9 ਸੋਨੇ ਦੀਆਂ ਇੱਟਾਂ ਤੇ 21 ਸੋਨੇ ਦੇ ਬਿਸਕੁਟਾਂ ਸਮੇਤ ਤਸਕਰ ਗ੍ਰਿਫ਼ਤਾਰ
ਨਵੀਂ ਦਿੱਲੀ, 17 ਜੁਲਾਈ-ਬੀ.ਐਸ.ਐਫ. ਸਾਊਥ ਬੰਗਾਲ ਫਰੰਟੀਅਰ ਅਧੀਨ ਪੈਂਦੀ 32 ਬਟਾਲੀਅਨ ਬਾਰਡਰ ਚੌਕੀ ਹਲਦਰਪਾੜਾ ਦੇ ਚੌਕਸੀ ਜਵਾਨਾਂ ਨੇ ਬੀ.ਐਸ.ਐਫ. ਦੇ ਖ਼ੁਫ਼ੀਆ ਵਿਭਾਗ ਦੀ ਸੂਚਨਾ ’ਤੇ ਕਾਰਵਾਈ ਕਰਦਿਆਂ ਇਕ ਭਾਰਤੀ ਤਸਕਰ ਨੂੰ 9 ਸੋਨੇ ਦੀਆਂ ਇੱਟਾਂ ਅਤੇ 21 ਸੋਨੇ ਦੇ ਬਿਸਕੁਟਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਤਸਕਰਾਂ ਨੇ ਖੇਪ ਨੂੰ ਵਾੜ ਦੇ ਉੱਪਰ ਸੁੱਟ ਕੇ ਸੋਨੇ ਦੀ ਤਸਕਰੀ ਕਰਨ ਦੀ ਕੋਸ਼ਿਸ਼ ਕੀਤੀ। ਜ਼ਬਤ ਕੀਤੇ ਗਏ ਸੋਨੇ ਦਾ ਭਾਰ ਲਗਭਗ 7.87 ਕਿਲੋਗ੍ਰਾਮ ਅਤੇ ਕੀਮਤ 5.82 ਕਰੋੜ ਰੁਪਏ ਹੈ।