JALANDHAR WEATHER

ਕਿਸਾਨਾਂ ਨੂੰ ਪ੍ਰਦਰਸ਼ਨ ਕਰਨ ਲਈ ਡੀ.ਸੀ ਦਫ਼ਤਰ ਸਾਹਮਣੇ ਜਗ੍ਹਾ ਅਲਾਟ

ਪਟਿਆਲਾ, 23 ਮਈ (ਅਮਰਬੀਰ ਸਿੰਘ ਆਹਲੂਵਾਲੀਆ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਟਿਆਲਾ ਆਮਦ ਤੇ ਕਿਸਾਨਾਂ ਵਲੋਂ ਕੀਤੇ ਜਾਣ ਵਾਲੇ ਘਿਰਾਓ ਦੇ ਐਲਾਨ ਦੀ ਅਹਿਮੀਅਤ ਨੂੰ ਸਮਝਦਿਆਂ ਜ਼ਿਲ੍ਹਾ ਤੇ ਪੁਲਿਸ ਪ੍ਰਸ਼ਾਸਨ ਵਲੋਂ ਕਿਸਾਨਾਂ ਨੂੰ ਸ਼ਾਂਤਮਈ ਢੰਗ ਨਾਲ ਆਪਣਾ ਪ੍ਰਦਰਸ਼ਨ ਕਰਨ ਲਈ ਮਿਨੀ ਸਕਤਰੇਤ ਦੇ ਸਾਹਮਣੇ ਵਾਲੀ ਜਗਹਾ ਦੇਣ ਦਾ ਮਨ ਬਣਾ ਲਿਆ ਹੈ। ਮੌਕੇ ਉੱਪਰ ਕਿਸਾਨ ਜਥੇਬੰਦੀਆਂ ਇਸ ਜਗ੍ਹਾ ਦੇ ਉੱਪਰ ਸ਼ਾਂਤਮਈ ਪ੍ਰਦਰਸ਼ਨ ਕਰਨ ਲਈ ਆਪਣੇ ਟੈਂਟ ਲਾਉਣ ਪਹੁੰਚ ਗਈਆਂ। ਜਿਨ੍ਹਾਂ ਵਲੋਂ ਮੌਜੂਦਾ ਸਮੇਂ ਟੈਂਟ ਲਗਾਏ ਜਾ ਰਹੇ ਹਨ, ਇਹ ਗੱਲ ਜਥੇਬੰਦੀ ਉਗਰਾਹਾਂ ਦੇ ਸੀਨੀਅਰ ਆਗੂ ਸ਼੍ਰੀ ਜੋਸ਼ੀ ਵਲੋਂ ਦਿੱਤੀ ਗਈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ