ਰਾਸ਼ਟਰੀ ਰਾਜਧਾਨੀ ਪੁੱਜੇ ਯੂ.ਕੇ. ਦੇ ਵਿਦੇਸ਼ ਸਕੱਤਰ ਡੇਵਿਡ ਲੈਮੀ

ਨਵੀਂ ਦਿੱਲੀ, 24 ਜੁਲਾਈ- ਯੂ.ਕੇ. ਦੇ ਵਿਦੇਸ਼ ਸਕੱਤਰ ਡੇਵਿਡ ਲੈਮੀ ਯੂ.ਕੇ. ਵਿਚ ਨਵੀਂ ਚੁਣੀ ਗਈ ਲੇਬਰ ਸਰਕਾਰ ਦੀ ਪਹਿਲੀ ਉੱਚ-ਪੱਧਰੀ ਫ਼ੇਰੀ ਦੌਰਾਨ ਅੱਜ ਸਵੇਰੇ ਰਾਸ਼ਟਰੀ ਰਾਜਧਾਨੀ ਪਹੁੰਚੇ। ਲੈਮੀ ਯੂ.ਕੇ. ਅਤੇ ਭਾਰਤ ਦਰਮਿਆਨ ਆਰਥਿਕ, ਘਰੇਲੂ ਅਤੇ ਗਲੋਬਲ ਸੁਰੱਖਿਆ ’ਤੇ ਧਿਆਨ ਕੇਂਦਰਿਤ ਕਰਨ ਵਾਲੀ ਨਵੀਂ ਭਾਈਵਾਲੀ ਦੇ ਮਹੱਤਵ ਨੂੰ ਉਜਾਗਰ ਕਰਨ ਲਈ ਦੋ ਦਿਨਾਂ ਦੌਰੇ ’ਤੇ ਹੈ। ਆਪਣੀ ਪਹਿਲੀ ਭਾਰਤ ਫ਼ੇਰੀ ਵਿਚ, ਲੈਮੀ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਅਤੇ ਵਣਜ ਮੰਤਰੀ ਪੀਯੂਸ਼ ਗੋਇਲ ਨਾਲ ਮੀਟਿੰਗਾਂ ਕਰਨਗੇ। ਇਸ ਸੰਬੰਧੀ ਵਿਦੇਸ਼ ਮੰਤਰਾਲੇ ਨੇ ਟਵੀਟ ਨੇ ਟਵੀਟ ਕਰ ਕਿਹਾ ਕਿ ਬ੍ਰਿਟੇਨ ਦੇ ਵਿਦੇਸ਼ ਸਕੱਤਰ ਡੇਵਿਡ ਲੈਮੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਆਪਣੀ ਪਹਿਲੀ ਅਧਿਕਾਰਤ ਯਾਤਰਾ ’ਤੇ ਨਵੀਂ ਦਿੱਲੀ ਪਹੁੰਚਣ ’ਤੇ ਨਿੱਘਾ ਸਵਾਗਤ ਹੈ। ਉਨ੍ਹਾਂ ਅੱਗੇ ਕਿਹਾ ਕਿ ਇਹ ਦੌਰਾ ਦੋਵਾਂ ਦੇਸ਼ਾਂ ਦਰਮਿਆਨ ਵਿਆਪਕ ਰਣਨੀਤਕ ਭਾਈਵਾਲੀ ਨੂੰ ਮਜ਼ਬੂਤ ਕਰੇਗਾ।