JALANDHAR WEATHER

ਸੜਕ ਹਾਦਸੇ 'ਚ ਜ਼ਖਮੀ ਨੌਜਵਾਨ ਨੇ ਪੀ. ਜੀ. ਆਈ 'ਚ ਦਮ ਤੋੜਿਆ ਪੁਲਿਸ ਵਲੋ ਪਰਚਾ ਦਰਜ

ਕੋਟਫ਼ਤੂਹੀ, 25 ਮਈ (ਅਵਤਾਰ ਸਿੰਘ ਅਟਵਾਲ)-ਬੀਤੇ ਦਿਨੀਂ ਸਥਾਨਕ ਕੇਨਰਾ ਬੈਕ ਦੇ ਸਾਹਮਣੇ ਦੇਰ ਸ਼ਾਮ 'ਚ ਇਕ ਡਜਾਇਰ ਗੱਡੀ ਤੇ ਮੋਟਰ ਸਾਈਕਲ ਦੀ ਭਿਆਨਕ ਟੱਕਰ 'ਚ ਕੋਟਫ਼ਤੂਹੀ ਦਾ ਮੋਟਰ ਸਾਈਕਲ ਚਾਲਕ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਸੀ, ਬੀਤੀ ਸ਼ਾਮ ਪੀ. ਜੀ. ਆਈ ਵਿਖੇ ਉਸ ਦੀ ਮੌਤ ਹੋ ਗਈ, ਪੁਲਿਸ ਵਲੋ ਇਸ ਸੰਬੰਧ ਵਿਚ ਕਾਰ ਚਾਲਕ ਵਿਰੁੱਧ ਪਰਚਾ ਦਰਜ ਕੀਤਾ ਗਿਆ।ਪ੍ਰਾਪਤ ਜਾਣਕਾਰੀ ਅਨੁਸਾਰ ਮਨਜੀਤ ਕੌਰ ਪਤਨੀ ਨਵਜੀਤ ਸਿੰਘ ਨਿਵਾਸੀ ਕੋਟਫ਼ਤੂਹੀ ਨੇ ਪੁਲਿਸ ਨੂੰ ਦਿੱਤੇ ਬਿਆਨਾ ਵਿਚ ਦੱਸਿਆ ਕਿ ਮੇਰਾ 23 ਸਾਲਾਂ ਲੜਕਾ ਦਿਲਪ੍ਰੀਤ ਸਿੰਘ 20 ਮਈ ਨੂੰ ਸ਼ਾਮ ਆਪਣੇ ਸਪਲੈਡਰ ਮੋਟਰ ਸਾਈਕਲ ਤੇ ਕੋਟਫ਼ਤੂਹੀ ਬਾਜ਼ਾਰ ਵਿਚੋਂ ਸਾਮਾਨ ਲੈਣ ਜਾ ਰਿਹਾ ਸੀ, ਜਦੋਂ ਉਹ ਕੇਨਰਾ ਬੈਕ ਦੇ ਸਾਹਮਣੇ ਗਿਆ ਤਾਂ ਸਾਹਮਣੇ ਤੋ ਆ ਰਹੀ ਸਵਿਫ਼ਟ ਡਿਜਾਇਰ ਨੇ ਬਿਨਾਂ ਹਾਰਨ ਦਿੱਤੇ ਲਾਪਰਵਾਹੀ ਨਾਲ ਚਲਾਉਂਦੇ ਚਾਲਕ ਨੇ ਮੇਰੇ ਲੜਕੇ ਦੇ ਮੋਟਰ ਸਾਈਕਲ 'ਚ ਗੱਡੀ ਮਾਰੀ ਜਿਸ ਨਾਲ ਉਸ ਦੀ ਸੱਜੀ ਲੱਤ ਤੇ ਛਾਤੀ ਤੇ ਗੰਭੀਰ ਸੱਟਾ ਲੱਗੀਆਂ, ਇਸ ਵਾਕਿਆ ਮੌਕੇ ਪ੍ਰਸਿੰਨ ਸਿੰਘ ਪੁੱਤਰ ਹਰਭਜਨ ਸਿੰਘ ਨਿਵਾਸੀ ਕੋਟਫ਼ਤੂਹੀ ਮੌਕੇ ਤੇ ਆਪਣੇ ਅੱਖੀਂ ਵੇਖਿਆ, ਉਨ੍ਹਾਂ ਨੇ ਫ਼ੋਨ ਕਰ ਕੇ ਸਾਨੂੰ ਸੱਦਿਆ ਤੇ ਘਟਨਾ ਸੰਬੰਧੀ ਦੱਸਿਆ, ਕਿ ਉਕਤ ਕਾਰ ਨੂੰ ਚੇਤਨ ਕੁਮਾਰ ਨਿਵਾਸੀ ਕੋਟਫ਼ਤੂਹੀ ਤੇਜ ਰਫ਼ਤਾਰੀ ਲਾ ਪ੍ਰਵਾਹੀ ਨਾਲ ਕਾਰ ਚਲਾ ਰਿਹਾ ਸੀ, ਉਸ ਨਾਲ ਕਾਰ ਵਿਚ ਇਕ ਲੜਕੀ ਤੇ ਇਕ ਨਾ ਮਾਲੂਮ ਲੜਕਾ ਸਵਾਰ ਸੀ, ਜ਼ਖਮੀ ਨੌਜਵਾਨ ਨੂੰ ਸਥਾਨਕ ਪ੍ਰਾਈਵੇਟ ਹਸਪਤਾਲ ਤੇ ਆਈ. ਵੀ. ਵਾਈ ਨਵਾਂ ਸ਼ਹਿਰ ਤੋ ਪੀ. ਜੀ. ਆਈ ਰੈਫ਼ਰ ਕਰ ਦਿੱਤਾ ਜਿੱਥੇ ਬੀਤੀ ਸ਼ਾਮ ਉਸ ਦੀ ਮੌਤ ਹੋ ਗਈ। ਪੁਲਿਸ ਵਲੋ ਇਸ ਸੰਬੰਧ ਵਿਚ ਮੁਕੱਦਮਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ