ਲਈ ਪਾਣੀ ਪੂਰਾ ਕਰਨ ਲਈ ਵੱਧ ਬਿਜਲੀ ਸਪਲਾਈ ਦੀ ਲੋੜ ਹੈ ਪ੍ਰੰਤੂ ਇਸ ਔਖੇ ਸਮੇਂ ਵਿਚ ਪੰਜਾਬ ਸਰਕਾਰ ਅਤੇ ਪਾਵਰ ਕਾਮ ਨੇ ਵੀ ਆਪਣੀ ਜ਼ਿੰਮੇਵਾਰੀ ਤੋਂ ਪਾਸਾ ਵੱਟ ਲਿਆ ਹੈ | ਮੋਟਰਾਂ ਲਈ ਪੰਜਾਬ ਸਰਕਾਰ ਵੱਲੋਂ ਵਾਅਦੇ ਅਨੁਸਾਰ ਐਲਾਨੀ ਅੱਠ ਘੰਟੇ ਬਿਜਲੀ ਵੀ ਨਹੀਂ ਮਿਲ ਰਹੀ ਸਿਰਫ਼ ਚਾਰ ਪੰਜ ਘੰਟੇ ਬਿਜਲੀ ਸਪਲਾਈ ਟੁੱਟਵੀਂ ਮਿਲਦੀ ਹੈ | ਝੋਨੇ ਸੁੱਕ ਰਹੇ ਹਨ | ਕਿਸਾਨ ਮਹਿੰਗੇ ਰੇਟ ਦਾ ਡੀਜ਼ਲ ਬਾਲ ਕੇ ਫ਼ਸਲ ਨੂੰ ਬਚਾਉਣ ਵਿਚ ਲੱਗੇ ਹੋਏ ਹਨ | ਜੇਕਰ ਜਲਦ ਪਾਵਰਕਾਮ ਵਲੋਂ ਕਿਸਾਨਾਂ ਬਿਜਲੀ ਪੂਰੀ ਨਾ ਦਿੱਤੀ ਗਈ ਤਾਂ ਜਥੇਬੰਦੀ ਵੱਡਾ ਐਕਸ਼ਨ ਲਵੇਗੀ | ਉਨ੍ਹਾਂ ਕਿਹਾ ਕਿ ਯੂਰੀਆ ਖਾਦ ਦੇ ਨਾਲ ਦੁਕਾਨਦਾਰ ਬੇਲੋੜੀਆਂ ਵਸਤਾਂ ਖ਼ਰੀਦਣ ਲਈ ਕਿਸਾਨ ਨੂੰ ਮਜਬੂਰ ਕਰਦੇ ਹਨ | ਗੋਦਾਮ ਭਰੇ ਹੋਣ ਦੇ ਬਾਵਜੂਦ ਵੀ ਦੁਕਾਨਦਾਰ ਕਹਿ ਦਿੰਦੇ ਹਨ ਕਿ ਖਾਦ ਨਹੀਂ ਹੈ | ਖੇਤੀ ਵਿਭਾਗ ਅਤੇ ਪੰਜਾਬ ਸਰਕਾਰ ਮੂਕ ਦਰਸ਼ਕ ਬਣੀ ਬੈਠੀ ਹੈ ਉਸ ਨੂੰ ਇਸ ਪਾਸੇ ਵੱਲ ਧਿਆਨ ਦੇਣਾ ਚਾਹੀਦਾ ਹੈ | ਕੁੱਝ ਸਾਲ ਪਹਿਲਾਂ ਤੱਕ ਡੀਜ਼ਲ ਇੰਜਨਾਂ ਨਾਲ ਖੇਤੀ ਸਿੰਚਾਈ ਲਈ ਪਾਣੀ ਧਰਤੀ ਵਿਚੋਂ ਕੱਢਿਆ ਜਾਂਦਾ ਸੀ ਪਰ ਹੁਣ ਪਾਣੀ ਡੂੰਘਾ ਹੋਣ ਕਾਰਨ ਡੀਜ਼ਲ ਪੰਪ ਕੰਮ ਛੱਡ ਗਏ ਹਨ ਉਨ੍ਹਾਂ ਦੀ ਜਗ੍ਹਾ ਬਿਜਲੀ ਕਨੈੱਕਸ਼ਨ ਦਿੱਤੇ ਜਾਣ ਤਾਂ ਜੋ ਖੇਤਾਂ ਦੀ ਸਿੰਚਾਈ ਹੋ ਸਕੇ | ਪਾਵਰ ਕਾਮ ਵੱਲੋਂ ਅਜਿਹੇ ਕਿਸਾਨਾਂ ਅਤੇ ਜਿਨ੍ਹਾਂ ਦੇ ਨਾਮ ਉੱਪਰ ਕੋਈ ਵੀ ਮੋਟਰ ਕਨੈੱਕਸ਼ਨ ਨਹੀਂ ਹੈ ਨੂੰ ਪਹਿਲ ਦੇ ਆਧਾਰ ‘ਤੇ ਕਨੈੱਕਸ਼ਨ ਦਿੱਤੇ ਜਾਣ | ਭੁਲੱਥ ਚੌਂਕ, ਨਡਾਲਾ, ਕਰਤਾਰਪੁਰ ਅਤੇ ਭੋਗਪੁਰ ਨੂੰ ਜੋੜਦੀਆਂ ਸੜਕਾਂ ਤੰਗ ਹੋਣ ਕਾਰਨ ਆਵਾਜਾਈ ਦੀ ਵੱਡੀ ਸਮੱਸਿਆ ਹੈ | ਪ੍ਰਸ਼ਾਸਨ ਧਿਆਨ ਦੇਵੇ | ਕਮਰਾਏ ਤੋਂ ਅਖਾੜਾ, ਪੰਡੋਰੀ ਤੋਂ ਖੱਸਣ, ਬਾਗੜੀਆਂ ਤੋਂ ਅਕਾਲਾ, ਸਿਧਵਾਂ ਭਗਵਾਨਪੁਰ ਰੋਡ ਦੀ ਮੁਰੰਮਤ ਜਲਦੀ ਕੀਤੀ ਜਾਵੇ | ਭੁਲੱਥ ਤੋਂ ਕਰਤਾਰਪੁਰ ਰੋਡ ਜੋ ਸੜਕ ਕਰਤਾਰਪੁਰ ਵਿਚ ਪਾਈਪ ਲਾਈਨ ਪਾਉਣ ਦਾ ਕਰਕੇ ਤੋੜੀ ਗਈ ਸੀ ਜਲਦੀ ਲੁੱਕ ਪਾਈ ਜਾਵੇ | ਇਸ ਮੌਕੇ ਮੀਟਿੰਗ ਵਿਚ ਗੁਰਮੀਤ ਸਿੰਘ ਰਾਜਪੁਰ, ਗੁਲਜਾਰ ਸਿੰਘ ਖੱਸਣ, ਬਲਬੀਰ ਸਿੰਘ, ਗੁਰਮੇਜ ਸਿੰਘ, ਜਸਵਿੰਦਰ ਸਿੰਘ, ਕਰਮ ਸਿੰਘ, ਮਲਕੀਤ ਸਿੰਘ ਕਮਰਾਏ, ਸੰਤੋਖ ਸਿੰਘ, ਸੁਖਦੇਵ ਸਿੰਘ, ਕਰਨੈਲ ਸਿੰਘ, ਪਰਮਜੀਤ ਸਿੰਘ, ਸਰਬਜੀਤ ਸਿੰਘ, ਅਵਤਾਰ ਸਿੰਘ, ਕੁਲਵਿੰਦਰ ਸਿੰਘ, ਸੁੱਚਾ ਸਿੰਘ, ਤਰਲੋਕ ਸਿੰਘ, ਬੂਟਾ ਸਿੰਘ, ਸੁੱਚਾ ਸਿੰਘ, ਹਰਪ੍ਰੀਤ ਸਿੰਘ, ਸ਼ਿੰਗਾਰਾ ਸਿੰਘ, ਪਵਿੱਤਰ ਸਿੰਘ, ਇੰਦਰਜੀਤ ਸਿੰਘ, ਤਲਵਿੰਦਰ ਸਿੰਘ, ਸਿਮਰਜੀਤ ਸਿੰਘ, ਨਰਿੰਦਰ ਸਿੰਘ, ਸੁਰਿੰਦਰ ਸਿੰਘ, ਨਰਿੰਦਰ ਸਿੰਘ, ਅਜੀਤ ਸਿੰਘ ਤੇ ਵੱਡੀ ਗਿਣਤੀ ਵਿਚ ਕਿਸਾਨ ਹਾਜ਼ਰ ਸਨ |
ਪਿਛਲੀ ਖ਼ਬਰ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਵਲੋਂ ਅਸਤੀਫ਼ਾ ਕਾਕਰੋਚ ਜਨਤਾ ਪਾਰਟੀ ਦਾ ਅੰਦੋਲਨ ਹੋਇਆ ਖ਼ਤਮ ਅਗਲੀ ਖ਼ਬਰ ਸਾਵਣ ਮੇਲਿਆਂ ਮੌਕੇ ਸਾਲਾਨਾ ਭੰਡਾਰਾ ਕਰਾਉਣ ਸੰਬੰਧੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।