JALANDHAR WEATHER

ਪੰਜਾਬ ਬੋਰਡ ਦੇ ਦਸਵੀਂ ਦੇ ਨਤੀਜਿਆਂ 'ਚ ਵਿਦਿਆਰਥਣ ਮਹਿਕਪ੍ਰੀਤ ਕੌਰ ਨੇ ਪੰਜਾਬ ਭਰ 'ਚ 11ਵਾਂ ਸਥਾਨ ਕੀਤਾ ਪ੍ਰਾਪਤ

ਗੁਰੂਸਰ ਸੁਧਾਰ,18 ਅਪ੍ਰੈਲ ( ਜਗਪਾਲ ਸਿੰਘ ਸਿਵੀਆਂ) - ਅੱਜ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਦਸਵੀਂ ਦੇ ਨਤੀਜਿਆਂ 'ਚ ਸੰਤ ਸੁੰਦਰ ਸਿੰਘ ਸੀਨੀਅਰ ਸੈਕੰਡਰੀ ਸਕੂਲ ਬੋਪਾਰਾਏ ਕਲਾਂ ਦੀ ਵਿਦਿਆਰਥਣ ਮਹਿਕਪ੍ਰੀਤ ਕੌਰ ਨੇ 635 ਅੰਕਾਂ ਨਾਲ ਸਕੂਲ ਅਤੇ ਸੁਧਾਰ ਬਲਾਕ ਵਿਚੋਂ ਪਹਿਲਾ, ਪੰਜਾਬ ਭਰ 'ਚੋਂ 11ਵਾਂ ਰੈਂਕ ਹਾਸਿਲ ਕਰਦੇ ਹੋਏ ਆਪਣੇ ਮਾਪਿਆਂ ਦਾ ਸਿਰ ਫ਼ਖ਼ਰ ਨਾਲ ਉੱਚਾ ਕਰ ਦਿੱਤਾ। ਦੱਸਣਯੋਗ ਹੈ ਕਿ ਵਿਦਿਆਰਥਣ ਮਹਿਕਪ੍ਰੀਤ ਕੌਰ ਦੇ ਮਾਤਾ ਪਿਤਾ ਦੋਵੇਂ ਅਧਿਆਪਕ ਹਨ। ਇਸ ਮੌਕੇ 'ਤੇ ਮਹਿਕਪ੍ਰੀਤ ਕੌਰ ਦੇ ਮਾਪਿਆਂ,ਰਿਸ਼ਤਦਾਰਾਂ ਅਤੇ ਪਿੰਡ ਵਾਸੀਆਂ ਨੇ ਮਹਕਪ੍ਰੀਤ ਕੌਰ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਮੂੰਹ ਮਿੱਠਾ ਕਰਵਾਇਆ ਗਿਆ। ਵਿਦਿਆਰਥਣ ਮਹਿਕਪ੍ਰੀਤ ਕੌਰ ਦਾ ਕਹਿਣਾ ਹੈ ਇਹ ਅੱਗੇ ਜਾ ਕੇ ਯੂ. ਪੀ. ਐਸ. ਈ. ਦੀ ਤਿਆਰੀ ਕਰਕੇ ਸਰਕਾਰੀ ਉੱਚ ਆਉਦਾ ਪ੍ਰਾਪਤ ਕਰਨਾ ਚਾਹੁੰਦੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ