JALANDHAR WEATHER

ਸੱਤਾਧਿਰ ਸੱਚ ਲਿਖਣ ਵਾਲੀ ਕਲਮ ਨੂੰ ਕਿਸੇ ਕੀਮਤ ’ਤੇ ਬੰਦ ਨਹੀਂ ਕਰ ਸਕਦਾ- ਅਮਰਜੀਤ ਸਿੰਘ ਧਾਲੀਵਾਲ

ਤਪਾ ਮੰਡੀ, 25 ਮਈ (ਪ੍ਰਵੀਨ ਗਰਗ)-ਅਜੀਤ ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਦੇ ਖ਼ਿਲਾਫ਼ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਬੌਖਲਾਹਟ ਵਿਚ ਆ ਕੇ ਵਿਜੀਲੈਂਸ ਦੁਆਰਾ ਦਰਜ ਕੀਤਾ ਗਿਆ ਝੂਠਾ ਮੁਕੱਦਮਾ ਬਦਲੇ ਦੀ ਭਾਵਨਾ ਦੀ ਸਪਸ਼ਟ ਰੂਪ 'ਚ ਗਵਾਹੀ ਭਰਦਾ ਹੈ, ਕਿਉਂਕਿ 'ਅਜੀਤ' ਵਲੋਂ ਕਲਮ ਦੇ ਜਰੀਏ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਨਾਕਾਮੀਆਂ ਨੂੰ ਨਿਡਰਤਾ ਦੇ ਨਾਲ ਉਜਾਗਰ ਕੀਤਾ ਜਾ ਰਿਹਾ ਹੈ, ਜਿਸ ਕਰਕੇ ਬਦਲੇ ਦੀ ਭਾਵਨਾ ਤਹਿਤ ਮੁੱਖ ਮੰਤਰੀ ਭਗਵੰਤ ਵਲੋਂ ਜੰਗ-ਏ- ਆਜ਼ਾਦੀ ਯਾਦਗਾਰ ਨੂੰ ਆਧਾਰ ਬਣਾ ਕੇ ਇਹ ਘਿਨਾਉਣੀ ਕਾਰਵਾਈ ਕੀਤੀ ਗਈ ਹੈ। ਇਸ ਗੱਲ ਦਾ ਪ੍ਰਗਟਾਵਾ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਤੇ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਅਮਰਜੀਤ ਸਿੰਘ ਧਾਲੀਵਾਲ ਅਤੇ ਐਂਟੀ ਨਾਰਕੋਟਿਕਸ ਹਲਕਾ ਭਦੌੜ ਦੇ ਚੇਅਰਮੈਨ ਮਨੀਸ਼ ਬਾਂਸਲ ਨੇ ਮੌਜੂਦਾ 'ਆਪ' ਸਰਕਾਰ ਵਲੋਂ ਡਾ. ਹਮਦਰਦ ਖ਼ਿਲਾਫ਼ ਦਰਜ ਕੀਤੇ ਮੁਕੱਦਮੇ ਦੀ ਸਖ਼ਤ ਸ਼ਬਦਾਂ 'ਚ ਨਿੰਦਾ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਕਾਂਗਰਸ ਹੀ ਨਹੀਂ ਬਲਕਿ ਸਮਾਜਿਕ ਤੇ ਧਾਰਮਿਕ ਜਥੇਬੰਦੀਆਂ ਹਮਦਰਦ ਦੇ ਨਾਲ ਡਟ ਕੇ ਖੜੀਆਂ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ