JALANDHAR WEATHER

10 ਕੁਇੰਟਲ ਭੁਕੀ ਚੂਰਾ ਸਮੇਤ ਟਰੱਕ ਡਰਾਈਵਰ ਕਾਬੂ

ਖਮਾਣੋ,23 ਮਈ (ਮਨਮੋਹਨਸਿੰਘ ਕਲੇਰ)-ਖੇੜੀਨੌਧ ਸਿੰਘ ਪੁਲਿਸ ਨੇ ਇਕ ਟਰੱਕ ਡਰਾਈਵਰ ਕੋਲੋਂ 10 ਕੁਇੰਟਲ ਭੁੱਕੀ ਚੂਰਾ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ ।ਮਿਲੀ ਜਾਣਕਾਰੀ ਮੁਤਾਬਕ ਪੁਲਿਸ ਪਾਰਟੀ ਦੌਰਾਨੇ ਨਾਕਾਬੰਦੀ ਜਦੋਂ ਪਿੰਡ ਰਾਏਪੁਰ ਮਾਜਰੀ ਵਿਖੇ ਮੌਜੂਦ ਸੀ ਤਾਂ ਉਨ੍ਹਾਂ ਮਾਜਰੀ ਸਾਈਡ ਤੋਂ ਆਉਦੇ ਇਕ ਟਰੱਕ ਨੂੰ ਰੋਕ ਕੇ ਜਦੋਂ ਉਸਦੇ ਡਰਾਈਵਰ ਤੋਂ ਪੁੱਛ ਪੜਤਾਲ ਕੀਤੀ ਤਾਂ ਉਸਨੇ ਆਪਣਾ ਨਾਮ ਦਰਸ਼ਨ ਸਿੰਘ ਵਾਸੀ ਫੋਕਲ ਪੁਆਇੰਟ ਲੁਧਿਆਣਾ ਹਾਲ ਆਬਾਦ ਕਿਰਾਏਦਾਰ ਮੋਰਿੰਡਾ ਰੋਪੜ ਵਜੋਂ ਦੱਸਿਆ। ਪੁਲਿਸ ਨੇ ਜਦੋਂ ਟਰੱਕ ਦੀ ਪਿਛਲੀ ਬਾਡੀ ਦੀ ਜਾਂਚ ਕੀਤੀ ਤਾਂ ਉਸ ਵਿਚ 32 ਥੈਲੇ ਭੁੱਕੀ ਚੋਰਾ ਪੋਸਤ ਪ੍ਰਤੀ ਥੈਲਾ 30 ਕਿਲੋ ਅਤੇ ਇਕ ਥੈਲਾ ਭੁੱਕੀ ਚੂਰਾ ਪੋਸਟ 40 ਕਿਲੋ ਬਰਾਮਦ ਕੀਤੇ। ਜਿਹੜਾ ਕਿ ਕੁਲ ਵਜਨ ਦਸ ਕੁਇੰਟਲ ਬਣਦਾ ਹੈ। ਪੁਲਿਸ ਨੇ ਕਥ ਦੋਸ਼ੀ ਨੂੰ ਗਿੑਫ਼ਤਾਰ ਕਰਕੇ ਉਸਦੇ ਖਿਲਾਫ ਐਨਡੀਪੀਸੀ ਐਕਟ ਤਹਿਤ ਮੁਕਦਮਾ ਦਰਜ ਕਰਕੇ ਮਾਨਯੋਗ ਅਦਾਲਤ ਵਿਚ ਪੇਸ਼ ਕੀਤਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ