JALANDHAR WEATHER

ਮਨਜੋਤ ਕੌਰ ਨੇ ਦਸਵੀਂ 'ਚੋਂ ਪੰਜਾਬ 'ਚ 16ਵਾਂ ਸਥਾਨ ਕੀਤਾ ਪ੍ਰਾਪਤ ,ਬਣੇਗੀ ਇੰਜੀਨੀਅਰ

ਕੋਟਫੱਤਾ,18 ਅਪ੍ਰੈਲ (ਰਣਜੀਤ ਸਿੰਘ ਬੁੱਟਰ) - ਸਕੂਲ ਆਫ਼ ਐਮੀਨੈਂਸ ਕੋਟਸ਼ਮੀਰ ਵਿਚ ਦਸਵੀਂ ਜਮਾਤ ਦੀ ਵਿਦਿਆਰਥਨ ਮਨਜੋਤ ਕੌਰ ਪੁੱਤਰੀ ਸੁਖਪਾਲ ਸਿੰਘ ਸਿੱਧੂ ਖੜਕੇਕੇ ਨੇ ਪੰਜਾਬ ਭਰ ਚੋਂ 16ਵਾਂ ਸਥਾਨ ਪ੍ਰਾਪਤ ਕਰਕੇ ਸਕੂਲ, ਪਿੰਡ ਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ। ਮਨਜੋਤ ਨੇ 650 ਅੰਕਾਂ 'ਚੋਂ 630 ਅੰਕ ਪ੍ਰਾਪਤ ਕੀਤੇ । ਪੇਸ਼ੇ ਵਜੋਂ ਫੋਟੋਗ੍ਰਾਫੀ ਕਰਦੇ ਬੱਚੀ ਦੇ ਪਿਤਾ ਸੁਖਪਾਲ ਸਿੰਘ ਸੁੱਖਾ, ਮਾਤਾ ਵੀਰਪਾਲ ਕੌਰ ਤੇ ਦਾਦੀ ਚਰਨਜੀਤ ਕੌਰ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਾ ਹੋਇਆ ਹੈ । ਜਦੋਂ ਪੱਤਰਕਾਰ ਨੇ ਬੱਚੀ ਨੂੰ ਪੁੱਛਿਆ ਕਿ ਉਹ ਭਵਿੱਖ 'ਚ ਕੀ ਬਣਨਾ ਚਾਹੁੰਦੀ ਹੈ ਤਾਂ ਬੱਚੀ ਨੇ ਦੱਸਿਆ ਕਿ ਉਹ ਨਾਨ-ਮੈਡੀਕਲ ਕਰਕੇ ਇੰਜੀਨੀਅਰ ਬਣਨਾ ਚਾਹੁੰਦੀ ਹੈ। ਸਕੂਲ ਪ੍ਰਿੰਸੀਪਲ ਸ੍ਰੀਮਤੀ ਨਿਸ਼ਾ ਬਾਂਸਲ, ਸਕੂਲ ਇੰਚਾਰਜ ਵਿਸ਼ਾਲ ਬਾਂਸਲ,ਜਮਾਤ ਇੰਚਾਰਜ ਅਮਰਜੀਤ ਕੌਰ ਤੇ ਸਕੂਲ ਦੇ ਡੀਡੀਓ ਡਾਕਟਰ ਜਸਪਾਲ ਸਿੰਘ ਰੋਮਾਣਾ ਨੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਬੱਚੀ ਮਨਜੋਤ ਦੇ ਮਾਪਿਆਂ ਤੇ ਸਮੂਹ ਸਕੂਲ ਸਟਾਫ਼ ਨੂੰ ਵਧਾਈ ਦਿੱਤੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ