ਬੀਕਾਮ ਛੇਵੇਂ ਸਮੈਸਟਰ ਵਿਚ ਵਿਦਿਆਰਥਣ ਰੀਤਿਕਾ ਸਿਆਲ ਨੇ ਯੂਨੀਵਰਸਿਟੀ 'ਚੋਂ ਕੀਤਾ ਪਹਿਲਾ ਸਥਾਨ ਹਾਸਿਲ
ਪਠਾਨਕੋਟ, 21 ਜੁਲਾਈ (ਸੰਧੂ ) - ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵਲੋਂ ਬੀਕਾਮ ਛੇਵੇਂ ਸਮੈਸਟਰ ਦਾ ਨਤੀਜਾ ਐਲਾਨੀਆਂ ਗਿਆ ਜਿਸ ਵਿਚ ਆਰੀਆ ਮਹਿਲਾ ਕਾਲਜ ਪਠਾਨਕੋਟ ਦਾ ਬੀ.ਕਾਮ ਦੇ ਛੇਵੇਂ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ । ਜਾਣਕਾਰੀ ਦਿੰਦੇ ਹੋਏ ਕਾਲਜ ਪ੍ਰਬੰਧਕ ਕਮੇਟੀ ਦੇ ਮੈਨੇਜਰ ਰਸ਼ਮੀ ਆਹਲੂਵਾਲਿਆਂ ਨੇ ਦੱਸਿਆ ਕਿ ਆਰੀਆ ਮਹਿਲਾ ਕਾਲਜ ਦੀ ਵਿਦਿਆਰਥਣ ਰੀਤਿਕਾ ਸਿਆਲ ਨੇ 82.4 ਫੀਸਦੀ ਅੰਕ ਪ੍ਰਾਪਤ ਕਰਕੇ ਯੂਨੀਵਰਸਿਟੀ ਅਤੇ ਜ਼ਿਲ੍ਹੇ ਵਿਚੋਂ ਪਹਿਲਾ ਸਥਾਨ ਹਾਸਿਲ ਕੀਤਾ ਹੈ, ਯੁਵਿਕਾ 79 ਫੀਸਦੀ ਅੰਕਾਂ ਨਾਲ ਯੂਨੀਵਰਸਿਟੀ 'ਚੋਂ 14ਵੇਂ ਅਤੇ ਜ਼ਿਲੇ 'ਚੋਂ ਦੂਜੇ ਸਥਾਨ 'ਤੇ ਰਹੀ, ਜਦਕਿ ਨੇਹਾ 75 ਫੀਸਦੀ ਅੰਕਾਂ ਨਾਲ ਜ਼ਿਲੇ 'ਚੋਂ ਤੀਜੇ ਸਥਾਨ 'ਤੇ ਰਹੀ।