JALANDHAR WEATHER

ਪੰਜਾਬੀ ਫ਼ਿਲਮਾਂ ਦੇ ਪ੍ਰਸਿੱਧ ਅਦਾਕਾਰ ਤੇ ਥੀਏਟਰ ਕਲਾਕਾਰ ਪਾਕਿਸਤਾਨ ਰਵਾਨਾ

 ਅਟਾਰੀ, 25 ਮਈ (ਰਾਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ) - ਦੁਨੀਆ ਦੇ ਪ੍ਰਸਿੱਧ ਅਜੋਕਾ ਥੀਏਟਰ ਲਾਹੌਰ ਪਾਕਿਸਤਾਨ ਦੀ 40ਵੀਂ ਵਰ੍ਹੇਗੰਡ ਮੌਕੇ ਲਾਹੌਰ ਵਿਖੇ ਹੋਣ ਵਾਲੇ ਰੰਗਾਰੰਗ ਪ੍ਰੋਗਰਾਮ ਵਿਚ ਸ਼ਿਰਕਤ ਕਰਨ ਲਈ ਅੱਜ ਭਾਰਤ ਤੋਂ ਫ਼ਿਲਮੀ ਅਦਾਕਾਰਾਂ ਤੇ ਥੀਏਟਰ ਕਲਾਕਾਰਾਂ ਦਾ 6 ਮੈਂਬਰੀ ਵਫ਼ਦ ਅਟਾਰੀ ਵਾਹਗਾ ਸਰਹੱਦ ਰਸਤੇ ਪਾਕਿਸਤਾਨ ਲਈ ਰਵਾਨਾ ਹੋ ਗਿਆ। ਪਾਕਿਸਤਾਨ ਜਾਣ ਤੋਂ ਪਹਿਲਾਂ ਅਟਾਰੀ ਸਰਹੱਦ ਵਿਖੇ ਗੱਲਬਾਤ ਕਰਦਿਆਂ ਫ਼ਿਲਮੀ ਅਦਾਕਾਰ ਅਤੇ ਥੀਏਟਰ ਕਲਾਕਾਰ ਕੇਵਲ ਧਾਲੀਵਾਲ ਨੇ ਦੱਸਿਆ ਕਿ ਉਨ੍ਹਾਂਦੇ ਨਾਲ ਪੰਜਾਬੀ ਪੰਜਾਬੀ ਫਿਲਮਾਂ ਦੀ ਅਦਾਕਾਰ ਅਨੀਤਾ ਦੇਵਗਨ, ਹਰਦੀਪ ਗਿੱਲ, ਡਾਕਟਰ ਅਰਵਿੰਦਰ ਧਾਰੀਵਾਲ, ਅਰਵਿੰਦਰ ਚਮਕ ਸਮੇਤ 6 ਮੈਂਬਰ 7 ਦਿਨਾਂ ਪਾਕਿਸਤਾਨ ਵੀਜ਼ੇ 'ਤੇ ਲਾਹੌਰ (ਪਾਕਿਸਤਾਨ) ਜਾ ਰਹੇ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ