
ਗੁਰਦਾਸਪੁਰ, 18 ਅਪ੍ਰੈਲ (ਅ.ਬ)- ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜੇ ਵਿਚੋਂ ਗੁਰਦਾਸਪੁਰ ਦੇ ਬਾਲ ਵਿਦਿਆ ਮੰਦਰ ਹਾਈ ਸਕੂਲ ਦੀ ਵਿਦਿਆਰਥਣ ਪਲਕ ਅਗਰਵਾਲ ਪੁੱਤਰੀ ਸੁਮਿਤ ਅਗਰਵਾਲ ਨੇ 650 ਵਿਚੋਂ 634 ਅੰਕ ਹਾਸਿਲ ਕਰਕੇ ਮੈਰਿਟ 'ਚ 12ਵਾਂ ਰੈਂਕ ਹਾਸਿਲ ਕੀਤਾ ਹੈ। ਪ੍ਰਿੰਸੀਪਲ ਰਿਤੂ ਮਹਾਜਨ ਨੇ ਵਿਦਿਆਰਥਣ ਦੀ ਇਸ ਪ੍ਰਾਪਤੀ 'ਤੇ ਸਮੂਹ ਸਟਾਫ਼ ਤੇ ਉਸ ਦੇ ਮਾਪਿਆਂ ਨੂੰ ਵਧਾਈ ਦਿੱਤੀ।