85 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਅਤੇ ਦਿਵਿਆਂਗ ਵੋਟਰਾਂ ਨੇ ਘਰ ਤੋਂ ਪਾਉਣਗੇ ਵੋਟ-ਗਗਨਦੀਪ ਸਿੰਘ
ਗੁਰੂ ਹਰ ਸਹਾਏ 25 ਮਈ (ਕਪਿਲ ਕੰਧਾਂਰੀ )-ਚੋਣ ਕਮਿਸ਼ਨ ਵਲੋਂ 1 ਜੂਨ ਨੂੰ ਪੰਜਾਬ ਦੇ ਸੱਤਵੇਂ ਫੇਸ ਦੇ ਮਤਦਾਨ ਤੋਂ ਪਹਿਲਾਂ 85 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਅਤੇ ਦਿਵਿਆਂਗ ਵੋਟਰਾਂ ਲਈ ਘਰ ਤੋਂ ਵੋਟ ਪਾਉਣ ਦੀ ਸਹੂਲਤ ਪ੍ਰਦਾਨ ਕੀਤੀ ਜਾ ਰਹੀ ਹੈ। ਇਸ ਸੰਬੰਧੀ ਸਹਾਇਕ ਰਿਟਰਨਿੰਗ ਅਫ਼ਸਰ ਐਸ.ਡੀ.ਐਮ ਗੁਰੂ ਹਰਸਹਾਏ ਵਲੋਂ ਹਲਕੇ ਦੇ 17 ਰੂਟਾਂ ਤੇ ਗਠਿਤ ਟੀਮਾਂ ਵਲੋਂ ਘਰ ਤੋਂ ਵੋਟ ਪਾਉਣ ਦੀ ਸਹੂਲਤ ਪ੍ਰਦਾਨ ਕੀਤੀ ਜਾ ਰਹੀ ਹੈ। ਇਸ ਸੰਬੰਧੀ ਨੋਡਲ ਅਫਸਰ,ਨਾਇਬ ਤਹਿਸੀਲਦਾਰ ਜੈ ਅਮਨ ਗੋਇਲ ਨੇ ਵਿਸਥਾਰਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੈਕਟਰ ਅਫ਼ਸਰਾਂ ਰਾਹੀਂ 12 ਡੀ ਫਾਰਮਾਂ ਰਾਹੀਂ ਪ੍ਰਾਪਤ ਸੂਚਨਾ ਅਨੁਸਾਰ ਦਿਵਿਆਂਗ ਅਤੇ 85 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਨੂੰ ਘਰ ਤੋਂ ਪੋਸਟਲ ਬੈਲਟ ਪੇਪਰ ਰਾਹੀਂ ਵੋਟ ਕਰਨ ਦੀ ਸਹੂਲਤ ਪ੍ਰਦਾਨ ਕਰਨ ਦਾ ਮੌਕਾ ਦਿੱਤਾ ਗਿਆ ਹੈ।