JALANDHAR WEATHER

ਪ੍ਰਧਾਨ ਮੰਤਰੀ ਦਾ ਕਿਸਾਨਾਂ ਵਲੋਂ ਕੀਤੇ ਜਾਣ ਵਾਲੇ ਵਿਰੋਧ ਨੂੰ ਦੇਖਦਿਆਂ ਭਾਰੀ ਪੁਲਿਸ ਫੋਰਸ ਤਾਇਨਾਤ

ਪਟਿਆਲਾ, 23 ਮਈ (ਅਮਰਵੀਰ ਸਿੰਘ ਆਹਲੂਵਾਲੀਆ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਟਿਆਲਾ ਆਮਦ ’ਤੇ ਉਨ੍ਹਾਂ ਦਾ ਕਿਸਾਨਾਂ ਜਥੇਬੰਦੀਆਂ ਵੱਲੋਂ ਵਿਰੋਧ ਕਰਨ ਦੇ ਕੀਤੇ ਐਲਾਨ ਨੂੰ ਦੇਖਦਿਆਂ ਪਟਿਆਲਾ ਨੂੰ ਆਉਂਦੀਆਂ ਸੜਕਾਂ ’ਤੇ ਵੱਡੀ ਗਿਣਤੀ ਪੁਲਿਸ ਬਲ ਦੇ ਜਵਾਨ ਤਾਇਨਾਤ ਕੀਤੇ ਜਾ ਚੁੱਕੇ ਹਨ। ਫ਼ਿਲਹਾਲ ਸ਼ਹਿਰ ਦੇ ਅੰਦਰ ਤੇ ਬਾਹਰੀ ਸੜਕਾਂ ਦੇ ਉੱਪਰ ਆਵਾਜਾਈ ਸੁਚਾਰੂ ਰੂਪ ਨਾਲ ਚੱਲ ਰਹੀ ਹੈ। ਦੱਸਣ ਯੋਗ ਹੈ ਕਿ ਪਟਿਆਲਾ ਸਰਹੰਦ ਰੋਡ ’ਤੇ ਪਿੰਡ ਬਾਰਨ, ਪਟਿਆਲਾ ਸੰਗਰੂਰ ਰੋਡ ਤੇ ਮਹਿਮਦਪੁਰ ਮੰਡੀ, ਨਾਭਾ ਰੋਡ ’ਤੇ ਟੋਲ ਪਲਾਜ਼ਾ, ਰਾਜਪੁਰਾ ਰੋਡ ਤੇ ਧਰੇੜੀ ਜੱਟਾਂ ਟੋਲ ਪਲਾਜ਼ਾ , ਪਟਿਆਲਾ ਦੇਵੀਗੜ ਰੋਡ ਤੇ ਦੇਵੀਗੜ੍ਹ ਬਲਵੇੜਾ ਕੈਂਚੀਆਂ ਕੋਲ ਵੱਡੀ ਨਾਕਾਬੰਦੀ ਕਰਕੇ ਹਰ ਆਉਣ ਜਾਣ ਵਾਲੇ ਦੀ ਪੜਤਾਲ ਜ਼ਰੂਰ ਕੀਤੀ ਜਾ ਰਹੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ