JALANDHAR WEATHER

ਪੱਛਮੀ ਬੰਗਾਲ : 200 ਦੇ ਕਰੀਬ ਲੋਕਾਂ ਨੇ ਸਾਡੇ 'ਤੇ ਕੀਤਾ ਹਮਲਾ - ਝਾਰਗ੍ਰਾਮ ਤੋਂ ਭਾਜਪਾ ਉਮੀਦਵਾਰ ਪ੍ਰਣਤ ਟੁੱਡੂ

ਝਾਰਗ੍ਰਾਮਨ (ਪੱਛਮੀ ਬੰਗਾਲ), 25 ਮਈ - ਪੱਛਮੀ ਬੰਗਾਲ ਦੇ ਝਾਰਗ੍ਰਾਮ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਪ੍ਰਣਤ ਟੁੱਡੂ 'ਤੇ ਬਦਮਾਸ਼ਾਂ ਨੇ ਹਮਲਾ ਕਰ ਦਿੱਤਾ। ਹਮਲੇ ਤੋਂ ਬਾਅਦ ਪ੍ਰਣਤ ਟੁੱਡੂ ਨੇ ਕਿਹਾ, "ਸਾਨੂੰ ਸੂਚਨਾ ਮਿਲੀ ਸੀ ਕਿ ਮੰਗਲਾਪੋਟਾ ਵਿਚ ਭਾਜਪਾ ਵੋਟਰਾਂ ਨੂੰ ਵੋਟ ਨਹੀਂ ਪਾਉਣ ਦਿੱਤੀ ਜਾ ਰਹੀ ਹੈ। ਇਸ ਕਾਰਨ ਅਸੀਂ ਇਸ ਖੇਤਰ ਵਿਚ ਆ ਕੇ ਜਾਂਚ ਕਰ ਰਹੇ ਸੀ ਕਿ ਕੀ ਸਮੱਸਿਆ ਹੈ। ਇਥੇ ਕਰੀਬ 200 ਲੋਕਾਂ ਨੇ ਸਾਡੇ 'ਤੇ ਲਾਠੀਆਂ, ਪੱਥਰਾਂ ਅਤੇ ਕੁਝ ਹਥਿਆਰਾਂ ਨਾਲ ਹਮਲਾ ਕੀਤਾ। ਸਾਡੀ ਹੱਤਿਆ ਹੋ ਸਕਦੀ ਸੀ, ਜੇਕਰ ਕੇਂਦਰੀ ਬਲ ਉਥੇ ਨਾ ਹੁੰਦੇ...ਸਾਨੂੰ ਸਥਾਨਕ ਪੁਲਿਸ ਤੋਂ ਕੋਈ ਸੁਰੱਖਿਆ ਨਹੀਂ ਮਿਲੀ...।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ