ਗੁਜਰਾਤ: ਭਾਰੀ ਮੀਂਹ ਦੌਰਾਨ ਇਕ ਘਰ ਢਹਿਣ ਕਾਰਨ ਤਿੰਨ ਔਰਤਾਂ ਦੀ ਮੌਤ
ਗਾਂਧੀਨਗਰ, 24 ਜੁਲਾਈ- ਗੁਜਰਾਤ ਵਿਖੇ ਭਾਰੀ ਮੀਂਹ ਕਾਰਨ ਦਵਾਰਕਾ ਜ਼ਿਲ੍ਹੇ ਦੇ ਖੰਭਾਲੀਆ ਤਾਲੁਕਾ ਵਿਚ ਇਕ ਘਰ ਢਹਿ ਗਿਆ, ਜਿਸ ਵਿਚ ਮਲਬੇ ਹੇਠਾਂ ਦੱਬਣ ਕਾਰਨ ਤਿੰਨ ਔਰਤਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਐਨ.ਡੀ.ਆਰ.ਐਫ਼. ਦੀ ਟੀਮ ਮੌਕੇ ’ਤੇ ਮੌਜੂਦ ਹੈ ਅਤੇ ਉਨ੍ਹਾਂ ਵਲੋਂ ਬਚਾਅ ਕਾਰਜ ਜਾਰੀ ਹੈ। ਉਨ੍ਹਾਂ ਅੱਗੇ ਕਿਹਾ ਕਿ ਮਿ੍ਰਤਕ ਤਿੰਨਾਂ ਔਰਤਾਂ ਦੀਆਂ ਲਾਸ਼ਾਂ ਬਾਹਰ ਕੱਢ ਲਈਆਂ ਗਈਆਂ ਹਨ।