JALANDHAR WEATHER

ਉਤਮ ਗਾਰਡਨ ਕਾਲੋਨੀ ਮਨਵਾਲ ਵਿਖੇ ਪਤੀ-ਪਤਨੀ ਦਾ ਬੇਰਹਿਮੀ ਨਾਲ ਕਤਲ

ਪਠਾਨਕੋਟ/ਸ਼ਾਹਪੁਰ ਕੰਢੀ, 9 ਜੂਨ (ਆਸ਼ੀਸ਼ ਸ਼ਰਮਾ/ਰਣਜੀਤ ਸਿੰਘ)- ਪਠਾਨਕੋਟ ਦੇ ਥਾਣਾ ਸ਼ਾਹਪੁਰ ਕੰਢੀ ਅਧੀਨ ਪੈਂਦੀ ਉਤਮ ਗਾਰਡਨ ਕਾਲੋਨੀ ਮਨਵਾਲ ਵਿਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਇਕ ਘਰ ਵਿਚੋਂ ਪਤੀ-ਪਤਨੀ ਦੀਆਂ ਖ਼ੂਨ ਨਾਲ ਲੱਥਪਥ ਲਾਸ਼ਾਂ ਮਿਲੀਆਂ। ਮ੍ਰਿਤਕਾਂ ਦੀ ਪਹਿਚਾਣ ਰਾਜ ਕੁਮਾਰ ਅਤੇ ਚੰਪਾ ਦੇਵੀ ਵਜੋਂ ਹੋਈ ਹੈ। ਮ੍ਰਿਤਕ ਦੀ ਆਪਣੇ ਘਰ ਦੇ ਬਾਹਰ ਆਟਾ ਚੱਕੀ ਹੈ। ਮ੍ਰਿਤਕ ਰਾਜ ਕੁਮਾਰ ਅਤੇ ਚੰਪਾ ਦੇਵੀ ਦੇ ਦੋ ਲੜਕੇ ਇੰਗਲੈਂਡ ਰਹਿੰਦੇ ਹਨ ਅਤੇ ਛੋਟੀ ਲੜਕੀ ਚੰਡੀਗੜ੍ਹ ਵਿਖੇ ਨਰਸਿੰਗ ਦਾ ਕੋਰਸ ਕਰ ਰਹੀ ਹੈ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ